ਨਵੀਂ ਦਿੱਲੀ (ਭਾਸ਼ਾ)–ਮੰਗ ’ਚ ਲਗਾਤਾਰ ਸੁਧਾਰ ਨਾਲ ਭਾਰਤ ’ਚ ਇਕ ਸਾਲ ਪਹਿਲਾਂ ਦੀ ਤੁਲਨਾ ’ਚ ਜੂਨ ਦੇ ਪਹਿਲੇ ਪੰਦਰਵਾੜੇ ’ਚ ਪੈਟਰੋਲ ਦੀ ਵਿਕਰੀ 54 ਫੀਸਦੀ ਵਧੀ ਹੈ। ਉੱਥੇ ਹੀ ਇਸ ਦੌਰਾਨ ਡੀਜ਼ਲ ਦੀ ਖਪਤ ’ਚ 48 ਫੀਸਦੀ ਦਾ ਉਛਾਲ ਆਇਆ ਹੈ। ਪਿਛਲੇ ਸਾਲ 2021 ਦੀ ਇਸੇ ਮਿਆਦ ’ਚ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਖਪਤਕਾਰ ਦੇਸ਼ ਭਾਰਤ ’ਚ ਕੋਵਿਡ-19 ਦੀ ਦੂਜੀ ਲਹਿਰ ਦਾ ਪ੍ਰਕੋਪ ਸੀ, ਜਿਸ ਕਾਰਨ ਈਂਧਨ ਦੀ ਮੰਗ ’ਚ ਗਿਰਾਵਟ ਆਈ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਨਾਜਾਇਜ਼ ਕਾਲੋਨੀਆਂ ਨੂੰ ਸਖ਼ਤੀ ਨਾਲ ਨੱਥ ਪਾਉਣ ਦਾ ਲਿਆ ਫੈਸਲਾ
ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਨੇ 1 ਤੋਂ 14 ਜੂਨ ਦੌਰਾਨ 12.8 ਲੱਖ ਟਨ ਪੈਟਰੋਲ ਦੀ ਵਿਕਰੀ ਕੀਤੀ। ਇਹ ਅੰਕੜਾ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ’ਚ 54.2 ਫੀਸਦੀ ਵੱਧ ਹੈ। ਉਦਯੋਗ ਦੇ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਜੂਨ 2022 ਦੀ ਵਿਕਰੀ ਦਾ ਅੰਕੜਾ ਜੂਨ 2020 ਦੇ ਪਹਿਲੇ ਪੰਦਰਵਾੜੇ ’ਚ ਮੰਗ ਦੀ ਤੁਲਨਾ ’ਚ 48.2 ਫੀਸਦੀ ਵੱਧ ਹੈ ਅਤੇ ਕੋਵਿਡ ਤੋਂ ਪਹਿਲਾਂ ਯਾਨੀ ਜੂਨ 2019 ਦੀ 10.2 ਲੱਖ ਟਨ ਵਿਕਰੀ ਤੋਂ 25 ਫੀਸਦੀ ਵੱਧ ਹੈ। ਮਹੀਨਾ-ਦਰ-ਮਹੀਨਾ ਆਧਾਰ ’ਤੇ ਪੈਟਰੋਲ ਦੀ ਵਿਕਰੀ 0.8 ਫੀਸਦੀ ਵਧੀ ਹੈ।
ਇਹ ਵੀ ਪੜ੍ਹੋ : ਭਾਰਤ ਤੋਂ ਕਣਕ ਨਹੀਂ ਮੰਗਵਾਏਗਾ UAE, ਐਕਸਪੋਰਟ ’ਤੇ 4 ਮਹੀਨਿਆਂ ਲਈ ਲਗਾਈ ਪਾਬੰਦੀ
