ਨਵੀਂ ਦਿੱਲੀ–ਧਨਤੇਰਸ ਦੇ ਮੌਕੇ ’ਤੇ ਮੇਰਠ ਦੇ ਬਾਜ਼ਾਰਾਂ ਦੀ ਰੌਣਕ ਦੇਖਦੇ ਹੀ ਬਣਦੀ ਹੈ। ਤਰ੍ਹਾਂ-ਤਰ੍ਹਾਂ ਦੇ ਗੋਲਡ-ਸਿਲਵਰ ਸਿੱਕੇ ਬਾਜ਼ਾਰ ਦੀ ਸ਼ੋਭਾ ਵਧਾ ਰਹੇ ਹਨ। ਗਣੇਸ਼ ਅਤੇ ਲਕਸ਼ਮੀ ਜੀ ਵਾਲੇ ਚਾਂਦੀ ਦੇ ਸਿੱਕੇ ਦੀ ਕਾਫੀ ਮੰਗ ਹੈ ਪਰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਤਸਵੀਰ ਵਾਲਾ ਚਾਂਦੀ ਦਾ ਸਿੱਕਾ ਸਭ ਤੋਂ ਵੱਧ ਮੰਗ ’ਚ ਹੈ। ਸਰਾਫਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਹ ਸਿੱਕਾ ਦੇਸ਼ ਭਗਤੀ ਵਾਲਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਸੁਭਾਸ਼ ਚੰਦਰ ਬੋਸ, ਰਵਿੰਦਰਨਾਥ ਟੈਗੋਰ, ਭਗਤ ਸਿੰਘ ਵਰਗੀਆਂ ਮਹਾਨ ਸ਼ਖਸੀਅਤਾਂ ਵਾਲਾ ਚਾਂਦੀ ਦਾ ਸਿੱਕਾ ਦੇਖਣ ਨੂੰ ਮਿਲੇਗਾ।
ਗਣੇਸ਼-ਲਕਸ਼ਮੀ ਜੀ ਦੀ ਤਸਵੀਰ ਵਾਲਾ ਚਾਂਦੀ ਦਾ ਸਿੱਕਾ ਲੋਕ ਪੂਜਾ ਲਈ ਖੂਬ ਖਰੀਦ ਰਹੇ ਹਨ। ਸਰਾਫਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਕੁਈਨ ਵਿਕਟੋਰੀਆ ਵਾਲਾ ਚਾਂਦੀ ਦਾ ਸਿੱਕਾ ਲੋਕ ਲੈ ਜਾਂਦੇ ਹਨ ਪਰ ਇਸ ਵਾਰ ਆਪਣੇ ਦੇਸ਼ ਦੀਆਂ ਮਹਾਨ ਸ਼ਖਸੀਅਤਾਂ ਵਾਲੇ ਚਾਂਦੀ ਦਾ ਸਿੱਕਾ ਬਣਾ ਕੇ ਉਨ੍ਹਾਂ ਨੇ ਯਤਨ ਕੀਤਾ ਹੈ ਕਿ ਇਸ ਵਾਰ ਅੰਗਰੇਜ਼ੀ ਹਕੂਮਤ ਨੂੰ ਯਾਦ ਦਿਵਾਉਣ ਵਾਲੇ ਸਿੱਕੇ ਦੀ ਥਾਂ ਦੇਸ਼ ਭਗਤੀ ਵਾਲਾ ਕੁਆਈਨ ਲੋਕ ਮਾਣ ਨਾਲ ਲੈ ਜਾਣ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਦੋਂ ਸਾਡੀ ਕਰੰਸੀ ’ਤੇ ਗਾਂਧੀ ਜੀ ਦੀ ਤਸਵੀਰ ਹੈ ਤਾਂ ਫਿਰ ਚਾਂਦੀ ਦੇ ਸਿੱਕਿਆਂ ’ਚ ਕਿਉਂ ਨਹੀਂ।
ਚਾਂਦੀ ਦੇ ਸਿੱਕਿਆਂ ਦਾ ਇਤਿਹਾਸ
