ਨਵੀਂ ਦਿੱਲੀ- ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਦੀ ਜੀ. ਡੀ. ਪੀ. ਵਿਚ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮ. ਐੱਸ. ਐੱਮ. ਈ.) ਸੈਕਟਰ ਦੇ ਯੋਗਦਾਨ ਨੂੰ ਮੌਜੂਦਾ 30 ਫ਼ੀਸਦੀ ਤੋਂ 40 ਫ਼ੀਸਦੀ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਵੀਡੀਓ ਕਾਨਫਰੰਸ ਰਾਹੀਂ ਇਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਕਿਹਾ ਕਿ ਹਾਲਾਤ ਅਨੁਕੂਲ ਹੋਣਗੇ ਕਿਉਂਕਿ ਵਿਸ਼ਵ ਹੁਣ ਚੀਨ ਦੀ ਬਜਾਏ ਭਾਰਤ ਦਾ ਪੱਖ ਲੈ ਰਿਹਾ ਹੈ।
ਐੱਮ. ਐੱਸ. ਐੱਮ. ਈ. ਮੰਤਰੀ ਗਡਕਰੀ ਨੇ ਕਿਹਾ, ''ਸਾਨੂੰ ਜੀ. ਡੀ. ਪੀ.ਵਿਚ ਵਾਧਾ ਅਤੇ ਖੇਤੀ ਖੇਤਰ ਦੀ ਵਾਧਾ ਦਰ ਤੇਜ਼ ਕਰਨ ਦੀ ਜ਼ਰੂਰਤ ਹੈ। ਅਸੀਂ ਭਾਰਤ ਨੂੰ ਦੁਨੀਆ ਦੀ ਸਭ ਤੋਂ ਮਜਬੂਤ ਅਰਥਵਿਵਸਥਾ ਦੇ ਪੱਧਰ 'ਤੇ ਲੈ ਕੇ ਜਾ ਸਕਦੇ ਹਾਂ।''
ਉਨ੍ਹਾਂ ਖੁਰਾਕੀ ਤੇਲ ਦੇ ਮਾਮਲੇ ਵਿਚ ਭਾਰਤ ਨੂੰ ਆਤਮਨਿਰਭਰ ਬਣਾਉਣ ਦੀ ਜ਼ਰੂਰਤ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਵਿਸ਼ਵ ਸੰਕਟ ਵਿਚ ਹੈ। ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਵਿਰੁੱਧ ਇਹ ਯੁੱਧ ਅਸੀਂ ਜਿੱਤ ਕੇ ਰਹਾਂਗੇ। ਗਡਕਰੀ ਨੇ ਇਹ ਵੀ ਦੱਸਿਆ ਕਿ ਅਮਰੀਕਾ ਦੀ ਟ੍ਰਿਟਾਨ ਇਲੈਕਟ੍ਰਿਕ ਵ੍ਹੀਕਲ ਐੱਲ. ਐੱਲ. ਸੀ. ਜਲਦ ਹੀ ਭਾਰਤ ਦੇ ਬਾਜ਼ਾਰ ਵਿਚ ਉਤਰਨ ਵਾਲੀ ਹੈ। ਇਸ ਕੰਪਨੀ ਦਾ ਬੈਟਰੀ ਨਾਲ ਚੱਲਣ ਵਾਲਾ ਟਰੱਕ ਅਮਰੀਕਾ ਦੀ ਟੈਸਲਾ ਕੰਪਨੀ ਦੀ ਕਾਰ ਤੋਂ ਵੀ ਬਿਹਤਰ ਹੈ।
ਪੈਟਰੋਲ, ਡੀਜ਼ਲ ਕੀਮਤਾਂ 'ਚ 5 ਰੁ: ਤੱਕ ਉਛਾਲ, ਇੱਥੇ ਵੀ ਮੁੱਲ 100 ਰੁ: ਤੋਂ ਪਾਰ
NEXT STORY