34 ਲੱਖ ਟਨ ਹੋਈ ਡੀਜ਼ਲ ਦੀ ਵਿਕਰੀ
ਦੇਸ਼ ’ਚ ਸਭ ਤੋਂ ਵੱਧ ਇਸਤੇਮਾਲ ਹੋਣ ਵਾਲੇ ਈਂਧਨ ਡੀਜ਼ਲ ਦੀ ਵਿਕਰੀ ਜੂਨ ਦੇ ਪਹਿਲੇ ਪੰਦਰਵਾੜੇ ’ਚ ਸਾਲਾਨਾ ਆਧਾਰ ’ਤੇ 34 ਲੱਖ ਟਨ ਹੋ ਗਈ। ਇਹ ਅੰਕੜਾ ਜੂਨ 2020 ਦੀ ਇਸੇ ਮਿਆਦ ਦੀ ਤੁਲਨਾ ’ਚ 37.3 ਫੀਸਦੀ ਵੱਧ ਅਤੇ ਕੋਵਿਡ ਤੋਂ ਪਹਿਲਾਂ ਦੀ ਮਿਆਦ ਦੀ ਤੁਲਨਾ ’ਚ 20.3 ਫੀਸਦੀ ਵੱਧ ਹੈ। ਇਹ ਪਿਛਲੇ ਮਹੀਨੇ ਮਈ ਦੇ ਪਹਿਲੇ ਪੰਦਰਵਾੜੇ ਦੇ 30.3 ਲੱਖ ਟਨ ਖਪਤ ਦੀ ਤੁਲਨਾ ’ਚ 12 ਫੀਸਦੀ ਵੱਧ ਹੈ। ਰਸੋਈ ਗੈਸ ਦੀ ਵਿਕਰੀ ਜੂਨ ਦੇ ਪਹਿਲੇ ਪੰਦਰਵਾੜੇ ’ਚ 4.21 ਫੀਸਦੀ ਵਧ ਕੇ 10.6 ਲੱਖ ਟਨ ਹੋ ਗਈ। ਇਹ ਅੰਕੜਾ 2020 ਦੀ ਤੁਲਨਾ ’ਚ 20.3 ਫੀਸਦੀ ਵੱਧ ਅਤੇ ਜੂਨ 2019 ਦੇ ਪਹਿਲੇ ਪੰਦਰਵਾੜੇ ਦੀ ਤੁਲਨਾ ’ਚ 28.1 ਫੀਸਦੀ ਵੱਧ ਹੈ। ਜਹਾਜ਼ ਈਂਧਨ ਯਾਨੀ ਏ. ਟੀ. ਐੱਫ. ਦੀ ਵਿਕਰੀ ਸਮੀਖਿਆ ਅਧੀਨ ਮਿਆਦ ’ਚ ਦੁੱਗਣੀ ਤੋਂ ਜ਼ਿਆਦਾ ਹੋ ਕੇ 2,42,900 ਟਨ ’ਤੇ ਪਹੁੰਚ ਗਈ। ਏ. ਟੀ. ਐੱਫ. ਦੀ ਖਪਤ ਜੂਨ 2020 ਦੀ ਇਸੇ ਮਿਆਦ ਤੋਂ 125.1 ਫੀਸਦੀ ਵੱਧ ਰਹੀ। ਹਾਲਾਂਕਿ ਇਹ ਜੂਨ 2019 ਦੀ ਤੁਲਨਾ ’ਚ 16.5 ਫੀਸਦੀ ਘੱਟ ਰਹੀ।
ਇਹ ਵੀ ਪੜ੍ਹੋ : ਭਾਰਤ ਦੇ ਟੁੱਟੇ ਚੌਲਾਂ ਦਾ ਮੁਰੀਦ ਹੋਇਆ ਚੀਨ, ਬਣਿਆ ਸਭ ਤੋਂ ਵੱਡਾ ਇੰਪੋਰਟਰ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਭਾਰਤ ਤੋਂ ਕਣਕ ਨਹੀਂ ਮੰਗਵਾਏਗਾ UAE, ਐਕਸਪੋਰਟ ’ਤੇ 4 ਮਹੀਨਿਆਂ ਲਈ ਲਗਾਈ ਪਾਬੰਦੀ
NEXT STORY