ਨਵੀਂ ਦਿੱਲੀ (ਭਾਸ਼ਾ) - ਗੌਤਮ ਅਡਾਨੀ ਹੁਣ ਮੁਕੇਸ਼ ਅੰਬਾਨੀ ਨੂੰ ਵੱਡੀ ਟੱਕਰ ਦੇ ਸਕਦੇ ਹਨ, ਕਿਉਂਕਿ ਅਡਾਨੀ ਗਰੁੱਪ ਨੇ ਮੁਕੇਸ਼ ਅੰਬਾਨੀ ਨੂੰ ਮਾਤ ਦੇਣ ਲਈ ਗੈਸ ਸੈਕਟਰ ’ਚ 20,000 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਫ਼ੈਸਲਾ ਲਿਆ ਹੈ। ਅਡਾਨੀ ਟੋਟਲ ਗੈਸ ਲਿਮਟਿਡ (ਏ. ਟੀ. ਜੀ. ਐੱਲ.) ਦੀ ਰਿਪੋਰਟ ਮੁਤਾਬਕ ਵਾਹਨਾਂ ਲਈ ਸੀ. ਐੱਨ. ਜੀ. ਦੀ ਰਿਟੇਲ ਵਿਕਰੀ ਅਤੇ ਘਰਾਂ ਅਤੇ ਇੰਡਸਟ੍ਰੀਜ਼ ਨੂੰ ਪਾਈਪ ਰਾਹੀਂ ਗੈਸ ਪਹੁੰਚਾਉਣ ਲਈ ਇੰਫ੍ਰਾਸਟ੍ਰਕਚਰ ਦੇ ਵਿਸਤਾਰ ’ਤੇ ਅਗਲੇ 10 ਸਾਲਾਂ ’ਚ 18,000 ਕਰੋੜ ਤੋਂ ਲੈ ਕੇ 20,000 ਕਰੋੜ ਰੁਪਏ ਤੱਕ ਦਾ ਨਿਵੇਸ਼ ਕੀਤਾ ਜਾਏਗਾ।
ਇਹ ਵੀ ਪੜ੍ਹੋ : ਗੋ-ਫਸਟ ਏਅਰਲਾਈਨ ਦੀਆਂ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦੀ ਤਿਆਰੀ, ਰਿਵਾਈਵਲ ਪਲਾਨ ਦੀ ਜਾਂਚ ਕਰੇਗਾ DGCA
ਕੰਪਨੀ ਦੇਸ਼ ਦੇ 124 ਜ਼ਿਲ੍ਹਿਆਂ ’ਚ ਵਾਹਨਾਂ ਲਈ ਸੀ. ਐੱਨ. ਜੀ. ਦੀ ਰਿਟੇਲ ਵਿਕਰੀ ਕਰਨ ਤੋਂ ਇਲਾਵਾ ਪਾਈਪ ਰਾਹੀਂ ਘਰੇਲੂ ਰਸੋਈ ਗੈਸ ਦੀ ਸਪਲਾਈ ਵੀ ਕਰਦੀ ਹੈ। ਦੇਸ਼ ’ਚ ਇਸ ਦੇ 460 ਸੀ. ਐੱਨ. ਜੀ. ਸਟੇਸ਼ਨ ਹਨ ਅਤੇ ਪਾਈਪ ਰਾਹੀਂ ਰਸੋਈ ਗੈਸ ਦੇ ਕਰੀਬ 7 ਲੱਖ ਗਾਹਕ ਹਨ। ਨਵੀਂ ਸਾਲਾਨਾ ਰਿਪੋਰਟ ਮੁਤਾਬਕ ਕੰਪਨੀ ਨੇ ਵਾਧੂ ਬੁਨਿਆਦੀ ਢਾਂਚੇ ਦੇ ਨਿਰਮਾਣ ’ਤੇ ਵਿੱਤੀ ਸਾਲ 2022-23 ’ਚ 1,150 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਤੋਹਫ਼ਾ, ਕੇਂਦਰ ਸਰਕਾਰ ਨੇ ਗੰਨੇ ਦਾ ਸਮਰਥਨ ਮੁੱਲ ਵਧਾਉਣ ਦਾ ਕੀਤਾ ਫ਼ੈਸਲਾ
ਇਹ ਹੈ ਕੰਪਨੀ ਦਾ ਇਰਾਦਾ
