ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਉਦਯੋਗ ਮੰਡਲ ਫਿੱਕੀ ਦੇ 93ਵੇਂ ਸਾਲਾਨਾ ਸੰਮੇਲਨ ਨੂੰ ਡਿਜੀਟਲ ਮਾਧਿਅਮ ਨਾਲ ਸੰਬਧੋਨ ਕਰਦੇ ਹੋਏ ਕਿਹਾ ਕਿ ਸਰਕਾਰ ਨੀਤੀ ਅਤੇ ਨੀਅਤ ਨਾਲ ਪੂਰੀ ਤਰ੍ਹਾਂ ਕਿਸਾਨਾਂ ਦੇ ਹਿੱਤ 'ਚ ਕੰਮ ਕਰਨ ਲਈ ਵਚਨਬੱਧ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਹੀ 'ਚ ਹੋਏ ਖੇਤੀ ਸੁਧਾਰਾਂ ਨਾਲ ਕਿਸਾਨਾਂ ਨੂੰ ਨਵੇਂ ਬਾਜ਼ਾਰ ਮਿਲਣਗੇ, ਨਵੇਂ ਬਦਲ ਮਿਲਣਗੇ, ਤਕਨਾਲੋਜੀ ਦਾ ਜ਼ਿਆਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਖੇਤੀ ਖੇਤਰ 'ਚ ਜ਼ਿਆਦਾ ਨਿਵੇਸ਼ ਹੋਵੇਗਾ ਅਤੇ ਇਸ ਦਾ ਜ਼ਿਆਦਾ ਫਾਇਦਾ ਕਿਸਾਨਾਂ ਨੂੰ ਹੋਵੇਗਾ।
ਮੋਦੀ ਨੇ ਕਿਹਾ ਕਿ ਕਿਸਾਨਾਂ ਕੋਲ ਹੁਣ ਮੰਡੀਆਂ ਦੇ ਨਾਲ-ਨਾਲ ਹੀ ਬਾਹਰੀ ਖ਼ਰੀਦਦਾਰਾਂ ਨੂੰ ਵੀ ਆਪਣੀ ਫ਼ਸਲ ਵੇਚਣ ਦੇ ਬਦਲ ਹਨ। ਉਨ੍ਹਾਂ ਕਿਹਾ ਕਿ ਸਰਕਾਰ ਆਪਣੀਆਂ ਨੀਤੀਆਂ ਅਤੇ ਇਰਾਦਿਆਂ ਨਾਲ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ- ਭਾਰਤ ਦੇ ਪਹਿਲੇ mRNA ਟੀਕੇ ਨੂੰ ਮਨੁੱਖੀ ਟ੍ਰਾਇਲ ਸ਼ੁਰੂ ਕਰਨ ਦੀ ਮਨਜ਼ੂਰੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਫ਼ਸਲ ਬੀਜਣ, ਫਲ ਤੇ ਸਬਜ਼ੀ ਉਗਾਉਣ 'ਚ ਕਿਸਾਨਾਂ ਨੂੰ ਆਧੁਨਿਕ ਤਕਨਾਲੋਜੀ ਅਤੇ ਤਕਨੀਕ ਦਾ ਜਿੰਨਾ ਸਮਰਥਨ ਸਾਡੇ ਉਦਯੋਗ ਜਗਤ ਤੋਂ ਮਿਲੇਗਾ ਓਨੀ ਹੀ ਕਿਸਾਨਾਂ ਦੀ ਆਮਦਨ ਵਧੇਗੀ। ਉਨ੍ਹਾਂ ਕਿਹਾ, ''ਨਵੇਂ ਖੇਤੀ ਸੁਧਾਰ ਇਸ ਦਿਸ਼ਾ 'ਚ ਚੁੱਕੇ ਗਏ ਕਦਮ ਹਨ। ਖੇਤੀ ਖੇਤਰ 'ਚ ਤਮਾਮ ਢਾਂਚਾਗਤ ਸਹੂਲਤਾਂ ਹੋਣ, ਫੂਡ ਪ੍ਰੋਸੈਸਿੰਗ ਉਦਯੋਗ ਦਾ ਵਿਕਾਸ ਹੋਵੇ, ਬਿਹਤਰ ਭੰਡਾਰਣ ਸੁਵਿਧਾਵਾਂ ਹੋਣ ਅਤੇ ਠੰਡੇ ਭੰਡਾਰ ਗ੍ਰਹਿ ਦੀ ਕਮੀ ਨਾ ਹੋਵੇ, ਇਸੇ ਦਿਸ਼ 'ਚ ਇਹ ਸੁਧਾਰ ਕੀਤੇ ਗਏ ਹਨ।'' ਮੋਦੀ ਨੇ ਕਿਹਾ ਕਿ ਨਵੇਂ ਖੇਤੀ ਸੁਧਾਰਾਂ ਨਾਲ ਕਿਸਾਨਾਂ ਨੂੰ ਨਵੇਂ ਬਾਜ਼ਾਰ, ਨਵੇਂ ਫਾਇਦੇ ਮਿਲਣਗੇ। ਖੇਤੀ ਖੇਤਰ 'ਚ ਨਿਵੇਸ਼ ਵਧੇਗਾ, ਨਵੀਆਂ ਸਹੂਲਤਾਂ ਉਪਲਬਧ ਹੋਣਗੀਆਂ ਅਤੇ ਇਨ੍ਹਾਂ ਸਭ ਦਾ ਫਾਇਦਾ ਕਿਸਾਨਾਂ ਨੂੰ ਮਿਲੇਗਾ। ਦੇਸ਼ ਦੇ ਛੋਟੇ ਤੋਂ ਛੋਟੇ ਕਿਸਾਨਾਂ ਤੱਕ ਇਹ ਫਾਇਦਾ ਪਹੁੰਚੇਗਾ।
ਇਹ ਵੀ ਪੜ੍ਹੋ- ਡਾਕਘਰ 'ਚ ਹੈ ਖਾਤਾ ਤਾਂ ਹੁਣ ਬੈਲੰਸ ਘੱਟ ਹੋਣ 'ਤੇ ਕੱਟੇਗਾ ਇੰਨਾ ਜੁਰਮਾਨਾ
ਦੇਸ਼ ਦੇ ਆਰਥਿਕ ਸੰਕੇਤ ਉਤਸ਼ਾਹਜਨਕ ਹਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ
NEXT STORY