ਨਵੀਂ ਦਿੱਲੀ— ਸਰਾਫਾ ਬਾਜ਼ਾਰ 'ਚ ਸੋਨਾ ਫਿਲਹਾਲ 48 ਹਜ਼ਾਰ ਦੇ ਨਜ਼ਦੀਕ ਹੀ ਘੁੰਮ ਰਿਹਾ ਹੈ। ਮੰਗਲਵਾਰ ਨੂੰ ਬਹੁਮੱਲੀ ਕੀਮਤੀ ਧਾਤਾਂ 'ਚ ਹਲਕੀ ਤੇਜ਼ੀ ਹੀ ਦੇਖਣ ਨੂੰ ਮਿਲੀ। ਵਿਦੇਸ਼ੀ ਬਾਜ਼ਾਰਾਂ ਦੇ ਰੁਖ਼ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਵੀ ਸੋਨਾ 45 ਰੁਪਏ ਦੀ ਤੇਜ਼ੀ ਨਾਲ 48,273 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।
ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 48,228 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਸੀ। ਉੱਥੇ ਹੀ, ਅੱਜ ਚਾਂਦੀ 407 ਰੁਪਏ ਚੜ੍ਹ ਕੇ 59,380 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਪਿਛਲੇ ਕਾਰੋਬਾਰੀ ਸੈਸ਼ਨ 'ਚ ਚਾਂਦੀ 58,973 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ ਸੀ। ਐੱਚ. ਡੀ. ਐੱਫ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਰੁਪਏ 'ਚ ਮਜਬੂਤੀ ਦੇ ਬਾਵਜੂਦ ਗਲੋਬਲ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦੇ ਮੁਤਾਬਕ, ਦਿੱਲੀ 'ਚ 24 ਕੈਰੇਟ ਹਾਜ਼ਰ ਸੋਨੇ 'ਚ 45 ਰੁਪਏ ਦੀ ਤੇਜ਼ੀ ਸੀ।'' ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ ਥੋੜ੍ਹੇ ਜਿਹੇ ਸੁਧਾਰ ਨਾਲ 1,812 ਡਾਲਰ ਪ੍ਰਤੀ ਔਂਸ ਹੋ ਗਈ, ਜਦੋਂ ਕਿ ਚਾਂਦੀ ਵੀ ਚੜ੍ਹ ਕੇ 23.34 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਉੱਥੇ ਹੀ, ਇਸ ਦੌਰਾਨ ਐੱਮ. ਸੀ. ਐਕਸ. 'ਤੇ ਦਸੰਬਰ ਡਿਲਿਵਰੀ ਵਾਲਾ ਸੋਨਾ 500 ਰੁਪਏ ਦੀ ਤੇਜ਼ੀ ਨਾਲ 48,422 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਸੀ, ਜਦੋਂ ਕਿ ਚਾਂਦੀ 1,600 ਰੁਪਏ ਦੀ ਵੱਡੀ ਛਲਾਂਗ ਲਾ ਕੇ 61,826 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ।
ਫੇਸਬੁੱਕ ਅਗਲੇ ਸਾਲ ਯੂਕੇ 'ਚ ਕਰੇਗੀ ਨਿਊਜ਼ ਸਮੱਗਰੀ ਲਈ ਭੁਗਤਾਨ
NEXT STORY