ਨੈਸ਼ਨਲ ਡੈਸਕ: ਸੰਕਟ 'ਚ ਘਿਰੀ ਏਅਰਲਾਈਨ ਕੰਪਨੀ GoFirst 26 ਮਈ ਤੱਕ ਉਡਾਣਾਂ ਨਹੀਂ ਚਲਾਏਗੀ। ਹਾਲਾਂਕਿ, ਕੰਪਨੀ ਨੇ ਬੁੱਧਵਾਰ ਨੂੰ ਉਮੀਦ ਜਤਾਈ ਕਿ ਉਹ ਜਲਦੀ ਹੀ ਬੁਕਿੰਗ ਦੁਬਾਰਾ ਸ਼ੁਰੂ ਕਰੇਗੀ। GoFirst, ਜੋ ਦੀਵਾਲੀਆਪਨ ਦੇ ਹੱਲ ਦੀ ਕਾਰਵਾਈ ਤੋਂ ਗੁਜ਼ਰ ਰਹੀ ਹੈ, ਨੇ 3 ਮਈ ਤੋਂ ਫਲਾਈਟ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ ਹੈ।
ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਕੰਪਨੀ ਨੂੰ ਅਗਲੇ ਹੁਕਮਾਂ ਤੱਕ ਬੁਕਿੰਗ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। GoFirst ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ 26 ਮਈ, 2023 ਤੱਕ ਦੀਆਂ ਉਡਾਣਾਂ ਸੰਚਾਲਨ ਕਾਰਨਾਂ ਕਰਕੇ ਰੱਦ ਕਰ ਦਿੱਤੀਆਂ ਗਈਆਂ ਹਨ। ਕੰਪਨੀ ਨੇ ਕਿਹਾ, “ਜਲਦੀ ਹੀ ਬੁੱਕ ਕੀਤੀ ਟਿਕਟ ਦੀ ਪੂਰੀ ਰਕਮ ਵਾਪਸ ਕਰ ਦਿੱਤੀ ਜਾਵੇਗੀ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਕੰਪਨੀ ਨੇ ਤੁਰੰਤ ਹੱਲ ਕਰਨ ਅਤੇ ਕੰਮਕਾਜ ਮੁੜ ਸ਼ੁਰੂ ਕਰਨ ਲਈ ਅਰਜ਼ੀ ਦਾਇਰ ਕੀਤੀ ਹੈ। ਅਸੀਂ ਜਲਦੀ ਹੀ ਬੁਕਿੰਗ ਦੁਬਾਰਾ ਸ਼ੁਰੂ ਕਰਨ ਦੇ ਯੋਗ ਹੋਵਾਂਗੇ।"
ਦੁਨੀਆ ’ਚ ਸਭ ਤੋਂ ਤੇਜ਼ੀ ਨਾਲ ਵਧੇਗੀ ਭਾਰਤੀ ਅਰਥਵਿਵਸਥਾ, ਮਹਿੰਗਾਈ ਦੀ ਮਾਰ ਹੇਠ ਆਉਣਗੇ ਇਹ ਦੇਸ਼
NEXT STORY