ਸਪੋਰਟਸ ਡੈਸਕ- ਹਾਕੀ ਇੰਡੀਆ ਦੇ ਵਾਈਸ ਪ੍ਰਧਾਨ ਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਓਲੰਪੀਅਨ ਬਲਵਿੰਦਰ ਸਿੰਘ ਸੰਮੀ ਸਲੈਕਟਰ ਹਾਕੀ ਇੰਡੀਆ ਨੂੰ ਹਾਕੀ ਪੰਜਾਬ ਵੱਲੋਂ ਚੇਅਰਮੈਨ ਸਲੈਕਸ਼ਨ ਕਮੇਟੀ ਵੂਮੈਨ ਹਾਕੀ ਨਿਯੁਕਤ ਕੀਤਾ ਜਾਂਦਾ ਹੈ। ਹਾਕੀ ਪੰਜਾਬ ਦੀ ਸਲਾਨਾ ਮੀਟਿੰਗ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿੱਚ ਕੀਤੀ ਗਈ ਜਿਸ ਵਿੱਚ ਹਾਕੀ ਪੰਜਾਬ ਦੇ ਜ਼ਿਲ੍ਹਾਂ ਹਾਕੀ ਯੂਨਿਟ ਮੈਂਬਰ ਹਾਜ਼ਰ ਸਨ ਜਿਸ ਵਿੱਚ ਹਾਕੀ ਪੰਜਾਬ ਦਾ ਸਲਾਨਾ ਵਿਚਾਰ-ਵਟਾਂਦਰਾ ਅਤੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਵੀ ਦੱਸੀਆਂ ਗਈਆਂ। ਪੰਜਾਬ ਦੀ ਸਬ ਜੂਨੀਅਰ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਕੇ ਆਈ ਟੀਮ ਨੂੰ ਹਾਕੀ ਪੰਜਾਬ ਦੇ ਸਾਰੇ ਮੈਂਬਰਾਂ ਨੇ ਵਧਾਈ ਦਿੱਤੀ।
ਹਾਕੀ ਪੰਜਾਬ ਵੱਲੋਂ ਓਲੰਪੀਅਨ ਬਲਵਿੰਦਰ ਸਿੰਘ ਸੰਮੀ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਅਤੇ ਸਲੈਕਸ਼ਨ ਵਿੱਚ ਨਿਪੁੰਨ ਜਾਣਕਾਰੀ ਹੋਣ ਕਰਕੇ ਹਾਕੀ ਪੰਜਾਬ ਵੱਲੋਂ ਚੇਅਰਮੈਨ ਸਲੈਕਸ਼ਨ ਕਮੇਟੀ ਵੁਮੈਨ ਹਾਕੀ ਬਣਾਇਆ ਗਿਆ ।ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਜੀ ਨੇ ਕਿਹਾ ਕੀ ਪੰਜਾਬ ਦੀਆਂ ਸਾਰੀਆਂ ਹੀ ਵੁਮੈਨ ਹਾਕੀ ਟੀਮਾਂ ਦੀ ਚੋਣ ਚੇਅਰਮੈਨ ਸ਼ੰਮੀ ਨੂੰ ਜਿੰਮੇਵਾਰੀ ਦਿੱਤੀ ਗਈ। ਇਸ ਮੌਕੇ ਸੰਜੀਵ ਕੁਮਾਰ ਓਲੰਪੀਅਨ ਖਜਾਨਚੀ ਹਾਕੀ ਪੰਜਾਬ, ਕੁਲਬੀਰ ਸਿੰਘ ਸੈਣੀ, ਰਿਪੂਦਮਨ ਕੁਮਾਰ ਸਿੰਘ ,ਗੁਨਦੀਪ ਸਿੰਘ ਕਪੂਰ ,ਗੁਰਮੀਤ ਸਿੰਘ ਮੀਤਾ, ਗੁਰਿੰਦਰ ਸਿੰਘ ਸੰਘਾ, ਹਰਿੰਦਰ ਸਿੰਘ ਸੰਘਾ, ਕੁਲਜੀਤ ਸਿੰਘ ਬਾਬਾ, ਜਗਰੂਪ ਸਿੰਘ, ਸੋਨੀ,ਯਾਦਵਿੰਦਰ ਸਿੰਘ ਅਤੇ ਹਾਕੀ ਪੰਜਾਬ ਦੇ ਮੈਂਬਰ ਹਾਜ਼ਰ ਸਨ।
PCB ਨੇ ਲਿਆ ਵੱਡਾ ਫੈਸਲਾ, 13 ਨਵੇਂ ਖਿਡਾਰੀਆਂ ਨੂੰ ਦਿੱਤਾ ਸੈਂਟਰਲ ਕਾਂਟਰੈਕਟ
NEXT STORY