ਪੈਰਿਸ- ਫਰਾਂਸ ਦੀ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਤੋਂ ਅਰਥਵਿਵਸਥਾ ਨੂੰ ਉਭਾਰਨ ਲਈ ਵੀਰਵਾਰ ਨੂੰ 100 ਅਰਬ ਯੂਰੋ ਯਾਨੀ 118 ਅਰਬ ਡਾਲਰ ਦਾ ਭਾਰੀ-ਭਰਕਮ ਆਰਥਿਕ ਯੋਜਨਾ ਪੇਸ਼ ਕੀਤੀ ਹੈ। ਇਸ ਦਾ ਮਕਸਦ ਰੋਜ਼ਗਾਰ ਦਾ ਸਿਰਜਣ ਕਰਨਾ, ਸੰਕਟ ਵਿਚ ਫਸੇ ਕਾਰੋਬਾਰਾਂ ਨੂੰ ਉਭਾਰਨਾ ਅਤੇ ਦੇਸ਼ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਗੰਭੀਰ ਆਰਥਿਕ ਸੰਕਟ ਤੋਂ ਬਾਹਰ ਕੱਢਣਾ ਹੈ।
ਪੈਕੇਜ ਵਿਚ ਡਾਕਟਰੀ ਸਬੰਧੀ ਸਾਮਾਨਾਂ ਦਾ ਨਿਰਮਾਣ ਵਾਪਸ ਫਰਾਂਸ ਲਿਆਉਣ, ਹਾਈਡ੍ਰੋਜਨ ਈਂਧਣ ਵਿਕਸਤ ਕਰਨ, ਸਿਨੇਮਾ ਉਦਯੋਗ ਦੀ ਮਦਦ ਕਰਨ, 21ਵੀਂ ਸਦੀ ਦੇ ਲਾਇਕ ਰੋਜ਼ਗਾਰ ਲਈ ਨੌਜਵਾਨਾਂ ਨੂੰ ਸਿਖਲਾਈ ਦੇਣ ਅਤੇ ਬੇਰੋਜ਼ਗਾਰੀ ਦਫ਼ਤਰਾਂ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਬਹਾਲ ਕਰਨ ਲਈ ਪੈਸੇ ਦੀ ਵਿਵਸਥਾ ਕੀਤੀ ਗਈ ਹੈ।
ਫਰਾਂਸ ਦੇ ਪ੍ਰਧਾਨ ਮੰਤਰੀ ਕਾਸਤੇ ਨੇ ਕਿਹਾ, ''ਇਹ ਫਰਾਂਸ ਸਾਹਮਣੇ ਪੈਦਾ ਹੋਏ ਸੰਕਟ ਦੇ ਆਰਥਿਕ ਅਤੇ ਸਮਾਜਿਕ ਬੁਰੇ ਨਤੀਜਿਆਂ ਖਿਲਾਫ਼ ਸਾਡੇ ਸੰਘਰਸ਼ ਦੀ ਰਣਨੀਤੀ ਦਾ ਇਕ ਮਹੱਤਵਪੂਰਨ ਕਦਮ ਹੈ।''
ਫਰਾਂਸ ਵਿਚ ਹੁਣ ਤੱਕ ਮਹਾਮਾਰੀ ਕਾਰਨ 30,600 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਿਟੇਨ ਅਤੇ ਇਟਲੀ ਤੋਂ ਬਾਅਦ ਕਿਸੇ ਵੀ ਯੂਰਪੀਅਨ ਦੇਸ਼ ਵਿਚ ਇਹ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਫਰਾਂਸ ਦੀ ਸਰਕਾਰ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਹਜ਼ਾਰਾਂ ਬਿਲੀਅਨ ਯੂਰੋ ਪਹਿਲਾਂ ਹੀ ਖਰਚ ਕਰ ਚੁੱਕੀ ਹੈ।
ਕਾਸਤੇ ਨੇ ਕਿਹਾ ਕਿ ਫਰਾਂਸ ਨੇ ਇਸ ਸੰਕਟ ਦਾ ਸਾਹਮਣਾ ਕੀਤਾ ਅਤੇ ਟਿਕਿਆ ਰਿਹਾ ਪਰ ਇਸ ਨੇ ਦੇਸ਼ ਨੂੰ ਬਹੁਤ ਕਮਜ਼ੋਰ ਕਰ ਦਿੱਤਾ ਹੈ। ਹੁਣ ਫਰਾਂਸ ਨੂੰ ਆਰਥਿਕ ਸੰਕਟ ਤੋਂ ਬਾਹਰ ਕੱਢਣਾ ਹੋਵੇਗਾ। ਫਰਾਂਸ ਦੀ ਅਰਥਵਿਵਸਥਾ ਵਿਚ ਜੂਨ ਤਿਮਾਹੀ ਵਿਚ 13.8 ਫੀਸਦੀ ਦੀ ਗਿਰਾਵਟ ਆਈ ਹੈ।
1900 ਰੁਪਏ ਸਸਤੀ ਹੋਈ ਚਾਂਦੀ, ਸੋਨੇ 'ਚ ਵੀ ਵੱਡੀ ਗਿਰਾਵਟ, ਦੇਖੋ ਰੇਟ
NEXT STORY