ਨਵੀਂ ਦਿੱਲੀ - ਵਾਡੀਆ ਗਰੁੱਪ ਦੀ 15 ਸਾਲਾਂ ਦੀ ਏਅਰ ਲਾਈਨ ਕੰਪਨੀ ਗੋਏਅਰ ਨੇ ਦੁਬਾਰਾ ਨਾਮਕਰਨ ਦਾ ਫੈਸਲਾ ਕੀਤਾ ਹੈ। ਦੇਸ਼ ਵਿਚ ਸਸਤਾ ਹਵਾਈ ਯਾਤਰਾ ਉਪਲੱਬਧ ਕਰਵਾਉਣ ਵਾਲੀ ਮਸ਼ਹੂਰ ਏਅਰਲਾਈਨ ਗੋ ਏਅਰ ਹੁਣ ਬਦਲ ਕੇ 'ਗੋ ਫਸਟ' ਹੋ ਗਈ ਹੈ। ਦੇਸ਼ ਵਿਚ ਕੋਰੋਨਾ ਆਫ਼ਤ ਕਾਰਨ ਹਵਾਬਾਜ਼ੀ ਖੇਤਰ ਆਪਣੇ ਹੁਣ ਤੱਕ ਦੇ ਸਭ ਤੋਂ ਮੁਸ਼ਕਲ ਦੌਰ ਵਿਚੋਂ ਲੰਘ ਰਿਹਾ ਹੈ। ਇਸ ਮੁਸ਼ਕਲ ਨਾਲ ਨਜਿੱਠਣ ਲਈ ਇਹ ਹੁਣ ਘੱਟ ਕੀਮਤ ਵਾਲੇ ਕਾਰੋਬਾਰ ਦੇ ਮਾਡਲ 'ਤੇ ਧਿਆਨ ਕੇਂਦ੍ਰਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦਰਅਸਲ ਗੋ ਏਅਰ ਯੂ.ਐਲ.ਸੀ.ਸੀ. (ਅਤਿ-ਘੱਟ ਲਾਗਤ ਵਾਲਾ ਕੈਰੀਅਰ) 'ਤੇ ਧਿਆਨ ਕੇਂਦ੍ਰਤ ਕਰ ਰਹੀ ਹੈ, ਇਸੇ ਲਈ ਉਸਨੇ ਇਹ ਫੈਸਲਾ ਲਿਆ ਹੈ। 13 ਮਈ ਨੂੰ ਏਅਰ ਲਾਈਨ ਨੇ ਇਕ ਬਿਆਨ ਵਿਚ ਰਸਮੀ ਤੌਰ 'ਤੇ ਕਿਹਾ ਕਿ ਇਹ ਆਪਣੇ ਆਪ ਨੂੰ ਗੋ ਫਰਸਟ ਵਜੋਂ ਨਾਮਿਤ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਏਅਰ ਲਾਈਨ ਨੇ 2005 ਵਿਚ ਅਪ੍ਰੇਸ਼ਨ ਸ਼ੁਰੂ ਕੀਤਾ ਸੀ ਅਤੇ ਇਸ ਦੇ ਬੇੜੇ ਵਿਚ ਸਿਰਫ 50 ਤੋਂ ਵੱਧ ਜਹਾਜ਼ ਹਨ। ਦੂਜੇ ਪਾਸੇ ਇਕ ਸਾਲ ਬਾਅਦ ਸ਼ੁਰੂ ਕੀਤੀ ਗਈ ਇੰਡੀਗੋ ਆਕਾਰ ਵਿਚ 5 ਗੁਣਾ ਤੋਂ ਵੀ ਜ਼ਿਆਦਾ ਹੈ।
ਇਹ ਵੀ ਪੜ੍ਹੋ : ਭਾਰਤ ਦੀ ਮਦਦ ਲਈ ਅੱਗੇ ਆਏ ਇਹ ਵਿਦੇਸ਼ੀ ਨੌਜਵਾਨ, ਕੀਤੇ 1 ਅਰਬ ਡਾਲਰ ਦਾਨ
ਕਰਯੋਗ ਹੈ ਕਿ GoAir ਇੱਕ ਪਬਲਿਕ ਇਸ਼ੂ ਜ਼ਰੀਏ ਪ੍ਰਾਇਮਰੀ ਮਾਰਕੀਟ ਤੋਂ ਫੰਡ ਇਕੱਠਾ ਕਰਨ ਦੀ ਤਿਆਰੀ ਕਰ ਰਿਹਾ ਹੈ। ਰਿਪੋਰਟ ਅਨੁਸਾਰ ਗੋਏਅਰ 2500 ਕਰੋੜ ਰੁਪਏ ਜੁਟਾਉਣ ਲਈ ਇੱਕ ਆਈ.ਪੀ.ਓ. ਲਾਂਚ ਕਰੇਗੀ। ਸੂਤਰਾਂ ਨੇ ਦੱਸਿਆ ਕਿ ਇਹ ਆਈ.ਪੀ.ਓ. ਸਤੰਬਰ 2021 ਤੱਕ ਲਾਂਚ ਕੀਤਾ ਜਾ ਸਕਦਾ ਹੈ, ਜਿਸ ਤੋਂ ਬਾਅਦ ਤੁਸੀਂ ਇਸ ਦੀ ਗਾਹਕੀ ਲੈਣ ਦੇ ਯੋਗ ਹੋਵੋਗੇ।
ਇਸ ਆਈ.ਪੀ.ਓ. ਲਈ ਕੰਪਨੀ ਨੇ ਅਪ੍ਰੈਲ 2021 ਦੇ ਦੂਜੇ ਹਫਤੇ ਮਾਰਕੀਟ ਰੈਗੂਲੇਟਰ ਸੇਬੀ ਕੋਲ ਰੈਡ ਹੈਰਿੰਗ ਪ੍ਰਾਸਪੈਕਟਸ (ਡੀ.ਆਰ.ਐਚ.ਪੀ.) ਦਾ ਖਰੜਾ ਤਿਆਰ ਕੀਤਾ ਹੈ। ਇਸ ਆਈ.ਪੀ.ਓ. ਜ਼ਰੀਏ ਇਕੱਠੇ ਕੀਤੇ ਗਏ ਫੰਡ ਦੇ ਜ਼ਰੀਏ ਕੰਪਨੀ ਆਪਣਾ ਕਰਜ਼ਾ ਉਤਾਰੇਗੀ ਅਤੇ ਵਰਕਿੰਗ ਕੈਪੀਟਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ। ਜ਼ਿਕਰਯੋਗ ਹੈ ਕਿ ਮਾਰਚ 2020 ਤੱਕ ਕੰਪਨੀ 'ਤੇ 1780 ਕਰੋੜ ਰੁਪਏ ਦਾ ਕਰਜ਼ਾ ਸੀ।
ਇਹ ਵੀ ਪੜ੍ਹੋ : ਹੁਣ ਘਰ ਬੈਠੇ ਵੀਡੀਓ ਜ਼ਰੀਏ ਕਰਵਾ ਸਕੋਗੇ KYC, RBI ਨੇ ਅਸਾਨ ਕੀਤੇ ਨਿਯਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਇਟਲੀ ਨੇ ਗੂਗਲ 'ਤੇ ਠੋਕਿਆ 904 ਕਰੋੜ ਰੁਪਏ ਦਾ ਜੁਰਮਾਨਾ, ਕਿਹਾ- ਨਹੀਂ ਚੱਲੇਗੀ ਮਨਮਾਨੀ
NEXT STORY