ਨਵੀਂ ਦਿੱਲੀ— ਕਿਫ਼ਾਇਤੀ ਹਵਾਈ ਸੇਵਾ ਕੰਪਨੀ ਗੋਏਅਰ ਨੇ ਆਪਣੇ ਯਾਤਰੀਆਂ ਦੀ ਕੋਵਿਡ-19 ਜਾਂਚ ਲਈ ਸਟੈਮਜ਼ ਹੈਲਥਕੇਅਰ ਨਾਲ ਕਰਾਰ ਕੀਤਾ ਹੈ।
ਗੋਏਅਰ ਨੇ ਅੱਜ ਇਕ ਪ੍ਰੈੱਸ ਰਿਲੀਜ਼ 'ਚ ਦੱਸਿਆ ਕਿ ਕਈ ਸੂਬਿਆਂ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਉੱਥੇ ਜਾਣ ਵਾਲੇ ਯਾਤਰੀਆਂ ਲਈ ਕੋਵਿਡ-19 ਦੀ ਦੀ ਜਾਂਚ ਜ਼ਰੂਰੀ ਹੈ।
ਕਈ ਸੂਬਿਆਂ ਨੇ ਨਿਰਧਾਰਤ ਸਮੇਂ-ਸੀਮਾ ਅੰਦਰ ਜਾਂਚ ਕਰਾ ਚੁੱਕੇ ਅਜਿਹੇ ਯਾਤਰੀਆਂ ਨੂੰ ਇਕਾਂਤਵਾਸ ਤੋਂ ਛੋਟ ਦਿੱਤੀ ਹੋਈ ਹੈ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਇਸ ਦੇ ਮੱਦੇਨਜ਼ਰ ਏਅਰਲਾਈਨ ਨੇ ਸਟੈਮਜ਼ ਹੈਲਥਕੇਅਰ ਨਾਲ ਕਰਾਰ ਕੀਤਾ ਹੈ, ਜਿਸ ਨਾਲ ਘਰੇਲੂ ਅਤੇ ਕੌਮਾਂਤਰੀ ਮਾਰਗਾਂ 'ਤੇ ਸਫ਼ਰ ਕਰਨ ਵਾਲੇ ਉਸ ਦੇ ਯਾਤਰੀ ਸਸਤੀ ਦਰ 'ਤੇ ਕੋਵਿਡ-19 ਜਾਂਚ ਕਰਾ ਸਕਣਗੇ। ਕੋਵਿਡ-19 ਜਾਂਚ ਲਈ ਯਾਤਰੀ ਗੋਏਅਰ ਦੀ ਵੈੱਬਸਾਈਟ 'ਤੇ ਆਨਲਾਈਨ ਸਮਾਂ ਲੈ ਸਕਣਗੇ। ਜਾਂਚ ਲਈ ਨਮੂਨੇ ਯਾਤਰਾ ਤੋਂ 96 ਤੋਂ 48 ਘੰਟੇ ਪਹਿਲਾਂ ਤੱਕ ਲਏ ਜਾਣ ਦੀ ਸ਼ਰਤ ਰੱਖੀ ਗਈ ਹੈ।
ਭਾਰਤ-ਨੇਪਾਲ ਸੰਬੰਧਾਂ ਨੂੰ ਮਜ਼ਬੂਤ ਕਰਦਾ ਹੈ MSMS ਖੇਤਰ
NEXT STORY