ਨਵੀਂ ਦਿੱਲੀ— ਹਵਾਈ ਜਹਾਜ਼ 'ਚ ਦਿੱਲੀ ਤੱਕ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ਾਨਦਾਰ ਮੌਕਾ ਮਿਲ ਸਕਦਾ ਹੈ। ਗੋਏਅਰ ਨੇ ਘੱਟ ਕਿਰਾਏ 'ਚ ਹਵਾਈ ਟਿਕਟਾਂ ਦੀ ਪੇਸ਼ਕਸ਼ ਕੀਤੀ ਹੈ, ਜਿਸ ਤਹਿਤ ਤੁਸੀਂ ਚੰਡੀਗੜ੍ਹ ਤੋਂ ਦਿੱਲੀ ਦੀ ਟਿਕਟ 1,600 ਰੁਪਏ ਤੋਂ ਵੀ ਘੱਟ 'ਚ ਬੁੱਕ ਕਰਾ ਸਕਦੇ ਹੋ।
ਕੰਪਨੀ ਨੇ ਨਵੀਂ ਵਿਕਰੀ ਦਾ ਨਾਮ 'ਗੋਏਅਰ ਗੋ ਫਲਾਈ ਸੇਲ' ਰੱਖਿਆ ਹੈ। ਗੋਏਅਰ ਦੀ ਇਸ ਪੇਸ਼ਕਸ਼ ਲਈ ਬੁਕਿੰਗ 24 ਫਰਵਰੀ ਨੂੰ ਅਰੰਭ ਹੋਈ ਸੀ, ਜੋ 26 ਫਰਵਰੀ ਤੱਕ ਚੱਲੇਗੀ। ਇਸ ਤਹਿਤ 11 ਮਾਰਚ ਤੋਂ 15 ਅਪ੍ਰੈਲ 2020 ਵਿਚਕਾਰ ਯਾਤਰਾ ਲਈ ਟਿਕਟ ਬੁੱਕ ਕੀਤੀ ਜਾ ਸਕਦੀ ਹੈ।
'ਗੋਏਅਰ ਗੋ ਫਲਾਈ ਆਫਰ' ਦਾ ਲਾਭ ਆਨਲਾਈਨ ਜਾਂ ਗੋਏਅਰ ਦੀ ਵੈੱਬਸਾਈਟ (GoAir.in) 'ਤੇ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤਹਿਤ ਟਿਕਟ ਦੀ ਬੁਕਿੰਗ ਗੋਏਅਰ ਦੇ ਮੋਬਾਈਲ ਐਪ ਰਾਹੀਂ ਵੀ ਕੀਤੀ ਜਾ ਸਕਦੀ ਹੈ। ਇਸ ਪੇਸ਼ਕਸ਼ ਤਹਿਤ ਚੰਡੀਗੜ੍ਹ ਤੋਂ ਦਿੱਲੀ ਦੀ ਟਿਕਟ 1,575 ਰੁਪਏ ਤੋਂ ਸ਼ੁਰੂ ਹੈ। ਚੰਡੀਗੜ੍ਹ ਤੋਂ ਦਿਲੀ ਦੀ ਟਿਕਟ 1,358 ਰੁਪਏ 'ਚ ਖਰੀਦੀ ਜਾ ਸਕਦੀ ਹੈ। ਇਸ ਤੋਂ ਇਲਾਵਾ ਦਿੱਲੀ ਤੋਂ ਲਖਨਊ ਲਈ 1,598 ਰੁਪਏ 'ਚ ਟਿਕਟ ਲੈ ਸਕਦੇ ਹੋ। ਉੱਥੇ ਹੀ ਦਿੱਲੀ ਤੋਂ ਇੰਦੌਰ ਲਈ ਟਿਕਟ 1,499 ਰੁਪਏ ਅਤੇ ਇੰਦੌਰ ਤੋਂ ਦਿੱਲੀ ਲਈ 1,543 ਰੁਪਏ ਤੋਂ ਸ਼ੁਰੂ ਹੈ। ਇਸ ਤਹਿਤ ਸੀਟਾਂ ਦੀ ਬੁਕਿੰਗ ਸੀਮਤ ਹੈ, ਯਾਨੀ ਜਿੰਨੀ ਦੇਰ ਨਾਲ ਟਿਕਟ ਬੁੱਕ ਕਰੋਗੇ ਓਨੀ ਮਹਿੰਗੀ ਹੋ ਸਕਦੀ ਹੈ। ਇਸ ਤਹਿਤ ਗਰੁੱਪ ਡਿਸਕਾਊਂਟ ਲਾਗੂ ਨਹੀਂ ਹੈ, ਹੋਰ ਵੀ ਕਈ ਸ਼ਰਤਾਂ ਹਨ।
ਪੈਟਰੋਲ-ਡੀਜ਼ਲ ਦੇ ਭਾਅ ਸਥਿਰ, ਗਾਹਕਾਂ ਨੂੰ ਦੇਣੇ ਹੋਣਗੇ ਇੰਨੇ ਪੈਸੇ
NEXT STORY