ਨਵੀਂ ਦਿੱਲੀ— ਡਾਕਘਰ ਬਚਤ ਖਾਤਾਧਾਰਕਾਂ ਨੂੰ ਹੁਣ ਖਾਤੇ 'ਚ ਘੱਟੋ-ਘੱਟ ਰਕਮ ਰੱਖਣੀ ਹੋਵੇਗੀ, ਨਹੀਂ ਤਾਂ ਜੁਰਮਾਨਾ ਦੇਣਾ ਹੋਵੇਗਾ। ਨਵੇਂ ਨਿਯਮ ਮੁਤਾਬਕ, ਹੁਣ ਖਾਤੇ 'ਚ ਘੱਟੋ-ਘੱਟ 500 ਰੁਪਏ ਦੀ ਰਕਮ ਬਣਾਈ ਰੱਖਣੀ ਹੋਵੇਗੀ। ਇਹ ਨਿਯਮ ਅੱਜ ਤੋਂ ਲਾਗੂ ਹੋ ਗਿਆ ਹੈ।
ਜੇਕਰ ਤੁਸੀਂ ਵਿੱਤੀ ਸਾਲ ਖ਼ਤਮ ਹੋਣ ਤੱਕ ਇਹ ਕਰਨ 'ਚ ਅਸਫਲ ਰਹਿੰਦੇ ਹੋ ਤਾਂ ਜੀ. ਐੱਸ. ਟੀ. ਦੇ ਨਾਲ 100 ਰੁਪਏ ਜੁਰਮਾਨਾ ਤੁਹਾਡੇ ਖਾਤੇ 'ਚੋਂ ਕੱਟ ਜਾਏਗਾ।
ਡਾਕਘਰ ਵਿਭਾਗ ਨੇ ਕਿਹਾ ਹੈ ਕਿ ਹੁਣ ਡਾਕਘਰ ਬਚਤ ਖਾਤੇ 'ਚ ਇਹ ਘੱਟੋ-ਘੱਟ ਬਕਾਇਆ ਰਾਸ਼ੀ ਰੱਖਣਾ ਲਾਜ਼ਮੀ ਹੈ। ਗੌਰਤਲਬ ਹੈ ਕਿ ਡਾਕਘਰ ਬਚਤ ਖਾਤੇ 'ਤੇ 4 ਫ਼ੀਸਦੀ ਦੀ ਦਰ ਨਾਲ ਵਿਆਜ ਦਿੱਤਾ ਜਾਂਦਾ ਹੈ, ਜਦੋਂ ਕਿ ਬੈਂਕਾਂ 'ਚ ਇਹ 3-3.50 ਫ਼ੀਸਦੀ ਹੈ।
ਇਹ ਵੀ ਪੜ੍ਹੋ- ਬੁਰੀ ਖ਼ਬਰ! ਪੈਟਰੋਲ-ਡੀਜ਼ਲ ਨੂੰ ਲੈ ਕੇ ਲੱਗਣ ਵਾਲਾ ਹੈ ਇਹ ਜ਼ੋਰਦਾਰ ਝਟਕਾ
ਡਾਕਘਰ 'ਚ ਬਚਤ ਖਾਤਾ 500 ਰੁਪਏ ਦੀ ਘੱਟੋ-ਘੱਟ ਰਕਮ ਨਾਲ ਖੋਲ੍ਹਿਆ ਜਾ ਸਕਦਾ ਹੈ। ਉੱਥੇ ਹੀ, ਹੁਣ ਖਾਤੇ 'ਚ ਘੱਟੋ-ਘੱਟ ਬਕਾਇਆ ਰਾਸ਼ੀ 500 ਰੁਪਏ ਤੋਂ ਘੱਟ ਹੋਣ ਦੀ ਸੂਰਤ 'ਚ ਨਿਕਾਸੀ ਦੀ ਮਨਜ਼ੂਰੀ ਨਹੀਂ ਹੋਵੇਗੀ। ਵਿੱਤੀ ਸਾਲ ਖ਼ਤਮ ਹੋਣ ਤੱਕ ਜੇਕਰ ਖਾਤੇ 'ਚ ਬੈਲੰਸ ਜ਼ੀਰੋ ਹੀ ਰਹਿੰਦਾ ਹੈ ਤਾਂ ਖਾਤਾ ਖ਼ੁਦ-ਬ-ਖ਼ੁਦ ਬੰਦ ਹੋ ਜਾਏਗਾ। ਡਾਕਘਰ ਬਚਤ ਖਾਤੇ 'ਚ ਵਿਆਜ ਦੀ ਗਣਨਾ ਮਹੀਨੇ ਦੇ 10ਵੇਂ ਦਿਨ ਅਤੇ ਮਹੀਨੇ ਦੀ ਸਮਾਪਤੀ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਇਸ ਲਈ ਜੇਕਰ ਮਹੀਨੇ ਦੇ 10ਵੇਂ ਅਤੇ ਅੰਤਿਮ ਦਿਨ ਵਿਚਕਾਰ ਰਕਮ 500 ਰੁਪਏ ਤੋਂ ਘੱਟ ਰਹਿੰਦੀ ਹੈ ਤਾਂ ਕੋਈ ਵਿਆਜ ਨਹੀਂ ਮਿਲੇਗਾ। ਵਿਆਜ ਹਰ ਵਿੱਤੀ ਸਾਲ ਦੇ ਅੰਤ 'ਚ ਖਾਤੇ 'ਚ ਜਮਾਂ ਕੀਤਾ ਜਾਂਦਾ ਹੈ। ਮੌਜੂਦਾ ਵਿੱਤੀ ਸਾਲ ਸਮਾਪਤ ਹੋਣ ਤੋਂ ਪਹਿਲਾਂ ਤੁਹਾਨੂੰ ਖਾਤੇ 'ਚ ਰਕਮ ਵਧਾ ਕੇ 500 ਰੁਪਏ ਕਰਨੀ ਹੋਵੇਗੀ।
ਇਹ ਵੀ ਪੜ੍ਹੋ- ਮਾਰੂਤੀ ਤੋਂ ਬਾਅਦ ਫੋਰਡ ਜਨਵਰੀ ਤੋਂ ਕੀਮਤਾਂ 'ਚ ਕਰਨ ਜਾ ਰਹੀ ਹੈ ਇੰਨਾ ਭਾਰੀ ਵਾਧਾ
5G ਦੀ ਉਡੀਕ ਹੋਵੇਗੀ ਖ਼ਤਮ, ਦਸੰਬਰ 2021 ਤੱਕ ਹੋ ਸਕਦੀ ਹੈ ਨਿਲਾਮੀ!
NEXT STORY