ਨਵੀਂ ਦਿੱਲੀ— ਬਾਜ਼ਾਰ 'ਚ ਕੁਝ ਮਹੱਤਵਪੂਰਨ ਮੈਡੀਸਿਨਸ ਦੀ ਕਮੀ ਹੋਣ ਨਾਲ ਲੋਕਾਂ ਦੀ ਮੁਸ਼ਕਲ ਵੱਧ ਸਕਦੀ ਹੈ। ਸਰਕਾਰ ਨੇ ਮਹੱਤਵਪੂਰਣ ਤੇ ਜ਼ਰੂਰੀ ਦਵਾਈਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਦਾ ਸਟਾਕ ਖਤਮ ਹੋ ਸਕਦਾ ਹੈ। ਇਨ੍ਹਾਂ ਵਿਚ ਐਮੋਕਸੀਸਿਲਿਨ, ਮੋਕਸੀਫਲੋਕਸਸੀਨ, ਡੌਕਸੀਸਾਈਕਲਾਈਨ ਵਰਗੇ ਐਂਟੀਬਾਇਓਟਿਕਸ ਤੇ ਟੀ. ਬੀ. ਦੀ ਦਵਾਈ ਰਿਫੈਮਪਸੀਨ ਸ਼ਾਮਲ ਹਨ। ਇਕ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ, ਜੋ ਕਿ ਮਰੀਜਾਂ ਲਈ ਚਿੰਤਾ ਦਾ ਸਬਬ ਬਣ ਸਕਦਾ ਹੈ।
ਰਿਪੋਰਟ ਮੁਤਾਬਕ, ਕੋਰੋਨਾ ਵਾਇਰਸ ਕਾਰਨ ਚੀਨ ਤੋਂ ਥੋਕ ਕੱਚੇ ਮਾਲ ਦੀ ਸਪਲਾਈ ਠੱਪ ਹੋ ਗਈ ਹੈ। ਓਧਰ, ਇਕ ਉੱਚ ਪੱਧਰੀ ਸਰਕਾਰੀ ਕਮੇਟੀ ਵੱਲੋਂ ਪਿਛਲੇ ਹਫਤੇ ਫਾਰਮਾਸਿਊਟੀਕਲ ਵਿਭਾਗ (ਡੀ. ਓ. ਪੀ.) ਨੂੰ ਸੌਂਪੀ ਗਈ ਰਿਪੋਰਟ ਮੁਤਾਬਕ, 54 ਦਵਾਈਆਂ ਦੀ ਕੀਤੀ ਗਈ ਸਮੀਖਿਆ ਵਿਚੋਂ 34 ਦਾ ਕੋਈ ਬਦਲ ਨਹੀਂ ਹੈ। ਕਮੇਟੀ ਨੇ 54 ਵਿਚੋਂ 32 ਨੂੰ ਮਹੱਤਵਪੂਰਨ ਤੇ ਜ਼ਰੂਰੀ ਤੌਰ 'ਤੇ ਵਰਗੀਕ੍ਰਿਤ ਕੀਤਾ ਹੈ, 15 ਨੂੰ ਨਾਨ ਕ੍ਰਿਟੀਕਲ ਤੇ ਜ਼ਰੂਰੀ, ਜਦੋਂ ਕਿ 7 ਨੂੰ ਜ਼ਰੂਰੀ ਦੇ ਰੂਪ 'ਚ ਵਰਗੀਕ੍ਰਿਤ ਕੀਤਾ ਹੈ।
ਬਾਜ਼ਾਰ 'ਚ ਇਸ ਹੱਦ ਤੱਕ ਰਹਿ ਸਕਦਾ ਹੈ ਸਟਾਕ
