ਨਵੀਂ ਦਿੱਲੀ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਤੋਂ 2.1 ਲੱਖ ਕਰੋੜ ਰੁਪਏ ਦਾ ਅਪ੍ਰਤੱਖ ਡਿਵੀਡੈਂਡ ਦੇਸ਼ ਦੀ ਵਿੱਤੀ ਸਥਿਤੀ ਲਈ ਪਾਜ਼ੇਟਿਵ ਹੈ। ਇਸ ਦੀ ਵਰਤੋਂ ਨਵੀਂ ਸਰਕਾਰ ਦੀਆਂ ਵਿੱਤੀ ਪਹਿਲਕਦਮੀਆਂ ਨੂੰ ਸਪੱਸ਼ਟ ਕਰੇਗੀ। ਕੌਮਾਂਤਰੀ ਰੇਟਿੰਗ ਏਜੰਸੀਆਂ ਨੇ ਸ਼ੁੱਕਰਵਾਰ ਨੂੰ ਇਹ ਗੱਲ ਕਹੀ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਨਿਰਦੇਸ਼ਕ ਮੰਡਲ ਨੇ ਇਸ ਹਫਤੇ ਦੀ ਸ਼ੁਰੂਆਤ ’ਚ 2023-24 ’ਚ ਅਰਜਿਤ ਮੁਨਾਫੇ ਨਾਲ ਸਰਕਾਰ ਨੂੰ 2.1 ਲੱਖ ਕਰੋੜ ਰੁਪਏ ਦਾ ਡਿਵੀਡੈਂਡ (ਲਾਭ ਅੰਸ਼) ਦੇਣ ਦਾ ਫੈਸਲਾ ਕੀਤਾ। ਇਹ ਸਰਕਾਰ ਵੱਲੋਂ ਨਿਰਧਾਰਿਤ ਬਜਟ 1.02 ਲੱਖ ਕਰੋੜ ਰੁਪਏ ਤੋਂ ਦੁੱਗਣੇ ਨਾਲੋਂ ਵੀ ਵਧ ਹੈ।
ਇਹ ਵੀ ਪੜ੍ਹੋ : 1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ
ਭਾਰਤ ਦੀ ਰੇਟਿੰਗ ਬੁਨਿਆਦੀ ਗੱਲਾਂ ਲਈ ਹਾਂਪੱਖੀ ਹੋਵੇਗੀ
ਫਿਚ ਰੇਟਿੰਗਜ਼ ਦੇ ਏਸ਼ੀਆ-ਪ੍ਰਸ਼ਾਂਤ ‘ਸਾਵਰੇਨਸ’ ਨਿਰਦੇਸ਼ਕ ਜੇਰੇਮੀ ਜ਼ੂਕ ਨੇ ਕਿਹਾ ਕਿ ਲਗਾਤਾਰ ਘਾਟੇ ’ਚ ਕਮੀ, ਖਾਸ ਕਰ ਕੇ ਜੇਕਰ ਟਿਕਾਊ ਮਾਲੀਆ ਵਧਾਉਣ ਵਾਲੇ ਸੁਧਾਰਾਂ ਵੱਲੋਂ ਹਮਾਇਤ ਹੁੰਦੀ ਤਾਂ ਦਰਮਿਆਨੀ ਮਿਆਦ ’ਚ ਭਾਰਤ ਦੀ ਰੇਟਿੰਗ ਬੁਨਿਆਦੀ ਗੱਲਾਂ ਲਈ ਹਾਂਪੱਖੀ ਹੋਵੇਗੀ। ਜ਼ੂਕ ਨੇ ਈ-ਮੇਲ ਰਾਹੀਂ ਕਿਹਾ ਕਿ ਲਾਭ ਅੰਸ਼ ਦੀ ਵਰਤੋਂ ਭਾਵੇਂ ਇਸ ਨੂੰ ਬਚਾਇਆ ਜਾਵੇ ਜਾਂ ਵਾਧੂ ਖਰਚ ਲਈ ਕੀਤਾ ਜਾਵੇ, ਸਰਕਾਰ ਦੀਆਂ ਿਵੱਤੀ ਪਹਿਲਕਦਮੀਆਂ ਬਾਰੇ ਸੰਕੇਤ ਪ੍ਰਦਾਨ ਕਰ ਸਕਦਾ ਹੈ।
ਇਹ ਵੀ ਪੜ੍ਹੋ : ਹੁਣ ਰੀਲਾਂ ਬਣਾਉਣ 'ਤੇ ਕੱਟੇਗਾ ਚਲਾਨ... ਕੇਦਾਰਨਾਥ 'ਚ ਵੀਡੀਓ ਬਣਾਉਣ ਵਾਲਿਆਂ ਤੋਂ ਵਸੂਲਿਆ ਮੋਟਾ ਜੁਰਮਾਨਾ
ਭਾਰਤ ਨੂੰ ‘ਬੀਬੀਬੀ’ ਰੇਟਿੰਗ
