ਨਵੀਂ ਦਿੱਲੀ - ਵਿਆਜ ਦਰਾਂ ਵਧਣ ਦੇ ਨਾਲ-ਨਾਲ ਅਮਰੀਕੀ ਡਾਲਰ ਅਤੇ ਬਾਂਡ ਯੀਲਡ ਵਿੱਚ ਵਾਧੇ ਦੇ ਬਾਵਜੂਦ ਸੋਨੇ ਨੇ ਇਸ ਸਾਲ ਵਧੀਆ ਪ੍ਰਦਰਸ਼ਨ ਕੀਤਾ ਹੈ। ਸੋਨੇ ਨੇ 2023 ਵਿੱਚ ਹੁਣ ਤੱਕ 9% ਰਿਟਰਨ ਦਿੱਤਾ ਹੈ, ਜਦੋਂ ਕਿ ਪਿਛਲੇ ਇੱਕ ਸਾਲ ਵਿੱਚ 20% ਰਿਟਰਨ ਦਿੱਤਾ ਹੈ। ਇਹ ਰੁਝਾਨ ਜਾਰੀ ਰਹਿ ਸਕਦਾ ਹੈ।
ਇਹ ਵੀ ਪੜ੍ਹੋ : OLA ਦੀ ਖ਼ਾਸ '72 ਘੰਟੇ ਇਲੈਕਟ੍ਰਿਕ ਰਸ਼' ਪੇਸ਼ਕਸ਼, ਨਕਦ ਛੋਟ ਤੇ ਐਕਸਚੇਂਜ ਬੋਨਸ ਸਮੇਤ ਮਿਲਣਗੇ ਕਈ ਆਫ਼ਰਸ
ਮੱਧ ਪੂਰਬ 'ਚ ਫੌਜੀ ਸੰਘਰਸ਼ ਅਤੇ ਅਮਰੀਕਾ 'ਚ ਵਿਆਜ ਦਰਾਂ 'ਚ ਹੋਰ ਵਾਧੇ ਦੇ ਖਦਸ਼ਿਆਂ ਵਿਚਾਲੇ 20 ਅਕਤੂਬਰ ਨੂੰ ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 1,978 ਡਾਲਰ ਪ੍ਰਤੀ ਔਂਸ ਦੇ ਤਿੰਨ ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈ। ਇਹ 20 ਜੁਲਾਈ ਤੋਂ ਬਾਅਦ ਸਪਾਟ ਗੋਲਡ ਦਾ ਸਭ ਤੋਂ ਉੱਚਾ ਪੱਧਰ ਹੈ।
ਘਰੇਲੂ ਸਰਾਫਾ ਬਾਜ਼ਾਰ 'ਚ 9 ਅਕਤੂਬਰ ਨੂੰ ਸੋਨਾ 57,415 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ 25 ਅਕਤੂਬਰ ਨੂੰ ਵਧ ਕੇ 60,693 ਰੁਪਏ ਹੋ ਗਿਆ। ਜ਼ਿਆਦਾਤਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਮਰੀਕੀ ਕੇਂਦਰੀ ਬੈਂਕ ਫੇਡ ਅਗਲੇ ਸਾਲ ਦੇ ਦੂਜੇ ਅੱਧ ਤੋਂ ਵਿਆਜ ਦਰਾਂ 'ਚ ਕਟੌਤੀ ਸ਼ੁਰੂ ਕਰ ਸਕਦਾ ਹੈ। ਇਹ ਸੋਨੇ 'ਚ ਤੇਜ਼ੀ ਦਾ ਸਭ ਤੋਂ ਵੱਡਾ ਕਾਰਨ ਹੋਵੇਗਾ।
