ਨਵੀਂ ਦਿੱਲੀ—ਉੱਚੇ ਭਾਅ 'ਤੇ ਗਾਹਕੀ ਕਮਜ਼ੋਰ ਰਹਿਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸ਼ਨੀਵਾਰ ਨੂੰ ਦੋਵਾਂ ਕੀਮਤੀ ਧਾਤੂਆਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਸੋਨਾ 175 ਅਤੇ ਚਾਂਦੀ 200 ਰੁਪਏ ਫਿਸਲ ਗਈ। ਕਾਰੋਬਾਰੀਆਂ ਮੁਤਾਬਕ ਤਿਉਹਾਰੀ ਮੰਗ ਨਿਕਲ ਚੁੱਕੀ ਹੈ ਅਤੇ ਸਹਿਲਗੀ ਗਾਹਕੀ ਨੇ ਅਜੇ ਜ਼ੋਰ ਨਹੀਂ ਫੜਿਆ ਹੈ। ਪਿਛਲੇ ਦਿਨੀਂ ਕੌਮਾਂਤਰੀ ਪੱਧਰ 'ਤੇ ਪੀਲੀ ਧਾਤੂ 'ਚ ਤੇਜ਼ੀ ਅਤੇ ਡਾਲਰ ਦੇ ਮਜ਼ਬੂਤ ਹੋਣ ਨਾਲ ਘਰੇਲੂ ਬਾਜ਼ਾਰ 'ਚ ਦੋਵਾਂ ਕੀਮਤੀ ਧਾਤੂਆਂ ਨੇ ਜ਼ੋਰਦਾਰ ਛਲਾਂਗ ਲਗਾਈ ਸੀ, ਪਰ ਅੱਜ ਤੇਜ਼ੀ ਬਰਕਰਾਰ ਨਹੀਂ ਰਹਿ ਪਾਈ।
ਕੌਮਾਂਤਰੀ ਪੱਧਰ 'ਤੇ ਸ਼ੁੱਕਰਵਾਰ ਨੂੰ ਸੋਨਾ 1514 ਡਾਲਰ ਪ੍ਰਤੀ ਟਰਾਈ ਔਂਸ 'ਤੇ ਮਜ਼ਬੂਤ ਰਿਹਾ ਸੀ ਜਦੋਂਕਿ ਚਾਂਦੀ 'ਚ 18 ਡਾਲਰ ਪ੍ਰਤੀ ਟਰਾਈ ਔਂਸ 'ਤੇ ਨਰਮੀ ਦਾ ਰੁਖ ਸੀ। ਸੋਨਾ ਸਟੈਂਡਰਡ 175 ਟੁੱਟ ਕੇ 40 ਹਜ਼ਾਰ ਰੁਪਏ ਤੋਂ ਹੇਠਾਂ ਉਤਰਿਆ ਅਤੇ 3970 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਕਾਰੋਬਾਰ ਦੌਰਾਨ ਵਿਦੇਸ਼ਾਂ 'ਚ ਨਰਮ ਭਾਅ ਦੇ ਸਮਾਚਾਰ ਅਤੇ ਉਦਯੋਗਿਕ ਮੰਗ ਕਮਜ਼ੋਰ ਰਹਿਣ ਨਾਲ ਚਾਂਦੀ 'ਚ ਵੀ 47900 ਰੁਪਏ ਅਤੇ 200 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਦਰਜ ਕੀਤੀ ਗਈ।
ਸ਼ੁੱਕਰਵਾਰ ਦੇ ਕਾਰੋਬਾਰ 'ਚ ਸੋਨਾ ਪੰਜ ਸਤੰਬਰ ਦੇ ਬਾਅਦ ਇਕ ਵਾਰ ਫਿਰ 40 ਹਜ਼ਾਰ ਦੇ ਪਾਰ ਪਹੁੰਚਿਆ ਹੈ ਪਰ ਇਹ ਤੇਜ਼ੀ ਅੱਜ ਬਰਕਰਾਰ ਨਹੀਂ ਰਹਿ ਪਾਈ। ਪੰਜ ਸਤੰਬਰ ਨੂੰ ਸੋਨਾ 40,470 ਰੁਪਏ ਤੱਕ ਬੋਲਿਆ ਗਿਆ ਸੀ।
ਸੇਬੀ ਦੀ ਸਖਤੀ ਦੇ ਬਾਅਦ ਤਿੰਨ ਬੈਂਕਾਂ ਨੇ ਕੀਤਾ ਫਸੇ ਕਰਜ਼ ਦਾ ਖੁਲਾਸਾ
NEXT STORY