ਨਵੀਂ ਦਿੱਲੀ : ਗਹਿਣਾ ਨਿਰਮਾਤਾਵਾਂ ਵਲੋਂ ਗਾਹਕੀ ਘੱਟ ਰਹਿਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਅੱਜ 20 ਰੁਪਏ ਡਿੱਗ ਕੇ 32,100 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਹਿ ਗਿਆ ਹੈ। ਉਦਯੋਗਿਕ ਮੰਗ ਆਉਣ ਨਾਲ ਚਾਂਦੀ 75 ਰੁਪਏ ਚਮਕ ਕੇ 37,700 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। ਸੰਸਾਰਕ ਪੱਧਰ 'ਤੇ ਪੀਲੀ ਧਾਤੂ 'ਚ ਰਹੀ ਤੇਜ਼ੀ ਵੀ ਸਥਾਨਕ ਬਾਜ਼ਾਰ 'ਤੇ ਇਸ ਨੂੰ ਸੰਭਾਲ ਨਹੀਂ ਪਾਈ ਹੈ। ਲੰਡਨ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸੋਨਾ ਹਾਜ਼ਿਰ 2.60 ਦੇ ਵਾਧੇ ਨਾਲ 1,239.70 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਕਾਰੋਬਾਰ ਦੌਰਾਨ ਇਸ ਸਮੇਂ ਇਹ 1,244.32 ਡਾਲਰ ਪ੍ਰਤੀ ਔਂਸ ਦੇ ਪੰਜ ਮਹੀਨੇ ਦੇ ਉੱਚ ਪੱਧਰ 'ਤੇ ਵੀ ਪਹੁੰਚਿਆ ਸੀ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ ਸ਼ੁੱਕਰਵਾਰ ਨੂੰ 2.20 ਡਾਲਰ ਚੜ੍ਹ ਕੇ 1,245.80 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕਾ 'ਚ ਰੋਜ਼ਗਾਰ ਦੇ ਅੰਕੜੇ ਆਉਣ ਤੋਂ ਪਹਿਲਾਂ ਨਿਵੇਸ਼ਕ ਸਾਵਧਾਨੀ ਵਰਤ ਰਹੇ ਹਨ। ਇਸ ਲਈ ਅੱਜ ਪੀਲੀ ਧਾਤੂ ਦਾ ਕਾਰੋਬਾਰ ਸੁਸਤ ਰਿਹਾ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ ਵੀ 0.05 ਡਾਲਰ ਦੀ ਤੇਜ਼ੀ ਨਾਲ 14.49 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ ਹੈ।
ਸਥਾਨਕ ਬਾਜ਼ਾਰ 'ਚ ਗਹਿਣਾ ਮੰਗ ਕਮਜ਼ੋਰ ਪੈਣ ਨਾਲ ਸੋਨੇ 'ਚ ਗਿਰਾਵਟ ਦੇਖੀ ਗਈ ਹੈ। ਸੋਨਾ ਸਟੈਂਡਰਡ 20 ਰੁਪਏ ਟੁੱਟ ਕੇ 32,100 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਸੋਨਾ ਬਿਠੂਰ ਵੀ ਇੰਨੀ ਹੀ ਨਰਮੀ ਨਾਲ 31,950 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ। ਅੱਠ ਗ੍ਰਾਮ ਵਾਲੀ ਗਿੰਨੀ 24,900 ਰੁਪਏ ਦੇ ਪਿਛਲੇ ਦਿਨ ਦੇ ਪੱਧਰ 'ਤੇ ਸਥਿਰ ਰਹੀ। ਸਫੈਦ ਧਾਤੂ ਦੀ ਉਦਯੋਗਿਕ ਗਾਹਕੀ ਆਉਣ ਨਾਲ ਚਾਂਦੀ ਹਾਜ਼ਿਰ 75 ਰੁਪਏ ਦੇ ਵਾਧੇ 'ਚ 37,700 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਹਾਲਾਂਕਿ ਭਵਿੱਖ 'ਚ ਚੰਗੀ ਗਾਹਕੀ ਦੀ ਉਮੀਦ 'ਚ ਚਾਂਦੀ ਵਾਇਦਾ 45 ਰੁਪਏ ਟੁੱਟ ਕੇ 34,205 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਸਿੱਕਾ ਲਿਵਾਲੀ ਅਤੇ ਬਿਕਵਾਲੀ ਵੀਰਵਾਰ ਦੇ ਕ੍ਰਮਵਾਰ 73 ਹਜ਼ਾਰ ਅਤੇ 74 ਹਜ਼ਾਰ ਰੁਪਏ ਪ੍ਰਤੀ ਸੈਂਕੜਾ ਦੀ ਕੀਮਤ 'ਤੇ ਵਿਕੇ।
ਹੱਥੋਪਾਈ ਤੱਕ ਪੁੱਜਾ 'ਸਿੰਘ ਭਰਾਵਾਂ ਦਾ ਝਗੜਾ'
NEXT STORY