ਨਵੀਂ ਦਿੱਲੀ—ਸੰਸਾਰਿਕ ਪੱਧਰ 'ਤੇ ਰਹੀ ਤੇਜ਼ੀ ਦੇ ਬਾਵਜੂਦ ਉੱਚੀ ਕੀਮਤ 'ਤੇ ਖੁਦਰਾ ਗਹਿਣਾ ਮੰਗ ਘੱਟ ਹੋਣ ਕਾਰਨ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 190 ਰੁਪਏ ਫਿਸਲ ਕੇ 32,210 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਅਤੇ ਚਾਂਦੀ ਵੀ 100 ਰੁਪਏ ਫਿਸਲ ਕੇ 40,450 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਕੌਮਾਂਤਰੀ ਪੱਧਰ 'ਤੇ ਸੋਨੇ ਦੀ ਕੀਮਤ 'ਚ ਤੇਜ਼ੀ ਰਹੀ। ਲੰਡਨ ਦਾ ਸੋਨਾ ਹਾਜ਼ਿਰ 0.30 ਡਾਲਰ ਚਮਕ ਕੇ 1317.30 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਅਮਰੀਕੀ ਸੋਨਾ ਵਾਇਦਾ ਵੀ 0.07 ਡਾਲਰ ਦੇ ਵਾਧੇ 'ਚ 1318.60 ਡਾਲਰ ਪ੍ਰਤੀ ਔਂਸ 'ਤੇ ਰਿਹਾ। ਇਸ ਦੌਰਾਨ ਚਾਂਦੀ 16.45 ਡਾਲਰ ਪ੍ਰਤੀ ਔਂਸ 'ਤੇ ਟਿਕੀ ਰਹੀ। ਕਾਰੋਬਾਰੀਆਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੇ ਟੁੱਟਣ ਨਾਲ ਸੰਸਾਰਿਕ ਬਾਜ਼ਾਰ 'ਚ ਪੀਲੀ ਧਾਤੂ ਦੀ ਚਮਕ ਵਧੀ ਹੈ ਪਰ ਘਰੇਲੂ ਪੱਧਰ 'ਤੇ ਗਾਹਕੀ ਫਿੱਕੀ ਹੈ ਜਿਸ ਨਾਲ ਇਹ ਗਿਰਾਵਟ 'ਚ ਹੈ।
ਸ਼੍ਰੀਰਾਮ ਟਰਾਂਸਪੋਰਟ ਦਾ ਮੁਨਾਫਾ ਘਟਿਆ ਅਤੇ ਆਮਦਨ ਵਧੀ
NEXT STORY