ਨਵੀਂ ਦਿੱਲੀ - ਰੁਪਏ ਦੀ ਲਗਾਤਾਰ ਗਿਰਾਵਟ ਅਤੇ ਡਾਲਰ ਦੀ ਲਗਾਤਾਰ ਮਜ਼ਬੂਤੀ ਕਾਰਨ ਸੋਨੇ ਦੀ ਚਮਕ ਵਧੀ ਹੈ। ਰੁਪਏ ਦੀ ਗਿਰਾਵਟ ਨਾਲ ਸੋਨੇ ਦੀ ਦਰਾਮਦ ਮਹਿੰਗੀ ਹੋ ਜਾਂਦੀ ਹੈ। ਸੋਨੇ ਦੀਆਂ ਕੀਮਤਾਂ 'ਚ ਸੋਮਵਾਰ ਨੂੰ ਲਗਾਤਾਰ 5ਵੇਂ ਦਿਨ ਵਾਧਾ ਦੇਖਣ ਨੂੰ ਮਿਲਿਆ। MCX 'ਤੇ ਸੋਨੇ ਦਾ ਬੈਂਚਮਾਰਕ ਕੰਟਰੈਕਟ 78,766 ਰੁਪਏ ਦੇ ਉੱਚ ਪੱਧਰ 'ਤੇ ਪਹੁੰਚ ਗਿਆ। ਜਿਹੜਾ ਕਿ 6 ਜਨਵਰੀ ਨੂੰ 76,563 ਰੁਪਏ ਪ੍ਰਤੀ 10 ਗ੍ਰਾਮ ਦੇ ਹੇਠਲੇ ਪੱਧਰ ਨੂੰ ਛੂਹ ਗਿਆ ਸੀ।
ਆਈਬੀਜੇਏ ਮੁਤਾਬਕ ਸੋਮਵਾਰ ਨੂੰ ਦੇਸ਼ ਭਰ ਦੇ ਸਰਾਫਾ ਬਾਜ਼ਾਰਾਂ 'ਚ 10 ਗ੍ਰਾਮ 24 ਕੈਰੇਟ ਸੋਨਾ 78,350 ਰੁਪਏ 'ਤੇ ਰਿਹਾ। ਇਸ ਵਿੱਚ 3% ਜੀਐਸਟੀ ਜੋੜਨ ਤੋਂ ਬਾਅਦ, ਕੀਮਤ 80,700 ਰੁਪਏ ਤੱਕ ਪਹੁੰਚ ਗਈ, ਯਾਨੀ ਇੱਕ ਹਫ਼ਤੇ ਵਿੱਚ ਇਸਦੀ ਕੀਮਤ ਵਿੱਚ ਲਗਭਗ 2000 ਰੁਪਏ ਦਾ ਵਾਧਾ ਹੋਇਆ ਹੈ। 2025 ਵਿੱਚ ਸੋਨੇ ਵਿੱਚ ਲਗਭਗ 3% ਦਾ ਵਾਧਾ ਹੋਇਆ ਹੈ।
ਰੁਪਏ ਦੀ ਦੁਰਦਸ਼ਾ ਰੁਕਣ ਦਾ ਨਾਂ ਨਹੀਂ ਲੈ ਰਹੀ
ਆਰਬੀਆਈ ਨੇ ਰੁਪਏ ਦੀ ਗਿਰਾਵਟ ਨੂੰ ਰੋਕਣ ਲਈ ਵੱਡੇ ਪੱਧਰ 'ਤੇ ਸਪਾਟ ਅਤੇ ਫਾਰਵਰਡ ਬਾਜ਼ਾਰਾਂ ਵਿੱਚ ਡਾਲਰ ਵੇਚੇ ਸਨ, ਜਿਸ ਕਾਰਨ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਘੱਟ ਕੇ 634.6 ਬਿਲੀਅਨ ਡਾਲਰ 'ਤੇ ਆ ਗਿਆ, ਜੋ ਕਿ 10 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਹੈ। ਵਿਦੇਸ਼ੀ ਨਿਵੇਸ਼ਕਾਂ ਵੱਲੋਂ ਸ਼ੇਅਰ ਬਾਜ਼ਾਰ ਤੋਂ ਵੇਚੇ ਜਾਣ ਕਾਰਨ ਰੁਪਿਆ ਵੀ ਕਮਜ਼ੋਰ ਹੋਇਆ ਹੈ। RBL ਬੈਂਕ ਦੇ ਖਜ਼ਾਨਾ ਮੁਖੀ ਅੰਸ਼ੁਲ ਚੰਡਕ ਨੇ ਕਿਹਾ ਕਿ ਰੁਪਏ ਦੀ ਗਿਰਾਵਟ ਕੁਝ ਸਮੇਂ ਲਈ ਜਾਰੀ ਰਹਿ ਸਕਦੀ ਹੈ ਜਦੋਂ ਤੱਕ ਕੇਂਦਰੀ ਬੈਂਕ ਕੁਝ ਉਪਾਵਾਂ ਦਾ ਐਲਾਨ ਨਹੀਂ ਕਰਦਾ। ਰੁਪਿਆ 88 ਤੱਕ ਡਿੱਗ ਸਕਦਾ ਹੈ।
FY25 'ਚ GDP ਵਾਧਾ ਚਾਰ ਸਾਲ ਦੇ ਹੇਠਲੇ ਪੱਧਰ ਤੱਕ ਪਹੁੰਚਣ ਦਾ ਅਨੁਮਾਨ
NEXT STORY