ਨਵੀਂ ਦਿੱਲੀ : ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈਜ਼.) ਨੇ ਕੋਰੋਨਾ ਵਾਇਰਸ ਸੰਕਟ ਵਿਚਕਾਰ ਅਪ੍ਰੈਲ 'ਚ ਹੁਣ ਤੱਕ ਭਾਰਤੀ ਪੂੰਜੀ ਬਾਜ਼ਾਰਾਂ 'ਚੋਂ ਕੁੱਲ 12,650 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਤਾਜ਼ਾ ਡਿਪਾਜ਼ਿਟਰੀ ਡਾਟਾ ਮੁਤਾਬਕ, 1 ਤੋਂ 17 ਅਪ੍ਰੈਲ ਵਿਚਕਾਰ ਐੱਫ. ਪੀ. ਆਈਜ਼. ਨੇ ਇਕੁਇਟੀ 'ਚੋਂ 3,808 ਕਰੋੜ ਰੁਪਏ ਤੇ ਬਾਂਡ ਬਾਜ਼ਾਰ 'ਚੋਂ 8,842 ਕਰੋੜ ਦੀ ਨਿਕਾਸੀ ਕੀਤੀ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ 12,560 ਕਰੋੜ ਰੁਪਏ ਭਾਰਤੀ ਬਾਜ਼ਾਰ 'ਚੋਂ ਕੱਢੇ ਹਨ।
ਹਾਲਾਂਕਿ, ਅਪ੍ਰੈਲ ਪਿਛਲੇ ਮਹੀਨੇ ਦੇ ਮੁਕਾਬਲੇ ਬਹੁਤ ਵਧੀਆ ਰਿਹਾ ਹੈ। ਮਾਰਚ 'ਚ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਬਾਜ਼ਾਰਾਂ (ਇਕੁਇਟੀ ਤੇ ਬਾਂਡ ) 'ਚੋਂ ਸ਼ੁੱਧ ਰੂਪ ਨਾਲ 1.1 ਲੱਖ ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ। ਇਸ ਵਾਰ 8 ਕਾਰੋਬਾਰੀ ਦਿਨਾਂ 'ਚੋਂ ਐੱਫ. ਪੀ. ਆਈ. ਚਾਰ 'ਚ ਭਾਰਤੀ ਇਕੁਇਟੀ ਬਾਜ਼ਾਰਾਂ 'ਚ ਸ਼ੁੱਧ ਖਰੀਦਦਾਰ ਸਨ। ਗੋਲਬਲ ਬਾਜ਼ਾਰਾਂ ਦੇ ਨਾਲ-ਨਾਲ ਸਰਕਾਰ ਤੇ ਆਰ. ਬੀ. ਆਈ. ਵੱਲੋਂ ਇਕਨੋਮੀ ਲਈ ਚੁੱਕੇ ਗਏ ਕਦਮਾਂ ਨਾਲ ਨਿਵੇਸ਼ਕਾਂ ਦੇ ਭਰੋਸੇ 'ਚ ਵਾਧਾ ਹੋਇਆ ਹੈ। ਹਾਲਾਂਕਿ, ਕੋਰੋਨਾ ਵਾਇਰਸ ਕਾਰਨ ਹੁਣ ਵੀ ਮਾਹੌਲ ਚਿੰਤਾਜਨਕ ਹੈ। ਲਾਕਡਾਊਨ 'ਚ ਕੁਝ ਕੰਮਕਾਰਾਂ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਨਿਵੇਸ਼ਕਾਂ ਦੀ ਨਜ਼ਰ ਕੋਰੋਨਾ ਵਾਇਰਸ ਦੇ ਡਾਟਾ ਦੇ ਨਾਲ-ਨਾਲ ਇਕਨੋਮੀ ਦੀ ਚਾਲ 'ਤੇ ਹੋਵੇਗੀ।
ਲਾਕਡਾਊਨ : GoAir ਨੇ ਬਿਨਾਂ ਸੈਲਰੀ ਦੇ ਛੁੱਟੀ 'ਤੇ ਭੇਜੇ ਕਈ ਕਰਮਚਾਰੀ
NEXT STORY