ਕੰਪਨੀ ਦੇ ਮੁੱਖ ਵਿੱਤੀ ਅਧਿਕਾਰੀ (ਸੀ. ਐੱਫ. ਓ.) ਪਰਾਗ ਪਾਰਿਖ ਦਾ ਕਹਿਣਾ ਹੈ ਕਿ ਲੰਬੇ ਸਮੇਂ ਦੇ ਨਜ਼ਰੀਏ ਤੋਂ ਦੇਖਿਆ ਜਾਏ ਤਾਂ ਅਸੀਂ ਗੈਸ ਕਾਰੋਬਾਰ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਆਸ਼ਾਵਾਦੀ ਹਾਂ। ਕੰਪਨੀ ਇੰਫ੍ਰਾਸਟ੍ਰਕਚਰ ਦੇ ਨਿਰਮਾਣ ਅਤੇ ਨੈੱਟਵਰਕ ਦੇ ਵਿਸਤਾਰ ’ਚ ਵਧੇਰੇ ਨਿਵੇਸ਼ ਕਰਨ ’ਤੇ ਵਿਚਾਰ ਕਰ ਰਹੀ ਹੈ। ਕੰਪਨੀ ਦਾ ਆਪਣੇ ਸ਼ਹਿਰੀ ਗੈਸ ਡਿਸਟ੍ਰੀਬਿਊਸ਼ਨ ਲਈ ਅਗਲੇ 8 ਤੋਂ 10 ਸਾਲਾਂ ’ਚ ਇੰਫ੍ਰਾਸਟ੍ਰਕਚਰ ਦੇ ਨਿਰਮਾਣ ਲਈ ਲਗਭਗ 18,000-20,000 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਇਰਾਦਾ ਹੈ। ਇਹ ਗਾਹਕ ਦੇ ਆਧਾਰ ਨੂੰ ਵਿਆਪਕ ਬਣਾਉਣ ਦੇ ਨਾਲ ਮਾਲੀਏ ’ਚ ਵਾਧੇ ਨੂੰ ਵੀ ਕਾਇਮ ਰੱਖੇਗਾ।
ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ
1800 ਤੋਂ ਵੱਧ ਸੀ. ਐੱਨ. ਜੀ. ਸਟੇਸ਼ਨ ਬਣਨਗੇ
ਏ. ਟੀ. ਜੀ. ਐੱਲ. ਦੇ ਚੀਫ ਐਗਜ਼ੀਕਿਊਟਿਵ ਆਫ਼ਿਸਰ (ਸੀ. ਈ. ਓ.) ਸੁਰੇਸ਼ ਪੀ. ਮੰਗਲਾਨੀ ਨੇ ਕਿਹਾ ਕਿ ਕੰਪਨੀ ਦੀ ਸਟ੍ਰੈਟੇਜੀ ਆਪਣੇ ਲਾਈਸੈਂਸ ਵਾਲੇ ਇਲਾਕਿਆਂ ’ਚ ਸਟੀਲ ਪਾਈਪਲਾਈਨ ਵਿਛਾਉਣ ’ਚ ਤੇਜ਼ੀ ਲਿਆਉਣ ਅਤੇ ਸੀ. ਐੱਨ. ਜੀ. ਸਟੇਸ਼ਨ ਵਧਾਉਣ ਦੀ ਹੈ। ਕੰਪਨੀ ਅਗਲੇ 7 ਤੋਂ 10 ਸਾਲਾਂ ’ਚ ਦੇਸ਼ ਭਰ ’ਚ 1800 ਤੋਂ ਵੱਧ ਸੀ. ਐੱਨ. ਜੀ. ਸਟੇਸ਼ਨ ਬਣਾਉਣ ਜਾ ਰਹੀ ਹੈ, ਜਿਸ ਨਾਲ ਵੱਧ ਤੋਂ ਵੱਧ ਗਾਹਕਾਂ ਤੱਕ ਸੀ. ਐੱਨ. ਜੀ. ਗੈਸ ਮੁਹੱਈਆ ਕਰਵਾਈ ਜਾ ਸਕੇ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਮਸ਼ਹੂਰ ਹੋਇਆ ਮੁਰਥਲ ਦਾ ਅਮਰੀਕ ਸੁਖਦੇਵ ਢਾਬਾ, ਟਾਪ 150 'ਚੋਂ ਮਿਲਿਆ 23ਵਾਂ ਸਥਾਨ
ਸ਼ੁਰੂਆਤੀ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ 82.02 'ਤੇ ਸਥਿਰ ਰਿਹਾ ਰੁਪਿਆ
NEXT STORY