ਸਰਾਫਾ ਕਾਰੋਬਾਰੀ ਵਿਜੇ ਆਨੰਦ ਦੱਸਦੇ ਹਨ ਕਿ ਭਾਰਤ ’ਚ ਚਾਂਦੀ ਦੇ ਸਿੱਕਿਆਂ ਦਾ ਇਤਿਹਾਸ ਪੁਰਾਣਾ ਹੈ। ਸਨ 1835 ’ਚ ਬ੍ਰਿਟਿਸ਼ ਸਰਕਾਰ ਦੇ ਵਿਲੀਅਮ ਦਾ ਸਿੱਕਾ ਛਪਿਆ ਸੀ। 1840 ’ਚ ਕੁਈਨ ਵਿਕਟੋਰੀਆ ਦਾ ਸਿੱਕਾ ਛਪਿਆ। 1874 ’ਚ ਸਮਰਾਟ ਦੇ ਰੂਪ ’ਚ ਕੁਈਨ ਦਾ ਸਿੱਕਾ ਆਇਆ। 1938 ’ਚ ਜਾਰਜ ਦਾ ਸਿੱਕਾ ਆਇਆ ਅਤੇ ਫਿਰ 1945 ’ਚ ਇਕ ਹੋਰ ਸਿੱਕਾ ਆਇਆ ਸੀ ਅਤੇ ਇਨ੍ਹਾਂ ਚਾਂਦੀ ਦੇ ਸਿੱਕਿਆਂ ਦੀ ਰਵਾਇਤ ਰਹੀ ਹੈ।
ਕੁਈਨ ਵਿਕਟੋਰੀਆ ਨੂੰ ਰਿਪਲੇਸ ਕਰਦੇ ਨਜ਼ਰ ਆ ਰਹੇ ਹਨ ਗਾਂਧੀ ਜੀ
ਹੁਣ ਗਾਂਧੀ ਜੀ ਕੁਈਨ ਵਿਕਟੋਰੀਆ ਨੂੰ ਰਿਪਲੇਸ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਸਿੱਕਿਆਂ ਦੇ ਨਾਲ ਤਰ੍ਹਾਂਤਰ੍ਹਾਂ ਦੇ ਚਾਂਦੀ ਦੇ ਗਣੇਸ਼-ਲਕਸ਼ਮੀ ਜੀ ਦੀ ਮੂਰਤੀ, ਚਾਂਦੀ ਦੇ ਹਨੂੰਮਾਨ ਜੀ, ਚਾਂਦੀ ਦਾ ਰਾਮ ਦਰਬਾਰ, ਚਾਂਦੀ ਦਾ ਕਲਸ਼, ਚਾਂਦੀ ਦਾ ਪੂਜਾਘਰ, ਚਾਂਦੀ ਦਾ ਲੋਟਾ, ਚਾਂਦੀ ਦੀ ਥਾਲੀ, ਚਾਂਦੀ ਦੀ ਕੱਪ-ਪਲੇਟ ਆਦਿ ਸਰਾਫਾ ਦੀ ਦੁਕਾਨਾਂ ’ਤੇ ਉਪਲਬਧ ਹਨ।
ਚਾਂਦੀ ਦੇ ਕਿਸੇ ਵੀ ਸਾਮਾਨ ਦੀ ਹਾਲਮਾਰਕ ਟੈਸਟਿੰਗ ਵੀ ਸੰਭਵ
ਸਰਾਫਾ ਕਾਰੋਬਾਰੀ ਪ੍ਰਦੀਪ ਅੱਗਰਵਾਲ ਨੇ ਦੱਸਿਆ ਕਿ ਹੁਣ ਚਾਂਦੀ ਦੇ ਕਿਸੇ ਵੀ ਸਾਮਾਨ ਦੀ ਹਾਲਮਾਰਕ ਟੈਸਟਿੰਗ ਵੀ ਲੋਕ ਕਰਵਾ ਸਕਦੇ ਹਨ। ਸਿਰਫ 235 ਰੁਪਏ ’ਚ ਇਹ ਟੈਸਟ ਹੁੰਦਾ ਹੈ। ਹਾਲਮਾਰਕ ਟੈਸਟ ਕਰਵਾ ਕੇ ਲੋਕ ਚਾਂਦੀ ਜਾਂ ਸੋਨੇ ਦੇ ਸਾਮਾਨ ਦੀ ਜਾਂਚ ਕਰਵਾ ਸਕਦੇ ਹਨ। ਕਈ ਸ਼ਹਿਰਾਂ ’ਚ ਚਾਂਦੀ ਜਾਂ ਸੋਨੇ ਦਾ ਰੇਟ ਵੱਖ-ਵੱਖ ਹੋਣ ਦੇ ਸਵਾਲ ਦੇ ਜਵਾਬ ’ਚ ਅੱਗਰਵਾਲ ਨੇ ਕਿਹਾ ਕਿ ਕਾਰਟੇਜ ਕਾਰਨ ਇਸ ਦਾ ਰੇਟ ਵੱਖ-ਵੱਖ ਹੁੰਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਤਿਓਹਾਰੀ ਸੀਜ਼ਨ ’ਚ ਨਹੀਂ ਵਧਣਗੀਆਂ ਦਾਲ ਅਤੇ ਪਿਆਜ਼ ਦੀਆਂ ਕੀਮਤਾਂ, ਐਕਸ਼ਨ ’ਚ ਨਜ਼ਰ ਆ ਰਹੀ ਹੈ ਕੇਂਦਰ ਸਰਕਾਰ
NEXT STORY