ਨਵੀਂ ਦਿੱਲੀ : ਫੋਰਟਿਸ ਨਾਲ ਜੁੜੇ ਹੋਏ ਪ੍ਰੋਮੋਟਰ ਮਲਵਿੰਦਰ ਅਤੇ ਸ਼ਵਿੰਦਰ ਸਿੰਘ ਦੇ ਵਿਚਕਾਰ ਝਗੜਾ ਤੇਜ਼ ਹੋ ਗਿਆ ਹੈ। ਦੋਵਾਂ ਦੇ ਵਿਚਕਾਰ ਮਤਭੇਦ ਕੁੱਟਮਾਰ ਤੱਕ ਜਾ ਪਹੁੰਚਿਆ ਹੈ। ਵੱਡੇ ਭਰਾ ਮਲਵਿੰਦਰ ਨੇ ਆਪਣੇ ਛੋਟੇ ਭਰਾ ਸ਼ਵਿੰਦਰ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ, ਉੱਧਰ ਸ਼ਵਿੰਦਰ ਨੇ ਉਲਟਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮਾਲਵਿੰਦਰ ਨੇ ਉਸ ਨਾਲ ਕੁੱਟਮਾਰ ਕੀਤੀ ਹੈ।

ਮਾਲਵਿੰਦਰ ਨੇ ਸ਼ੇਅਰ ਕੀਤੀ ਸੱਟਾਂ ਦੀ ਤਸਵੀਰ
ਮਾਲਵਿੰਦਰ ਨੇ ਇਕ ਵੀਡੀਓ ਵੀ ਪੋਸਟ ਕੀਤੀ ਜਿਸ 'ਚ ਉਸ ਨੇ ਕਿਹਾ ਕਿ ਅੱਜ 5 ਦਸੰਬਰ 2018 ਨੂੰ ਸ਼ਾਮ ਛੇ ਵਜੇ ਤੋਂ ਬਾਅਦ ਮੇਰੇ ਛੋਟੇ ਭਰਾ ਸ਼ਵਿੰਦਰ ਮੋਹਨ ਸਿੰਘ ਨੇ 55 ਹਨੂੰਮਾਨ ਰੋਡ 'ਤੇ ਮੇਰੇ ਨਾਲ ਗਲਤ ਵਿਵਹਾਰ ਕੀਤਾ ਅਤੇ ਧਮਕੀ ਦਿੱਤੀ। ਉਨ੍ਹਾਂ ਨੇ ਮੇਰੇ 'ਤੇ ਹੱਥ ਵੀ ਚੁੱਕਿਆ, ਮੈਨੂੰ ਸੱਟ ਲੱਗੀ, ਮੇਰੀ ਕਮੀਜ਼ ਦਾ ਇਕ ਬਟਨ ਟੁੱਟ ਗਿਆ, ਮੈਨੂੰ ਖਰੋਚ ਆਈ ਹੈ। ਉਹ ਤਦ ਤੱਕ ਮੇਰੇ ਨਾਲ ਉਲਝਦੇ ਰਹੇ ਜਦੋਂ ਤੱਕ ਲੋਕਾਂ ਨੇ ਉਸ ਨੂੰ ਮੇਰੇ ਤੋਂ ਵੱਖ ਨਹੀਂ ਕੀਤਾ।

ਸ਼ਵਿੰਦਰ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਮਾਲਵਿੰਦਰ ਸਿਰਫ ਹਮਦਰਦੀ ਦੇ ਲਈ ਇਹ ਕੰਮ ਕਰ ਰਹੇ ਹਨ। ਜਦੋਂ ਮਾਲਵਿੰਦਰ ਆਪਣੇ ਸਟਾਫ ਦੇ ਬਿਆਨ ਰਿਕਾਰਡ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਇਹ ਹਾਦਸਾ ਹੋਇਆ। ਇਹ ਵੀਡੀਓ ਵੀਰਵਾਰ ਰਾਤ ਨੂੰ ਸਾਹਮਣੇ ਆਈ। ਦਿੱਲੀ ਹਾਈ ਕੋਰਟ 'ਚ ਦਾਇਚੀ ਸੈਂਕਯੋ ਵਾਲੇ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਇਹ ਵੀਡੀਓ ਸਾਹਮਣੇ ਆਈ ਹੈ। ਹਨੂੰਮਾਨ ਰੋਡ 'ਤੇ ਆਸਕਰ ਇੰਵੈਸਟਮੈਂਟ ਦਾ ਦਫਤਰ ਹੈ। ਦੋਵਾਂ ਭਰਾਵਾਂ 'ਚ ਕਈ ਮਹੀਨੇ ਤੋਂ ਗੱਲਬਾਤ ਨਹੀਂ ਹੋ ਰਹੀ ਹੈ। ਸਟਾਫ ਦੋਵਾਂ ਨੂੰ ਰਿਪੋਰਟ ਕਰਦਾ ਹੈ। ਦੋਵਾਂ ਭਰਾਵਾਂ ਦੀ ਆਰ.ਐੱਚ.ਸੀ. ਹੋਲਡਿੰਗ 'ਚ ਬਰਾਬਰ ਹਿੱਸੇਦਾਰੀ ਹੈ।
ਸ਼ਵਿੰਦਰ ਨੇ ਵਾਪਸ ਲਈ ਸੀ ਪਟੀਸ਼ਨ
ਇਸ ਤੋਂ ਪਹਿਲਾਂ ਸ਼ਵਿੰਦਰ ਨੇ ਆਪਣੇ ਭਰਾ ਦੇ ਖਿਲਾਫ ਐੱਨ.ਸੀ.ਐੱਲ.ਟੀ. 'ਚ ਆਰ.ਐੱਚ.ਸੀ. 'ਚ ਮਿਸਮੈਨੇਜਮੈਂਟ ਦਾ ਦੋਸ਼ ਲਗਾਇਆ ਸੀ। ਬਾਅਦ 'ਚ ਉਨ੍ਹਾਂ ਨੇ ਇਹ ਅਰਜ਼ੀ ਵਾਪਸ ਲੈ ਲਈ ਸੀ। ਬਾਅਦ 'ਚ ਦੋਵਾਂ ਭਰਾਵਾਂ ਨੇ ਝਗੜਾ ਸੁਲਝਾਉਣ 'ਤੇ ਹਾਮੀ ਭਰ ਲਈ ਸੀ। ਰੈਨਬੈਕਸੀ ਪਰਿਵਾਰ 'ਚ ਪਰਿਵਾਰਿਕ ਝਗੜਾ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਨਿੰਮੀ ਸਿੰਘ ਨੇ ਵੀ ਆਪਣੇ ਜੀਜਾ ਅਨਿਲਜੀਤ ਸਿੰਘ ਨਾਲ ਝਗੜਾ ਕੀਤਾ ਸੀ। ਇਸ ਨੂੰ ਛੇਤੀ ਸੁਲਝਾ ਲਿਆ ਗਿਆ ਸੀ।
ਭਾਰਤੀ ਟਾਇਰ ਦਾ ਨਿਰਯਾਤ ਫੜੇਗਾ ਰਫਤਾਰ
NEXT STORY