ਨਵੀਂ ਦਿੱਲੀ : ਬੀਤੇ ਦਿਨ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਦਰਜ ਕੀਤੀ ਗਈ ਸੀ ਪਰ ਇਸ ਦੇ ਇਕ ਦਿਨ ਬਾਅਦ ਯਾਨੀ ਅੱਜ ਸਵੇਰੇ 10 ਵਜੇ ਅਕਤੂਬਰ ਡਿਲਿਵਰੀ ਵਾਲਾ ਸੋਨਾ 189 ਰੁਪਏ ਯਾਨੀ 0.37 ਫ਼ੀਸਦੀ ਦੀ ਗਿਰਾਵਟ ਨਾਲ 50,492 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਟਰੇਡ ਕਰ ਰਿਹਾ ਸੀ। ਪਿਛਲੇ ਸੈਸ਼ਨ ਵਿਚ ਇਹ 50,681 ਰੁਪਏ ਦੇ ਭਾਅ 'ਤੇ ਬੰਦ ਹੋਇਆ ਸੀ ਅਤੇ ਅੱਜ 122 ਰੁਪਏ ਦੀ ਗਿਰਾਵਟ ਨਾਲ 50,559 ਰੁਪਏ 'ਤੇ ਖੁੱਲ੍ਹਿਆ। ਸਵੇਰੇ ਅੱਧੇ ਘੰਟੇ ਦੇ ਕਾਰੋਬਾਰ ਵਿਚ ਇਸ ਨੇ 50,450 ਰੁਪਏ ਦਾ ਘੱਟ ਤੋਂ ਘੱਅ ਅਤੇ 50,559 ਰੁਪਏ ਦਾ ਉਚਾ ਪੱਧਰ ਛੂਹਿਆ। ਦਸੰਬਰ ਡਿਲਿਵਰੀ ਵਾਲਾ ਸੋਨਾ 167 ਰੁਪਏ ਦੀ ਗਿਰਾਵਟ ਨਾਲ 50,485 ਰੁਪਏ ਅਤੇ ਫਰਵਰੀ ਡਿਲਿਵਰੀ ਵਾਲਾ ਸੋਨਾ 119 ਰੁਪਏ ਦੀ ਗਿਰਾਵਟ ਨਾਲ 50,596 ਰੁਪਏ 'ਤੇ ਟਰੇਡ ਕਰ ਰਿਹਾ ਸੀ।
ਇਹ ਵੀ ਪੜੋ : ਜੇਕਰ ਤੁਹਾਡਾ ਵੀ ਹੈ SBI 'ਚ ਖਾਤਾ ਤਾਂ ਪੜੋ ਇਹ ਖ਼ਬਰ, ਅੱਜ ਰਾਤ ਤੋਂ ਬੰਦ ਹੋ ਜਾਏਗੀ ਇਹ ਸੁਵਿਧਾ
ਡਾਲਰ ਦੇ ਮੁਕਾਬਲੇ ਰੁਪਏ ਵਿਚ ਗਿਰਾਵਟ ਅਤੇ ਅੰਤਰਰਾਸ਼ਟਰੀ ਕੀਮਤਾਂ ਵਿਚ ਤੇਜ਼ੀ ਦੇ ਅਨੁਰੂਪ ਸਥਾਨਕ ਸਰਾਫ਼ਾ ਬਾਜ਼ਾਰ ਵਿਚ ਮੰਗਲਵਾਰ ਨੂੰ ਸੋਨਾ 663 ਰੁਪਏ ਦੀ ਤੇਜ਼ੀ ਨਾਲ 51,367 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਐਸ.ਡੀ.ਐਫ.ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਕਾਬੋਬਾਰੀ ਦਿਨ ਸੋਨੇ ਦਾ ਬੰਦ ਭਾਅ 50,704 ਰੁਪਏ ਪ੍ਰਤੀ 10 ਗ੍ਰਾਮ ਰਿਹਾ ਸੀ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ ਲਾਭ ਨਾਲ 1,882 ਡਾਰਲ ਪ੍ਰਤੀ ਔਂਸ ਹੋ ਗਿਆ।
ਇਹ ਵੀ ਪੜੋ : IPL 2020: ਮਜ਼ਬੂਤ ਰਾਜਸਥਾਨ ਸਾਹਮਣੇ ਅੱਜ ਬੁਲੰਦ ਹੌਸਲਿਆਂ ਨਾਲ ਉਤਰੇਗੀ ਕੋਲਕਾਤਾ
ਮਜ਼ਬੂਤ ਹਾਜ਼ਿਰ ਮੰਗ ਦੇ ਕਾਰਨ ਸਟੋਰੀਆਂ ਦੇ ਤਾਜ਼ਾ ਸੌਦਿਆਂ ਦੀ ਲਿਵਾਲੀ ਕੀਤੀ, ਜਿਸ ਨਾਲ ਵਾਇਦਾ ਬਾਜ਼ਾਰ ਵਿਚ ਸੋਨਾ ਮੰਗਲਵਾਰ ਨੂੰ 187 ਰੁਪਏ ਦੀ ਤੇਜ਼ੀ ਨਾਲ 50, 320 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਐਮ.ਸੀ.ਐਕਸ. ਵਿਚ ਅਕਤੂਬਰ ਮਹੀਨੇ ਵਿਚ ਡਿਲਿਵਰੀ ਵਾਲੇ ਸੋਨਾ ਕੰਟਰੈਕਟ ਦੀ ਕੀਮਤ 187 ਰੁਪਏ ਯਾਨੀ 0 .37 ਪ੍ਰਤੀਸ਼ਤ ਦੀ ਤੇਜ਼ੀ ਨਾਲ 50,320 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਇਸ ਵਿਚ 336 ਲਾਟ ਲਈ ਕਾਰੋਬਾਰ ਹੋਇਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਕਾਰੋਬਾਰੀਆਂ ਦੀ ਤਾਜ਼ਾ ਲਿਵਾਲੀ ਨਾਲ ਸੋਨਾ ਵਾਇਦਾ ਕੀਮਤਾਂ ਵਿਚ ਤੇਜ਼ੀ ਆਈ।
ਜੇਕਰ ਤੁਹਾਡਾ ਵੀ ਹੈ SBI 'ਚ ਖਾਤਾ ਤਾਂ ਪੜੋ ਇਹ ਖ਼ਬਰ, ਅੱਜ ਰਾਤ ਤੋਂ ਬੰਦ ਹੋ ਜਾਏਗੀ ਇਹ ਸੁਵਿਧਾ
NEXT STORY