ਨਵੀਂ ਦਿੱਲੀ— ਵਿਦੇਸ਼ਾਂ 'ਚ ਦੋਹਾਂ ਕੀਮਤੀ ਧਾਤਾਂ 'ਚ ਰਹੀ ਤੇਜ਼ੀ ਤੇ ਸਥਾਨਕ ਜਿਊਲਰੀ ਗਾਹਕੀ ਨਿਕਲਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਵੀਰਵਾਰ ਨੂੰ 80 ਰੁਪਏ ਵੱਧ ਕੇ 40,350 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ ਵੀ 200 ਰੁਪਏ ਮਜਬੂਤ ਹੋ ਕੇ 47,650 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕੀ।
ਕੌਮਾਂਤਰੀ ਪੱਧਰ 'ਤੇ ਡਾਲਰ ਦੀ ਚਮਕ ਘਟਣ ਨਾਲ ਸੋਨਾ ਹਾਜ਼ਰ 2.98 ਡਾਲਰ ਚੜ੍ਹ ਕੇ 1,519.80 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਉੱਥੇ ਹੀ ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 0.70 ਡਾਲਰ ਦੀ ਗਿਰਾਵਟ ਦੇ ਨਾਲ 1,522.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
ਬਾਜ਼ਾਰ ਵਿਸ਼ਲੇਸ਼ਕਾਂ ਮੁਤਾਬਕ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ 'ਚ ਰਹੀ ਨਰਮੀ ਨਾਲ ਸੋਨੇ ਨੂੰ ਮਜਬੂਤ ਮਿਲੀ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ ਵੀ 0.02 ਡਾਲਰ ਚਮਕ ਕੇ 17.85 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਉੱਥੇ ਹੀ, ਸਥਾਨਕ ਬਾਜ਼ਾਰ 'ਚ ਗਾਹਕੀ ਵਧਣ ਨਾਲ ਸੋਨਾ ਭਟੂਰ ਵੀ 80 ਰੁਪਏ ਮਹਿੰਗਾ ਹੋ ਕੇ 40,180 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। 8 ਗ੍ਰਾਮ ਵਾਲੀ ਗਿੰਨੀ 30,500 ਰੁਪਏ 'ਤੇ ਟਿਕੀ ਰਹੀ।
GST ਨੂੰ ਲੈ ਕੇ ਵੱਡੀ ਯੋਜਨਾ, ਤੁਹਾਡੀ ਜੇਬ 'ਤੇ ਪਵੇਗਾ ਹੌਲੀ-ਹੌਲੀ ਭਾਰ
NEXT STORY