ਨਵੀਂ ਦਿੱਲੀ— ਦੇਸ਼ 'ਚ ਸਾਲ 2017-18 ਦੌਰਾਨ ਬਾਗਬਾਨੀ ਫਸਲਾਂ ਦੀ ਕਰੀਬ 30.68 ਕਰੋੜ ਟਨ ਫਸਲ ਹੋਣ ਦਾ ਅੰਦਾਜ਼ਾ ਹੈ। ਇਸ ਦੌਰਾਨ ਸਬਜ਼ੀਆਂ 'ਚ ਬਹੁਤਾਤ ਨਾਲ ਵਰਤੋਂ ਕੀਤੇ ਜਾਣ ਵਾਲੇ ਆਲੂ, ਪਿਆਜ਼ ਅਤੇ ਟਮਾਟਰ ਦੀ ਫਸਲ 'ਚ ਕਮੀ ਦੀ ਖਦਸ਼ੇ ਪ੍ਰਗਟ ਕੀਤੇ ਗਏ ਹਨ।
ਖੇਤੀਬਾੜੀ ਮੰਤਰਾਲਾ ਨੇ ਬਾਗਬਾਨੀ ਫਸਲਾਂ ਦੇ ਉਤਪਾਦਨ ਨੂੰ ਲੈ ਕੇ ਜਾਰੀ ਤੀਜੇ ਅਗਾਊਂ ਅੰਦਾਜ਼ੇ 'ਚ ਕਿਹਾ ਕਿ ਫਲਾਂ ਅਤੇ ਸਬਜ਼ੀਆਂ ਦਾ ਇਹ ਉਤਪਾਦਨ ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ 2.05 ਫੀਸਦੀ ਜ਼ਿਆਦਾ ਰਹੇਗਾ। ਫਲਾਂ ਦੀ ਫਸਲ 9 ਕਰੋੜ 70 ਲੱਖ ਟਨ ਤੇ ਸਬਜ਼ੀਆਂ ਦੀ ਫਸਲ 17.97 ਕਰੋੜ ਟਨ ਹੋਣ ਦਾ ਅੰਦਾਜ਼ਾ ਹੈ। ਸਾਲ 2016-17 ਦੇ ਮੁਕਾਬਲੇ ਫਲਾਂ ਦਾ ਉਤਪਾਦਨ 4.5 ਫੀਸਦੀ ਜ਼ਿਆਦਾ ਹੋਣ ਦੀ ਉਮੀਦ ਹੈ, ਜਦਕਿ ਸਬਜ਼ੀਆਂ ਦੀ ਫਸਲ 'ਚ ਇਹ ਵਾਧਾ ਸਿਰਫ ਇਕ ਫੀਸਦੀ ਹੋਣ ਦਾ ਅੰਦਾਜ਼ਾ ਹੈ। ਆਲੂ ਦੀ ਫਸਲ 4.85 ਕਰੋੜ ਟਨ ਹੋਣ ਦਾ ਅੰਦਾਜ਼ਾ ਹੈ, ਜਦਕਿ ਇਸ ਤੋਂ ਪਹਿਲਾਂ ਸਾਲ 2016-17 'ਚ ਇਸ ਦਾ ਉਤਪਾਦਨ 4.86 ਕਰੋੜ ਟਨ ਰਿਹਾ ਸੀ। ਪਿਆਜ਼ ਦੀ ਫਸਲ 'ਚ ਗਿਰਾਵਟ ਆਉਣ ਦਾ ਅੰਦਾਜ਼ਾ ਹੈ ਅਤੇ ਇਸ ਦੇ ਕਰੀਬ 2.20 ਕਰੋੜ ਟਨ ਰਹਿਣ ਦੀ ਉਮੀਦ ਹੈ। ਸਾਲ 2016-17 ਦੌਰਾਨ ਪਿਆਜ਼ ਦਾ ਉਤਪਾਦਨ 2.24 ਕਰੋੜ ਟਨ ਹੋਇਆ ਸੀ। ਸਾਲ 2017-18 'ਚ ਟਮਾਟਰ ਦੀ ਫਸਲ ਕਰੀਬ 1.94 ਕਰੋੜ ਟਨ ਹੋਣ ਦਾ ਅੰਦਾਜ਼ਾ ਹੈ, ਜੋ ਇਸ ਤੋਂ ਪਿਛਲੇ ਸਾਲ 2.07 ਕਰੋੜ ਟਨ ਰਹੀ ਸੀ।
1,870cc ਇੰਜਣ ਨਾਲ ਹਾਰਲੇ ਡੇਵਿਡਸਨ ਲਿਆਇਆ ਨਵਾਂ ਪ੍ਰਫਾਰਮੈਂਸ ਕਰੂਜ਼ਰ ਮੋਟਰਸਾਈਕਲ
NEXT STORY