ਮੁੰਬਈ— ਮੌਜੂਦਾ ਵਿੱਤੀ ਸਾਲ 'ਚ ਦੇਸ਼ ਦੀ ਜੀ. ਡੀ. ਪੀ. 'ਚ 6.4 ਫੀਸਦੀ ਦੀ ਗਿਰਾਵਟ ਦਾ ਅਨੁਮਾਨ ਹੈ। ਵੀਰਵਾਰ ਨੂੰ ਕੇਅਰ ਰੇਟਿੰਗਜ਼ ਨੇ ਖਦਸ਼ਾ ਪ੍ਰਗਟ ਕੀਤਾ ਹੈ।
ਏਜੰਸੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਲਗਾਈਆਂ ਗਈਆਂ 'ਲਾਕਡਾਊਨ' ਪਾਬੰਦੀਆਂ 'ਚ ਅਜੇ ਪੂਰੀ ਤਰ੍ਹਾਂ ਢਿੱਲ ਨਹੀਂ ਦਿੱਤੀ ਗਈ ਹੈ। ਜੁਲਾਈ 'ਚ ਵੀ ਲਾਕਡਾਊਨ ਜਾਰੀ ਹੈ। ਕਈ ਤਰ੍ਹਾਂ ਦੀਆਂ ਸੇਵਾਵਾਂ ਨੂੰ ਸ਼ੁਰੂ ਕਰਨ ਦੇ ਨਾਲ-ਨਾਲ ਲੋਕਾਂ ਦੀ ਆਵਾਜਾਈ 'ਤੇ ਅਜੇ ਪਾਬੰਦੀਆਂ ਬਣੀਆਂ ਹੋਈਆਂ ਹਨ। ਸਥਿਤੀ ਤੀਜੀ ਤਿਮਾਹੀ ਤੱਕ ਸਾਧਾਰਣ ਹੋ ਸਕਦੀ ਹੈ, ਜ਼ਿਆਦਾ ਸੰਭਾਵਨਾ ਚੌਥੀ ਤਿਮਾਹੀ 'ਚ ਹੋਣ ਦੀ ਹੈ।
ਏਜੰਸੀ ਨੇ ਕਿਹਾ ਕਿ ਜੀ. ਡੀ. ਪੀ. 'ਚ 6.4 ਫੀਸਦੀ ਅਤੇ ਜੀ. ਵੀ. ਏ. 'ਚ 6.1 ਫੀਸਦੀ ਦੀ ਗਿਰਾਵਟ ਆ ਸਕਦੀ ਹੈ। ਇਸ ਦੇ ਨਾਲ ਹੀ ਮਹਿੰਗਾਈ ਦਰ 5 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਇਸ ਨਾਲ ਕੇਂਦਰ ਸਰਕਾਰ ਦਾ ਵਿੱਤੀ ਘਾਟਾ ਪ੍ਰਭਾਵਿਤ ਹੋਵੇਗਾ ਅਤੇ ਚਾਲੂ ਵਿੱਤੀ ਸਾਲ 'ਚ 8 ਫੀਸਦੀ ਰਹਿ ਸਕਦਾ ਹੈ। ਰਿਪੋਰਟ ਮੁਤਾਬਕ, ਸਕਾਰਾਤਮਕ ਵਾਧਾ ਸਿਰਫ ਖੇਤੀ ਅਤੇ ਸਰਕਾਰੀ ਖੇਤਰ ਤੋਂ ਆਵੇਗਾ। ਏਜੰਸੀ ਦਾ ਮੰਨਣਾ ਹੈ ਕਿ ਹੋਟਲ, ਸੈਰ-ਸਪਾਟਾ, ਮਨੋਰੰਜਨ, ਯਾਤਰਾ ਵਰਗੇ ਖੇਤਰਾਂ ਨੂੰ ਕੰਮਕਾਜ ਸ਼ੁਰੂ ਕਰਨ ਅਤੇ ਆਮ ਪੱਧਰ 'ਤੇ ਦੇ ਨਜ਼ਦੀਕ ਪਹੁੰਚਣ 'ਚ ਉਮੀਦ ਤੋਂ ਲੰਮਾ ਲੱਗੇਗਾ। ਰਿਪੋਰਟ ਅਨੁਸਾਰ, ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਦਾ ਮਤਲਬ ਚੀਜ਼ਾਂ ਅਤੇ ਸੇਵਾਵਾਂ ਦੀ ਮੰਗ 'ਚ ਗਿਰਾਵਟ ਹੈ। ਰੋਜ਼ਗਾਰ 'ਚ ਕਟੌਤੀ ਅਤੇ ਤਨਖਾਹ 'ਚ ਕਟੌਤੀ ਨਾਲ ਤਿਉਹਾਰਾਂ ਦੌਰਾਨ ਖਰਚਿਆਂ 'ਤੇ ਵੀ ਮਾੜਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ।
'ਐਪਸ ਬੈਨ' 'ਤੇ ਚੀਨ ਦੀ ਧਮਕੀ; ਕਿਹਾ-ਵੱਡੇ ਨੁਕਸਾਨ ਲਈ ਤਿਆਰ ਰਹੇ ਭਾਰਤ
NEXT STORY