ਨਵੀਂ ਦਿੱਲੀ— ਹੁਣ ਇਕ ਵਾਰ ਫਿਰ ਤੋਂ ਵੀ ਘੱਟ ਕਿਰਾਏ 'ਚ ਹਵਾਈ ਟਿਕਟ ਬੁੱਕ ਕਰ ਸਕਦੇ ਹੋ। ਗੋਏਅਰ ਨੇ ਮੰਗਲਵਾਰ ਤੋਂ ਤਿੰਨ ਦੀ 'ਸਮਰ ਸੇਲ' ਸ਼ੁਰੂ ਕੀਤੀ ਹੈ, ਜਿਸ 'ਚ ਘਰੇਲੂ ਮਾਰਗਾਂ 'ਤੇ ਕਿਰਾਇਆ 955 ਰੁਪਏ ਤੋਂ ਅਤੇ ਕੌਮਾਂਤਰੀ ਮਾਰਗਾਂ 'ਤੇ 5,799 ਰੁਪਏ ਤੋਂ ਸ਼ੁਰੂ ਹੈ।
ਇਸ ਤਹਿਤ 17 ਮਾਰਚ ਤੋਂ 16 ਅਪ੍ਰੈਲ 2020 ਵਿਚਕਾਰ ਯਾਤਰਾ ਲਈ ਟਿਕਟ ਬੁੱਕ ਕੀਤੀ ਜਾ ਸਕਦੀ ਹੈ। ਟਿਕਟਾਂ ਦੀ ਬੁਕਿੰਗ ਤੁਸੀਂ 5 ਮਾਰਚ ਤੱਕ ਕਰ ਸਕਦੇ ਹੋ। 'ਸਮਰ ਸੇਲ' ਤਹਿਤ ਟਿਕਟਾਂ ਦੀ ਬੁਕਿੰਗ ਏਅਰਲਾਈਨ ਦੀ ਵੈੱਬਸਾਈਟ, ਮੋਬਾਇਲ ਐਪ ਜਾਂ ਹਵਾਈ ਅੱਡੇ 'ਤੇ ਉਸ ਦੇ ਕਾਊਂਟਰ 'ਤੇ ਜਾ ਕੇ ਕੀਤੀ ਜਾ ਸਕਦੀ ਹੈ। ਜਿੰਨੀ ਜਲਦੀ ਬੁਕਿੰਗ ਕਰੋਗੇ ਫਾਇਦਾ ਹੋਵੇਗਾ।
ਕਿੰਨੀ ਹੈ ਟਿਕਟ-
ਚੰਡੀਗੜ੍ਹ ਤੋਂ ਦਿੱਲੀ ਦੀ ਟਿਕਟ 1,418 ਰੁਪਏ 'ਚ ਖਰੀਦੀ ਜਾ ਸਕਦੀ ਹੈ। ਦਿੱਲੀ ਤੋਂ ਚੰਡੀਗੜ੍ਹ ਲਈ ਬੁਕਿੰਗ ਕਰਨੀ ਹੈ ਤਾਂ 1,222 ਰੁਪਏ ਤੋਂ ਟਿਕਟ ਸ਼ੁਰੂ ਹੈ। ਸਭ ਤੋਂ ਸਸਤੀ ਟਿਕਟ ਅਹਿਮਦਾਬਾਦ ਤੋਂ ਇੰਦੌਰ ਲਈ ਹੈ, ਜੋ 955 ਰੁਪਏ 'ਚ ਪੈ ਰਹੀ ਹੈ। ਇਸ ਤੋਂ ਇਲਾਵਾ ਸ਼੍ਰੀਨਗਰ ਤੋਂ ਜੰਮੂ ਲਈ 1,527 ਰੁਪਏ 'ਚ ਟਿਕਟ ਲੈ ਸਕਦੇ ਹੋ। ਉੱਥੇ ਹੀ ਜੰਮੂ ਤੋਂ ਸ਼੍ਰੀਨਗਰ ਲਈ ਟਿਕਟ 1,436 ਰੁਪਏ ਅਤੇ ਲਖਨਊ ਤੋਂ ਦਿੱਲੀ ਲਈ 1,499 ਰੁਪਏ ਤੋਂ ਸ਼ੁਰੂ ਹੈ। ਇਸ ਤਹਿਤ ਸੀਟਾਂ ਦੀ ਬੁਕਿੰਗ ਸੀਮਤ ਹੈ, ਯਾਨੀ ਜਿੰਨੀ ਦੇਰ ਨਾਲ ਟਿਕਟ ਬੁੱਕ ਕਰੋਗੇ ਓਨੀ ਮਹਿੰਗੀ ਹੋ ਸਕਦੀ ਹੈ। ਇਸ ਤਹਿਤ ਗਰੁੱਪ ਡਿਸਕਾਊਂਟ ਲਾਗੂ ਨਹੀਂ ਹੈ। ਉੱਥੇ ਹੀ, ਕੌਮਾਂਤਰੀ ਮਾਰਗਾਂ ਦੀ ਗੱਲ ਕਰੀਏ ਤਾਂ ਆਬੂਧਾਬੀ ਤੋਂ ਕਨੌਰ ਰੂਟ 'ਤੇ ਬੁਕਿੰਗ 5,799 ਰੁਪਏ 'ਚ ਕੀਤੀ ਜਾ ਸਕਦੀ ਹੈ। ਟਿਕਟਾਂ ਨਾਨ-ਰਿਫੰਡਡ ਹਨ।
ਇਹ ਵੀ ਪੜ੍ਹੋ ►ਰਸੋਈ ਤੇਲ ਕੀਮਤਾਂ 'ਤੇ ਵੱਡੀ ਰਾਹਤ, ਇੰਨਾ ਹੋਣ ਜਾ ਰਿਹਾ ਹੈ ਸਸਤਾ►ਇਨ੍ਹਾਂ ਦਵਾਈਆਂ ਦਾ ਸਟਾਕ ਹੋ ਸਕਦਾ ਹੈ ਖਤਮ, ਡਾਕਟਰਾਂ ਨੂੰ ਵੀ ਪੈ ਗਈ ਚਿੰਤਾ►PAN ਨੂੰ ਆਧਾਰ ਨਾਲ ਲਿੰਕ ਨਾ ਕਰਨ 'ਤੇ ਲੱਗ ਸਕਦਾ ਹੈ ਭਾਰੀ ਜੁਰਮਾਨਾ►IPHONE ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਐਪਲ ਨੇ ਕੀਮਤਾਂ 'ਚ ਕੀਤਾ ਇੰਨਾ ਵਾਧਾ ►ਹੁਣ ਫਲਾਈਟ 'ਚ ਲੈ ਸਕੋਗੇ Wi-Fi ਦਾ ਮਜ਼ਾ, ਸਰਕਾਰ ਨੇ ਦਿੱਤੀ ਹਰੀ ਝੰਡੀ
ਇਸ ਸਾਲ ਖੰਡ ਲਈ ਢਿੱਲੀ ਹੋ ਸਕਦੀ ਹੈ ਜੇਬ, ਮਹਿੰਗੀ ਹੋਣ ਦਾ ਖਦਸ਼ਾ
NEXT STORY