ਇਨ੍ਹਾਂ ਦੇ ਕੱਚੇ ਮਾਲ ਲਈ ਭਾਰਤ ਪੂਰੀ ਤਰ੍ਹਾਂ ਚੀਨ 'ਤੇ ਨਿਰਭਰ ਹੈ, ਜਦੋਂ ਕਿ ਕੋਰੋਨਾ ਵਾਇਰਸ ਕਾਰਨ ਉੱਥੇ ਪ੍ਰਾਡਕਸ਼ਨ ਠੱਪ ਹੈ। ਇਸ ਦੇ ਮੱਦੇਨਜ਼ਰ ਕੰਪਨੀਆਂ ਨੇ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਬਾਜ਼ਾਰ 'ਚ ਜਲਦ ਇਨ੍ਹਾਂ ਦਾ ਸਟਾਕ ਖਤਮ ਹੋਣ ਦੀ ਸੰਭਾਵਨਾ ਨਹੀਂ ਹੈ ਪਰ ਅਪ੍ਰੈਲ ਤੱਕ ਹਾਲਾਤ ਇਸ ਤਰ੍ਹਾਂ ਹੀ ਬਣੇ ਰਹੇ ਤਾਂ ਦਵਾਈਆਂ ਦੀ ਕਮੀ ਹੋ ਸਕਦੀ ਹੈ। ਉੱਥੇ ਹੀ, ਡਾਕਟਰਾਂ ਦੀ ਚਿੰਤਾ ਵੱਧ ਗਈ ਹੈ ਕਿ ਟੀ. ਬੀ. ਦੇ ਇਲਾਜ 'ਚ ਕੰਮ ਆਉਣ ਵਾਲੀਆਂ ਰਿਫੈਮਪਸਿਨ ਵਰਗੀਆਂ ਜ਼ਰੂਰੀ ਦਵਾਈਆਂ ਦੀ ਕਮੀ ਖਤਰਨਾਕ ਸਾਬਤ ਹੋ ਸਕਦੀ ਹੈ। ਰਿਪੋਰਟ ਮੁਤਾਬਕ, ਇਨ੍ਹਾਂ ਦਵਾਈਆਂ ਦੀ ਕਮੀ ਨਾ ਹੋਵੇ ਇਸ ਲਈ ਭਾਰਤੀ ਮੈਡੀਕਲ ਰਿਸਰਚ ਕੌਂਸਲ ਨੂੰ ਇਨ੍ਹਾਂ ਦੇ ਬਦਲ ਤਲਾਸ਼ਣ ਨੂੰ ਕਿਹਾ ਗਿਆ ਹੈ। ਇਨ੍ਹਾਂ ਦੇ ਉਤਾਪਦਨ ਲਈ ਜ਼ਰੂਰੀ ਕੱਚਾ ਮਾਲ ਚੀਨ ਦੇ ਹੁਬੇਈ ਸੂਬੇ ਤੋਂ ਦਰਾਮਦ ਕੀਤਾ ਜਾਂਦਾ ਹੈ, ਜਿਸ ਦੀ ਰਾਜਧਾਨੀ ਵੁਹਾਨ ਤੋਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ।
ਇਹ ਵੀ ਪੜ੍ਹੋ ►GoAir ਦੇ ਰਹੀ ਹੈ ਚੰਡੀਗੜ੍ਹ ਤੋਂ ਦਿੱਲੀ ਦੀ ਸਸਤੀ ਟਿਕਟ, ਜਾਣੋ ਕਿਰਾਏ►ਰਸੋਈ ਤੇਲ ਕੀਮਤਾਂ 'ਤੇ ਵੱਡੀ ਰਾਹਤ, ਇੰਨਾ ਹੋਣ ਜਾ ਰਿਹਾ ਹੈ ਸਸਤਾ►PAN ਨੂੰ ਆਧਾਰ ਨਾਲ ਲਿੰਕ ਨਾ ਕਰਨ 'ਤੇ ਲੱਗ ਸਕਦਾ ਹੈ ਭਾਰੀ ਜੁਰਮਾਨਾ►IPHONE ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਐਪਲ ਨੇ ਕੀਮਤਾਂ 'ਚ ਕੀਤਾ ਇੰਨਾ ਵਾਧਾ ►ਹੁਣ ਫਲਾਈਟ 'ਚ ਲੈ ਸਕੋਗੇ Wi-Fi ਦਾ ਮਜ਼ਾ, ਸਰਕਾਰ ਨੇ ਦਿੱਤੀ ਹਰੀ ਝੰਡੀ
ਮਜ਼ਬੂਤ ਹੋ ਕੇ 72.46 ਦੇ ਪੱਧਰ 'ਤੇ ਖੁੱਲ੍ਹਿਆ ਰੁਪਿਆ
NEXT STORY