ਵਾਸ਼ਿੰਗਟਨ (ਯੂ. ਐੱਨ. ਆਈ.) - ਕੇਂਦਰੀ ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਸੰਕਟ ਨਾਲ ਸੁਧਾਰ ਦੀ ਰਾਹ ’ਤੇ ਆਉਣ ਲਈ ਸਾਰਿਆਂ ਨੂੰ ਟੀਕਿਆਂ ਦੀ ਬਰਾਬਰ ਉਪਲਬੱਧਤਾ ਯਕੀਨੀ ਕਰਨਾ ਇਕ ਵੱਡੀ ਚੁਣੌਤੀ ਹੈ। ਸੀਤਾਰਮਨ ਨੇ ਆਈ. ਐੱਮ. ਐੱਫ.-ਵਿਸ਼ਵ ਬੈਂਕ ਦੀਆਂ ਸਾਲਾਨਾ ਮੀਟਿੰਗਾਂ ਨਾਲ ਇਟਲੀ ਦੀ ਪ੍ਰਧਾਨਕੀ ਵਿਚ ਜੀ-20 ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ (ਐੱਫ. ਐੱਮ. ਬੀ. ਜੀ.) ਦੀ ਮੀਟਿੰਗ ਵਿਚ ਸੁਝਾਅ ਦਿੱਤਾ ਕਿ ਕਮਜ਼ੋਰ ਦੇਸ਼ਾਂ ਨੂੰ ਸਮਰਥਨ ਜਾਰੀ ਰੱਖਣਾ, ਉਤਪਾਦਕਤਾ ਵਿਚ ਸੁਧਾਰ ਅਤੇ ਸੰਰਚਨਾਗਤ ਸੁਧਾਰ ਸਾਡੇ ਨੀਤੀਗਤ ਟੀਚਿਆਂ ਵਿਚ ਸ਼ਾਮਲ ਹੋਣੇ ਚਾਹੀਦੇ ਹਨ। ਸੀਤਾਰਮਨ ਜੀ-2- ਮੰਤਰੀਆਂ ਅਤੇ ਗਵਰਨਰਾਂ ਨਾਲ ਜਲਵਾਯੂ ਤਬਦੀਲੀ ਨਾਲ ਮੁਕਾਬਲਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤੀ ਦੇਣ ਦੀ ਲੋੜ ’ਤੇ ਸਹਿਮਤੀ ਹੋਈ।
ਇਸ ਤੋਂ ਪਹਿਲਾਂ, ਚੋਟੀ ਦੀਆਂ ਅਮਰੀਕੀ ਕੰਪਨੀਆਂ ਦੇ ਕਾਰਜਕਾਰੀ ਅਧਿਕਾਰੀਆਂ (ਸੀ. ਈ. ਓ.) ਨਾਲ ਮੀਟਿੰਗ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਵਿਚ ਨਿਵੇਸ਼ਕਾਂ ਅਤੇ ਕਾਰੋਬਾਰੀ ਕੰਪਨੀਆਂ ਲਈ ਮੌਕਿਆਂ ਦਾ ਭੰਡਾਰ ਹੈ। ਮੀਟਿੰਗ ਦੌਰਾਨ ਸੀਤਾਰਤਨ ਨੇ ਮੈਡੀਕਲ ਵਿਗਿਆਨ ਵਿਚ ਖੋਜ ਅਤੇ ਵਿਕਾਸ, ਸਿਹਤ ਅਤੇ ਕਲਿਆਣ ਸਮੇਤ ਸਿਹਤ ਦੇਖਭਾਲ ਦੇ ਖੇਤਰ ਵਿਚ ਸੁਧਾਰਾਂ ਦੀ ਦਿਸ਼ਾ ਵਿਚ ਅਹਿਮ ਬਾਰਤੀ ਪਹਿਲਾਂ ਅਤੇ ਗੁਜਰਾਤ ਦੀ ਗਿਫਟ ਸਿਟੀ ਵਿਚ ਵਧਦੇ ਮੌਕਿਆਂ ’ਤੇ ਗੱਲ ਕੀਤੀ। ਉਨ੍ਹਾਂ ਨੇ ਭਾਰਤ ਵਿਚ ਆਗਾਮੀ ਸਾਲਾਂ ਵਿਚ ਨਿਵੇਸ਼ ਕਰਨ ਵਿਚ ਕੰਪਨੀ ਦੀ ਦਿਲਚਸਪੀ ਨੂੰ ਰੇਖਾਬੱਧ ਕੀਤਾ।
ਫੋਰਬਸ ਦੀ ਵਿਸ਼ਵ ਸਰਬੋਤਮ ਰੁਜ਼ਗਾਰਦਾਤਾ ਦੀ ਸੂਚੀ ’ਚ ਰਿਲਾਇੰਸ ਦੇਸ਼ ’ਚ ਪਹਿਲੇ ਸਥਾਨ ’ਤੇ
NEXT STORY