ਨਵੀਂ ਦਿੱਲੀ (ਇੰਟ.) - ਭਾਰਤ ’ਚ ਦੀਵਾਲੀ ਤੇ ਛੱਠ ਪੂਜਾ ਵਰਗੇ ਵੱਡੇ ਤਿਉਹਾਰਾਂ ਤੋਂ ਬਾਅਦ ਹੁਣ ਵਿਆਹਾਂ ਦੇ ਸੀਜ਼ਨ ਆ ਗਿਆ ਹੈ। ਦੇਵਉਠਨੀ ਏਕਾਦਸ਼ੀ ਨਾਲ ਹੀ ਦੇਸ਼ ਭਰ ’ਚ ਵਿਆਹ ਸ਼ੁਰੂ ਹੋ ਜਾਣਗੇ। ਇਸ ਸਾਲ 40 ਲੱਖ ਤੋਂ ਜ਼ਿਆਦਾ ਜੋੜਿਆਂ ਦੇ ਵਿਆਹ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਦੇਸ਼ ਭਰ ’ਚ ਸਰਾਫਾ ਬਾਜ਼ਾਰ ’ਚ ਹਲਚਲ ਵਧ ਗਈ ਹੈ। ਸੋਨੇ ਦੀ ਕੀਮਤ ਇਕ ਵਾਰ ਫਿਰ 80,000 ਰੁਪਏ ਪ੍ਰ੍ਤੀ 10 ਗ੍ਰਾਮ ਤੋਂ ਪਾਰ ਪਹੁੰਚ ਗਈ ਹੈ।
ਅਖਿਲ ਭਾਰਤੀ ਸਰਾਫਾ ਸੰਘ ਮੁਤਾਬਿਕ ਜਵੈਲਰੀ ਮੇਕਰਸ ਤੇ ਰਿਟੇਲ ਸੇਲਰਸ ਵੱਲੋਂ ਮੰਗ ਵਧਣ ਕਾਰਨ ਦਿੱਲੀ ਦੇ ਸਰਾਫਾ ਬਾਜ਼ਾਰ ’ਚ ਇਕ ਵਾਰ ਫਿਰ ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਆਈ ਹੈ। ਇਹ 600 ਰੁਪਏ ਵਧ ਕੇ 80,200 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ ਹੈ।
ਚਾਂਦੀ ਦੀ ਕੀਮਤ 500 ਰੁਪਏ ਘਟ ਗਈ ਹੈ। ਇਹ 93,400 ਰੁਪਏ ਪ੍ਰਤੀ ਕਿੱਲੋ ਦੇ ਭਾਅ ’ਤੇ ਪੁੱਜ ਗਈ ਹੈ। ਮਾਰਕੀਟ ਐਕਸਪ੍ਰਟਰਜ਼ ਮੰਨਣਾ ਹੈ ਿਕ ਵਿਆਹਾਂ ਦੇ ਮੌਸਮ ਲਈ ਲੋਕਲ ਜਵੈਲਰਜ਼ ਵੱਲੋਂ ਮੰਗ ਵਧੀ ਹੈ।
ED ਦੀ ਰਡਾਰ ’ਤੇ Amazon ਤੇ Flipkart ਵਰਗੀਆਂ ਕਈ ਕੰਪਨੀਆਂ, ਉੱਤਰੀ ਭਾਰਤ ਤੋਂ ਲੈ ਕੇ ਦੱਖਣ ਤੱਕ ਪਏ ਛਾਪੇ
NEXT STORY