ਨਵੀਂ ਦਿੱਲੀ : ਭਾਰਤੀ ਰੁਪਏ 'ਚ ਆਈ ਮਜ਼ਬੂਤੀ ਕਾਰਨ ਘਰੇਲੂ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਲਗਾਤਾਰ ਤੀਜੇ ਦਿਨ ਡਿੱਗ ਗਈਆਂ। ਦਿੱਲੀ ਸਰਾਫ਼ਾ ਬਾਜ਼ਾਰ ਵਿਚ 10 ਗ੍ਰਾਮ ਸੋਨੇ ਦੇ ਭਾਅ ਡਿੱਗ ਕੇ 52 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਹੇਠਾਂ ਆ ਗਏ ਹਨ। ਚਾਂਦੀ ਦੀਆਂ ਕੀਮਤਾਂ ਵਿਚ 700 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਇਹ ਵੀ ਪੜ੍ਹੋ: ਤੁਸੀਂ ਵੀ ਖ਼ਰੀਦਣਾ ਚਾਹੁੰਦੇ ਹੋ ਬਾਜ਼ਾਰ ਤੋਂ ਸਸਤਾ ਸੋਨਾ ਤਾਂ ਅੱਜ ਹੈ ਤੁਹਾਡੇ ਕੋਲ ਆਖ਼ਰੀ ਮੌਕਾ
ਮਾਹਰਾਂ ਨੇ ਦੱਸਿਆ ਕਿ ਡਾਲਰ ਇੰਡੈਕਸ ਵਿਚ ਮਜ਼ਬੂਤੀ ਅਤੇ ਅਮਰੀਕਾ ਵਿਚ ਅੰਦਾਜ਼ੇ ਤੋਂ ਬਿਹਤਰ ਆਏ ਬੇਰੁਜ਼ਗਾਰੀ ਭੱਤੇ ਦੀ ਮੰਗ ਕਰਨ ਵਾਲੇ ਅੰਕੜਿਆਂ ਕਾਰਨ ਵੀਰਵਾਰ ਨੂੰ ਵਿਦੇਸ਼ੀ ਬਾਜ਼ਾਰ ਵਿਚ ਸੋਨਾ-ਚਾਂਦੀ ਵਿਚ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਸ਼ੇਅਰ ਬਾਜ਼ਾਰ ਵਿਚ ਗਿਰਾਵਟ ਨਾ ਆਉਂਦੀ ਤਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਤੇਜ਼ ਵਿਕਰੀ ਦੀ ਸੰਭਾਵਨਾ ਸੀ।
ਇਹ ਵੀ ਪੜ੍ਹੋ: ਇਸ ਖਿਡਾਰੀ ਨੇ ਆਪਣੀ ਹੀ ਭੈਣ ਨਾਲ ਕਰਾਈ ਮੰਗਣੀ, ਜਲਦ ਕਰਾਉਣਗੇ ਵਿਆਹ
ਸ਼ੁੱਕਰਵਾਰ ਨੂੰ ਦਿੱਲੀ ਸਰਾਫ਼ਾ ਬਾਜ਼ਾਰ ਵਿਚ 99.9 ਫ਼ੀਸਦੀ ਵਾਲੇ ਸੋਨੇ ਦੇ ਭਾਅ 51,826 ਰੁਪਏ ਪ੍ਰਤੀ 10 ਗ੍ਰਾਮ ਡਿੱਗ ਕੇ 51,770 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਏ। ਇਸ ਦੌਰਾਨ ਕੀਮਤਾਂ ਵਿਚ 56 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਆਈ ਹੈ। ਉਥੇ ਹੀ ਸ਼ੁੱਕਰਵਾਰ ਨੂੰ ਦਿੱਲੀ ਸਰਾਫ਼ਾ ਬਾਜ਼ਾਰ ਵਿਚ ਇਕ ਕਿਲੋਗ੍ਰਾਮ ਚਾਂਦੀ ਦੇ ਭਾਅ 69,109 ਰੁਪਏ ਪ੍ਰਤੀ 10 ਗ੍ਰਾਮ ਤੋਂ ਡਿੱਗ ਕੇ 68,371 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਏ।
ਇਹ ਵੀ ਪੜ੍ਹੋ: ਡਾਕਟਰ ਦੀ ਸਲਾਹ : ਸਰੀਰਕ ਸਬੰਧ ਬਣਾਉਂਦੇ ਸਮੇਂ ਮਾਸਕ ਪਾ ਕੇ ਰੱਖੋ ਅਤੇ ਕਿੱਸ ਨਾ ਕਰੋ
ਭਾਰਤ ’ਚ ਰਿਲਾਇੰਸ ਡਿਜੀਟਲ ਨਾਲ ਲਾਂਚ ਹੋ ਰਿਹੈ ਸੈਮਸੰਗ ਗਲੈਕਸੀ ਟੈਬ ਐੱਸ7 ਵਾਈਫਾਈ
NEXT STORY