ਇਹ ਵੀ ਪੜ੍ਹੋ : Post Office ਦੇ ਰਿਹੈ ਬੰਪਰ Saving ਦਾ ਮੌਕਾ...ਵਿਆਜ ਦੇ ਨਾਲ ਹਰ ਮਹੀਨੇ ਮਿਲਣਗੇ 9000 ਰੁਪਏ
ਇਨ੍ਹੀਂ ਦਿਨੀਂ 4 ਕਾਰਨਾਂ ਕਰਕੇ ਵੱਧ ਰਹੀ ਹੈ ਸੋਨੇ ਦੀ ਚਮਕ
ਮਈ ਦੇ ਸ਼ੁਰੂ ਵਿੱਚ, ਗਲੋਬਲ ਬੈਂਕਿੰਗ ਸੰਕਟ ਅਤੇ ਅਮਰੀਕਾ ਵਿੱਚ ਕਰਜ਼ੇ ਦੀ ਸੀਮਾ ਨੂੰ ਲੈ ਕੇ ਆਈ ਰੁਕਾਵਟ ਨੇ ਸੋਨੇ ਦੀਆਂ ਕੀਮਤਾਂ ਨੂੰ ਮਜ਼ਬੂਤ ਸਹਾਇਤਾ ਪ੍ਰਦਾਨ ਕੀਤੀ।
ਵੱਡੇ ਕੇਂਦਰੀ ਬੈਂਕ, ਖਾਸ ਤੌਰ 'ਤੇ ਸੈਂਟਰਲ ਬੈਂਕ ਆਫ ਚਾਈਨਾ, ਸੋਨੇ ਦੀ ਭਾਰੀ ਖਰੀਦ ਕਰ ਰਹੇ ਹਨ। ਇਸ ਨਾਲ ਸੋਨੇ ਦੀਆਂ ਕੀਮਤਾਂ ਨੂੰ ਵੱਡਾ ਸਮਰਥਨ ਮਿਲਿਆ।
ਪਹਿਲਾਂ ਤੋਂ ਹੀ ਚੱਲ ਰਹੇ ਰੂਸ-ਯੂਕਰੇਨ ਜੰਗ ਦਰਮਿਆਨ ਇਜ਼ਰਾਈਲ ਅਤੇ ਹਮਾਸ ਵਿਚਕਾਰ ਤਾਜ਼ਾ ਫੌਜੀ ਸੰਘਰਸ਼ ਨੇ ਦੁਨੀਆ ਭਰ ਵਿੱਚ ਅਨਿਸ਼ਚਿਤਤਾ ਵਧਾ ਦਿੱਤੀ ਹੈ।
ਦੀਵਾਲੀ ਤੱਕ ਘਰੇਲੂ ਬਾਜ਼ਾਰ 'ਚ ਸੋਨੇ ਦੀ ਮਜ਼ਬੂਤ ਮੰਗ ਰਹੇਗੀ। ਫਿਰ ਵਿਆਹ ਦੇ ਸੀਜ਼ਨ ਦੌਰਾਨ ਬਹੁਤ ਸਾਰਾ ਸੋਨਾ ਖਰੀਦਿਆ ਜਾਵੇਗਾ। ਇਨ੍ਹਾਂ ਕਾਰਨਾਂ ਕਰਕੇ ਸੋਨੇ ਦੀਆਂ ਕੀਮਤਾਂ ਨੂੰ ਸਮਰਥਨ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਇਜ਼ਰਾਈਲ-ਹਮਾਸ ਜੰਗ ਦਰਮਿਆਨ ਫਸਿਆ ਬਨਾਰਸ ਦਾ 100 ਕਰੋੜ ਦਾ ਕਾਰੋਬਾਰ, ਬਰਾਮਦਕਾਰ ਚਿੰਤਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੈਲੀਕਾਮ ਤੋਂ ਬਾਅਦ ਐਂਟਰਟੇਨਮੈਂਟ ਦੀ ਦੁਨੀਆ ਨੂੰ ਹਿਲਾਉਣ ਦੀ ਤਿਆਰੀ, ਮੁਕੇਸ਼ ਅੰਬਾਨੀ ਕਰਨ ਜਾ ਰਹੇ ਵੱਡੀ ਡੀਲ
NEXT STORY