ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਾਰੀ ਦੁਨੀਆ ਵਿੱਚ ਪ੍ਰਚੱਲਿਤ ਸ਼ੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਜਨਵਰੀ 2021 'ਚ ਫੇਸਬੁੱਕ ਨਿਊਜ਼ ਦੀ ਸ਼ੁਰੂਆਤ ਦੇ ਨਾਲ ਯੂਕੇ ਦੇ ਨਿਊਜ਼ ਪ੍ਰਕਾਸ਼ਕਾਂ ਨੂੰ ਕੁੱਝ ਲੇਖਾਂ ਆਦਿ ਲਈ ਭੁਗਤਾਨ ਕਰਨਾ ਅਰੰਭ ਕਰੇਗੀ ਪਰ ਭੁਗਤਾਨ ਦੀ ਰਾਸ਼ੀ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਹ ਸਹੂਲਤ ਫੇਸਬੁੱਕ ਐਪ ਵਿੱਚ ਇੱਕ ਸਪੈਸ਼ਲ ਨਿਊਜ਼ ਟੈਬ 'ਚ ਹੋਵੇਗੀ ਜੋ ਕਿ ਸੰਯੁਕਤ ਰਾਜ ਵਿੱਚ ਲਾਂਚ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਭਾਰਤੀ ਵਿਅਕਤੀ ਨੂੰ 20 ਸਾਲ ਦੀ ਜੇਲ੍ਹ
ਫੇਸਬੁੱਕ ਮੁਤਾਬਕ, ਇਸ ਨਵੇਂ ਤਰੀਕੇ ਵਿੱਚ ਉਹ ਪ੍ਰਕਾਸ਼ਕਾਂ ਨੂੰ ਉਸ ਸਮੱਗਰੀ ਲਈ ਅਦਾਇਗੀ ਕਰੇਗਾ ਜੋ ਪਹਿਲਾਂ ਪਲੇਟਫਾਰਮ 'ਤੇ ਨਹੀਂ ਹੈ ਅਤੇ ਨਾਲ ਹੀ ਅਸਲ ਰਿਪੋਰਟਿੰਗ ਨੂੰ ਤਰਜੀਹ ਦਿੱਤੀ ਜਾਵੇਗੀ। ਇਹ ਫ਼ੈਸਲਾ ਫੇਸਬੁੱਕ ਅਤੇ ਨਿਊਜ਼ ਪ੍ਰਕਾਸ਼ਕਾਂ ਦਰਮਿਆਨ ਸਾਲਾਂ ਦੇ ਤਣਾਅ ਤੋਂ ਬਾਅਦ ਆਇਆ ਹੈ ਕਿਉਂਕਿ ਇਸ ‘ਤੇ ਸਮੱਗਰੀ ਚੋਰੀ ਕਰਨ ਦਾ ਦੋਸ਼ ਲਗਾਇਆ ਜਾਂਦਾ ਸੀ। ਇਸ ਸੰਬੰਧੀ ਫੇਸਬੁੱਕ ਮੁਤਾਬਕ, ਯੂਕੇ ਦੇ ਸੈਂਕੜੇ ਨਿਊਜ਼ ਪਬਲਿਸ਼ਰ ਪਹਿਲਾਂ ਹੀ ਇਸ ਨਵੀਂ ਵਿਸ਼ੇਸ਼ਤਾ ਲਈ ਸਾਈਨ ਅਪ ਕਰ ਚੁੱਕੇ ਹਨ, ਜਿਹਨਾਂ ਵਿੱਚ ਹਰਸਟ, ਗਾਰਡੀਅਨ ਮੀਡੀਆ ਸਮੂਹ, ਜੇ ਪੀ ਆਈ ਮੀਡੀਆ ਅਤੇ ਮਿਡਲੈਂਡ ਨਿਊਜ਼ ਐਸੋਸੀਏਸ਼ਨ ਆਦਿ ਸ਼ਾਮਿਲ ਹਨ। ਜਦਕਿ ਇਹ ਨਿਊਜ਼ ਟੈਬ ਸਿਰਫ ਮੋਬਾਈਲ ਐਪ 'ਤੇ ਹੀ ਉਪਲਬਧ ਹੋਵੇਗਾ। ਵੈਬ ਬ੍ਰਾਊਜ਼ਰ ਵਿੱਚ ਇਸਦੀ ਸਹੂਲਤ ਨਹੀਂ ਮਿਲੇਗੀ। ਫੇਸਬੁੱਕ ਅਤੇ ਪ੍ਰਕਾਸ਼ਕਾਂ ਦਰਮਿਆਨ ਹੋਏ ਸਮਝੌਤੇ ਜਨਤਕ ਨਹੀਂ ਕੀਤੇ ਗਏ ਹਨ।
ਟੋਰਾਂਟੋ ਦੇ ਉੱਚ ਡਾਕਟਰ ਦੀ ਲੋਕਾਂ ਨੂੰ ਅਪੀਲ, ਕਿਹਾ-'ਆਪਣਾ ਮਾਸਕ ਪਾ ਕੇ ਰੱਖੋ"
NEXT STORY