ਨਵੀਂ ਦਿੱਲੀ— ਗਣੇਸ਼ ਚਤੁਰਥੀ 'ਤੇ ਦੇਸ਼ ਦੇ ਅਧਿਕਾਂਸ਼ ਬਾਜ਼ਾਰਾਂ 'ਚ ਕਾਰੋਬਾਰ ਬੰਦ ਰਹਿਣ ਦੇ ਵਿਤਾਲੇ ਗਾਹਕੀ ਕਮਜੋਰ ਰਹਿਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੈਨਾ 150 ਰੁਪਏ ਟੁੱਟ ਕੇ 29700 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਅਤੇ ਚਾਂਦੀ 40200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਰਹੀ।
ਵੈਸ਼ਵਿਕ ਪੱਧਰ 'ਤੇ ਵੀ ਅਧਿਕਾਂਸ਼ ਬਾਜ਼ਾਰ ਬੰਦ ਰਹੇ। ਸਥਾਨਿਕ ਬਾਜ਼ਾਰ 'ਚ ਗਾਹਕੀ ਸੁਸਤ ਰਹੀ। ਗਣੇਸ਼ ਚਤੁਰਥੀ ਦੇ ਕਾਰਨ ਬਾਜ਼ਾਰ 'ਚ ਗਾਹਕੀ ਨਹੀਂ ਰਹੀ ਜਿਸ ਨਾਲ ਸੋਨਾ 150 ਰੁਪਏ ਟੁੱਟ ਕੇ 29700 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਇਸ ਦੌਰਾਨ ਗਿੱਨੀ 'ਚ ਸਥਿਰਤਾ ਬਣੀ ਰਹੀ ਅਤੇ ਇਹ 24500 ਰੁਪਏ ਅੱਠ ਗ੍ਰਾਮ ਬੋਲੀ ਗਈ।
ਚਾਂਦੀ 'ਚ ਟਿਕਾਅ ਦੇਖਿਆ ਗਿਆ। ਇਹ 40200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਰਹੀ। ਚਾਂਦੀ ਵਾਇਦਾ ਦੇ ਨਾਲ ਸਿੱਕਾ ਲਿਵਾਲੀ ਅਤੇ ਬਿਕਵਾਲੀ ਵੀ ਪਿਛਲੇ ਸੈਸ਼ਨ ਦੇ ਪੱਧਰ 'ਤੇ ਟਿੱਕ ਰਹੇ।
ਕਾਰੋਬਾਰੀਆਂ ਦਾ ਕਹਿਣਾ ਹੈ ਕਿ ਗਣੇਸ਼ ਚਤੁਰਥੀ ਦੇ ਮੱਦੇਨਜ਼ਰ ਗਾਹਕੀ ਨਹੀਂ ਰਹੀ। ਇਸ ਦੇ ਦਬਾਅ ਦੇ ਨਾਲ ਹੀ ਪਿਛਲੇ ਸੈਸ਼ਨ 'ਚ ਨਿਊਯਾਰਕ 'ਚ ਕੀਮਤ ਧਾਤੂਆਂ 'ਚੇ ਦਬਾਅ ਦੇਖਿਆ ਗਿਆ ਸੀ ਜਿਸ ਦੇ ਕਾਰਨ ਘਰੇਲੂ ਸੋਨਾ 'ਚ ਉਤਾਰ ਦੇਖਿਆ ਗਿਆ ਹੈ।
ਕੀਮਤੀ ਧਾਤਾਂ ਦੇ ਭਾਅ
ਸੋਨਾ ਸਟੈਡਰਡ ਪ੍ਰਤੀ ਦਸ ਗ੍ਰਾਮ : 29,700
ਸੋਨਾ ਬਿਟੁਰ ਪ੍ਰਤੀ ਦਸ ਗ੍ਰਾਮ : 29,550
ਚਾਂਦੀ ਹਾਜ਼ਿਰ ਪ੍ਰਤੀ ਕਿਲੋਗ੍ਰਾਮ : 40,200
ਚਾਂਦੀ ਪ੍ਰਤੀ ਵਾਇਦਾ ਪ੍ਰਤੀ ਕਿਲੋਗ੍ਰਾਮ : 39,000
ਸਿੱਕਾ ਬਿਕਵਾਲੀ ਪ੍ਰਤੀ ਸੈਂਕੜਾ : 74,000
ਸਿੱਕਾ ਲਿਵਾਲੀ ਪ੍ਰਤੀ ਸੈਂਕੜਾ : 73,000
ਗਿੱਨੀ ਪ੍ਰਤੀ ਅੱਠ ਗ੍ਰਾਮ : 24,500
ਮਿਊਚੂਅਲ ਫੰਡ ਨਿਵੇਸ਼ਕ ਖਾਤੀਆਂ ਦੀ ਸੰਖਿਆ 'ਚ ਹੋਇਆ ਵਾਧਾ
NEXT STORY