ਨਵੀਂ ਦਿੱਲੀ— ਤੁਸੀਂ ਵੀ ਰਾਸ਼ਨ ਕਾਰਡ 'ਤੇ ਕਣਕ, ਚੌਲ ਲੈਂਦੇ ਹੋ ਤਾਂ ਤੁਹਾਡੇ ਲਈ ਰਾਹਤ ਭਰੀ ਖਬਰ ਹੈ। ਕੋਰੋਨਾ ਵਾਇਰਸ ਪਾਬੰਦੀ ਵਿਚਕਾਰ ਤੁਹਾਨੂੰ ਮਿਲਣ ਵਾਲੇ ਰਾਸ਼ਨ ਵਿਚ ਕੋਈ ਕਮੀ ਨਹੀਂ ਹੋਣ ਜਾ ਰਹੀ। ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਕੋਲ ਪੀ. ਡੀ. ਐੱਸ. ਤਹਿਤ 81 ਕਰੋੜ ਲਾਭਪਾਤਰਾਂ ਨੂੰ ਵੰਡਣ ਲਈ ਗੁਦਾਮਾਂ ਵਿਚ ਨੌਂ ਮਹੀਨਿਆਂ ਤੱਕ ਦਾ ਖੁੱਲ੍ਹਾ ਰਾਸ਼ਨ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਕੋਲ 534.78 ਲੱਖ ਮੀਟ੍ਰਿਕ ਟਨ ਚੌਲ ਅਤੇ ਕਣਕ ਹੈ, ਜਦੋਂ ਕਿ ਮਹੀਨਾਵਾਰ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ (ਪੀ. ਡੀ. ਐੱਸ.) ਤਹਿਤ ਸਪਲਾਈ 60 ਲੱਖ ਮੀਟ੍ਰਿਕ ਟਨ ਹੈ।
ਮੰਤਰੀ ਨੇ ਕਿਹਾ ਕਿ ਅਨਾਜ ਦੀ ਕੋਈ ਘਾਟ ਨਹੀਂ ਹੈ। ਹਾੜ੍ਹੀ ਫਸਲਾਂ ਦੇ ਬੰਪਰ ਝਾੜ ਨਾਲ ਇਸ ਵਿਚ ਹੋਰ ਵਾਧਾ ਹੋਵੇਗਾ। ਸਾਡਾ ਅਨੁਮਾਨ ਹੈ ਕਿ ਸਾਡੇ ਕੋਲ ਦੋ ਸਾਲਾਂ ਤੱਕ ਲਈ ਲੋੜੀਂਦਾ ਸਟਾਕ ਹੋਵੇਗਾ। ਹਾਲਾਂਕਿ, ਲਾਕਡਾਊਨ ਨੇ ਆਰਥਿਕਤਾ ਬਾਰੇ ਬਹੁਤ ਸਾਰੀਆਂ ਚਿੰਤਾਵਾਂ ਨੂੰ ਜਨਮ ਦਿੱਤਾ ਹੈ ਪਰ ਕਣਕ ਅਤੇ ਚੌਲ ਵਰਗੇ ਅਨਾਜ ਦੀ ਘਾਟ ਨਹੀਂ ਹੈ। ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਰਾਜਾਂ ਨੂੰ ਆਪਣਾ ਰਾਸ਼ਨ ਕੋਟਾ ਵਧਾਉਣ ਲਈ ਕਹਿ ਰਹੀ ਹੈ ਕਿਉਂਕਿ ਐਲਾਨ ਕੀਤਾ ਗਿਆ ਸੀ ਕਿ ਸਾਰੇ ਪੀ. ਡੀ. ਐੱਸ. ਲਾਭਪਾਤਰਾਂ ਨੂੰ ਤਿੰਨ ਮਹੀਨੇ ਦੀ ਸਪਲਾਈ ਮੁਫਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਲਾਕਡਾਊਨ ਵਿਚਕਾਰ ਅਨਾਜ ਦੀ ਸਪਲਾਈ ਵਿਚ ਕੋਈ ਮੁਸ਼ਕਲ ਆਈ ਹੁੰਦੀ ਤਾਂ ਇਹ ਤਬਾਹੀ ਮਚਾ ਸਕਦੀ ਸੀ। ਇਸ ਲਈ ਸਭ ਤੋਂ ਵੱਡੀ ਸੰਤੁਸ਼ਟੀ ਤੇ ਰਾਹਤ ਇਹ ਹੈ ਕਿ ਸਭ ਕੁਝ ਠੀਕ-ਠਾਕ ਹੈ।
ਭਾਰਤ ਦਾ ਵਿਦੇਸ਼ੀ ਕਰੰਸੀ ਭੰਡਾਰ 90.2 ਕਰੋੜ ਡਾਲਰ ਡਿੱਗਾ
NEXT STORY