ਨਵੀਂ ਦਿੱਲੀ—ਕਿਸ਼ੋਰ ਬਿਯਾਨੀ ਦੇ ਫਿਊਚਰ ਗਰੁੱਪ ਦੀ ਲਾਈਫਸਟਾਈਲ ਫੈਸ਼ਨਸ ਦਾ ਸ਼ੁੱਧ ਮੁਨਾਫਾ ਚਾਲੂ ਵਿੱਤੀ ਸਾਲ ਪਹਿਲੀ ਤਿਮਾਹੀ 'ਚ 6.83 ਫੀਸਦੀ ਡਿੱਗ ਕੇ 24.54 ਕਰੋੜ ਰੁਪਏ 'ਤੇ ਆ ਗਿਆ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਕਿਹਾ ਕਿ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ ਉਸ ਨੂੰ 26.34 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ। ਕੰਪਨੀ ਨੇ ਕਿਹਾ ਕਿ ਖਰਚ ਜ਼ਿਆਦਾ ਹੋਣ ਦੇ ਕਾਰਨ ਮੁਨਾਫਾ ਪ੍ਰਭਾਵਿਤ ਹੋਇਆ ਹੈ। ਪਿਛਲੇ ਮਹੀਨੇ ਦੌਰਾਨ ਕੰਪਨੀ ਦਾ ਖਰਚ 1,281.91 ਕਰੋੜ ਰੁਪਏ ਤੋਂ ਵਧ ਕੇ 1,507.02 ਕਰੋੜ ਰੁਪਏ 'ਤੇ ਪਹੁੰਚ ਗਿਆ। ਇਸ ਦੌਰਾਨ ਕੁੱਲ ਆਮਦਨ 1,328.19 ਕਰੋੜ ਰੁਪਏ ਤੋਂ ਵਧ ਕੇ 1,551.11 ਕਰੋੜ ਰੁਪਏ 'ਤੇ ਪਹੁੰਚ ਗਈ ਹੈ।
ਐਕਸਿਸ ਬੈਂਕ ਦੀ 18 ਹਜ਼ਾਰ ਕਰੋੜ ਰੁਪਏ ਜੁਟਾਉਣ ਦੀ ਯੋਜਨਾ
NEXT STORY