ਫਿੱਚ ਨੇ ਭਾਰਤ ਨੂੰ ਸਥਿਰ ਦ੍ਰਿਸ਼ ਦੇ ਨਾਲ ‘ਬੀਬੀਬੀ’ ਰੇਟਿੰਗ ਦਿੱਤੀ ਹੈ। ਦੂਜੀ ਰੇਟਿੰਗ ਏਜੰਸੀ ਮੂਡੀਜ਼ ਰੇਟਿੰਗਜ਼ ਨੇ ਕਿਹਾ ਕਿ ਆਰ. ਬੀ. ਆਈ. ਵੱਲੋਂ ਆਸ ਤੋਂ ਕਿਤੇ ਵੱਧ ਲਾਭ ਅੰਸ਼ ਟਰਾਂਸਫਰ ਦਾ ਵਿੱਤੀ ਪ੍ਰਭਾਵ ਇਸ ਗੱਲ ਤੋਂ ਨਿਰਧਾਰਿਤ ਹੋਵੇਗਾ ਕਿ ਆਉਣ ਵਾਲੀ ਸਰਕਾਰ ਇਨ੍ਹਾਂ ਵਾਧੂ ਸਰੋਤਾਂ ਨਾਲ ਕੀ ਕਰਨ ਦਾ ਫੈਸਲਾ ਲੈਂਦੀ ਹੈ। ਮੂਡੀਜ਼ ਰੇਟਿੰਗਜ਼ ਦੇ ਸੀਨੀਅਰ ਉਪ ਪ੍ਰਧਾਨ ਕ੍ਰਿਸ਼ਚੀਅਨ ਡੀ. ਗੁਜ਼ਮੈਨ ਨੇ ਕਿਹਾ ਕਿ ਇਕ ਪਾਸੇ, ਸਰਕਾਰ ਖਰਚ ’ਤੇ ਸੰਜਮ ਵਰਤ ਸਕਦੀ ਹੈ ਅਤੇ ਆਪਣੇ ਘਾਟੇ ਦੇ ਟੀਚੇ ਨੂੰ ਪੂਰਾ ਕਰਨ ਦੀ ਦਿਸ਼ਾ ’ਚ ਅੱਗੇ ਵਧਣ ’ਚ ਮਦਦ ਕਰ ਸਕਦੀ ਹੈ। ਇਸ ਨਾਲ ਉਧਾਰ ਲੈਣ ਦੀ ਲੋੜ ਘੱਟ ਹੋ ਜਾਵੇਗੀ, ਜਿਸ ਨਾਲ ਬਾਜ਼ਾਰ ’ਚ ਹੋਰ ਮਕਸਦਾਂ ਲਈ ਨਕਦੀ ਮੁਕਤ ਹੋ ਸਕਦੀ ਹੈ।
ਸਰਕਾਰ ਇਸ ਵਾਧੂ ਰਕਮ ਦੀ ਨਵੀਆਂ ਨੀਤੀਆਂ ਅਤੇ ਪਹਿਲਾਂ ਲਈ ਵੀ ਵਰਤੋਂ ਕਰ ਸਕਦੀ ਹੈ। ਵਿਸ਼ਵ ਪੱਧਰੀ ਰੇਟਿੰਗ ਏਜੰਸੀ ਐੱਸ. ਐਂਡ ਪੀ. ਗਲੋਬਲ ਰੇਟਿੰਗਜ਼ ਨੇ ਕਿਹਾ ਕਿ ਆਰ. ਬੀ. ਆਈ. ਤੋਂ ਵਾਧੂ ਲਾਭ ਅੰਸ਼ ਕੁੱਲ ਘਰੇਲੂ ਉਤਪਾਦ ਦਾ ਲਗਭਗ 0.35 ਫੀਸਦੀ ਹੈ। ਭਾਰਤ ਨੂੰ ਸਮੇਂ ਦੇ ਨਾਲ ‘ਰੇਟਿੰਗ ਸਮਰਥਨ’ ਮਿਲ ਸਕਦਾ ਹੈ, ਜੇ ਉਹ ਵਿੱਤੀ ਘਾਟੇ ਨੂੰ ਘੱਟ ਕਰਨ ਲਈ ਅਪ੍ਰਤੱਖ ਲਾਭ ਅੰਸ਼ ਦੀ ਵਰਤੋਂ ਕਰਦਾ ਹੈ।
ਇਹ ਵੀ ਪੜ੍ਹੋ : ਪੇਕੇ ਘਰ ਰਹਿ ਰਹੀ ਭੈਣ ਦਾ ਭਰਾ ਨੇ ਕੀਤਾ ਕਤਲ, ਮ੍ਰਿਤਕਾ ਦੇ ਪਤੀ ਨੂੰ ਫਸਾਉਣ ਦੀ ਕੋਸ਼ਿਸ਼ ਹੋਈ ਅਸਫ਼ਲ
ਇਹ ਵੀ ਪੜ੍ਹੋ : ਪੇਕੇ ਘਰ ਰਹਿ ਰਹੀ ਭੈਣ ਦਾ ਭਰਾ ਨੇ ਕੀਤਾ ਕਤਲ, ਮ੍ਰਿਤਕਾ ਦੇ ਪਤੀ ਨੂੰ ਫਸਾਉਣ ਦੀ ਕੋਸ਼ਿਸ਼ ਹੋਈ ਅਸਫ਼ਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਲਿੱਪਕਾਰਟ ’ਚ ਹਿੱਸੇਦਾਰੀ ਲੈਣ ਦੀ ਤਿਆਰੀ ’ਚ ਗੂਗਲ
NEXT STORY