ਨਵੀਂ ਦਿੱਲੀ - ਦਿੱਲੀ ਦੇ ਸਰਾਫਾ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਜਲਦ ਹੀ ਇਹ ਨਵਾਂ ਰਿਕਾਰਡ ਬਣਾ ਸਕਦਾ ਹੈ। ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਤਿੰਨ ਕਾਰੋਬਾਰੀ ਦਿਨਾਂ 'ਚ 1,420 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਲਗਾਤਾਰ 6 ਕਾਰੋਬਾਰੀ ਦਿਨਾਂ 'ਚ 1600 ਰੁਪਏ ਤੋਂ ਜ਼ਿਆਦਾ ਦਾ ਵਾਧਾ ਦੇਖਿਆ ਗਿਆ ਸੀ। ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 700 ਰੁਪਏ ਵਧ ਕੇ 82,000 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਪਿਛਲੇ 10 ਕਾਰੋਬਾਰੀ ਦਿਨਾਂ 'ਚ ਸੋਨੇ ਦੀਆਂ ਕੀਮਤਾਂ 'ਚ 3,000 ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਇਸ ਦੌਰਾਨ ਸਿਰਫ ਇਕ ਦਿਨ 'ਚ 80 ਰੁਪਏ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਇਸ ਸਮੇਂ 99.9% ਸ਼ੁੱਧਤਾ ਵਾਲਾ ਸੋਨਾ ਰਿਕਾਰਡ ਪੱਧਰ ਤੋਂ ਮਹਿਜ਼ 400 ਰੁਪਏ ਪਿੱਛੇ ਹੈ।
ਇਹ ਵੀ ਪੜ੍ਹੋ : ਬੰਦ ਹੋਣ ਜਾ ਰਹੇ 200 ਰੁਪਏ ਦੇ ਨੋਟ! RBI ਨੇ ਜਾਰੀ ਕੀਤਾ ਨੋਟਿਸ...
ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ
ਸੋਨਾ ਜਿੱਥੇ ਮਜ਼ਬੂਤ ਹੋ ਰਿਹਾ ਹੈ, ਉੱਥੇ ਹੀ ਚਾਂਦੀ ਦੀ ਕੀਮਤ ਸ਼ੁੱਕਰਵਾਰ ਨੂੰ 500 ਰੁਪਏ ਤੱਕ ਡਿੱਗ ਗਈ। ਹੁਣ ਚਾਂਦੀ 93,500 ਰੁਪਏ ਪ੍ਰਤੀ ਕਿਲੋ 'ਤੇ ਵਿਕ ਰਹੀ ਹੈ, ਜੋ ਪਿਛਲੇ ਸੈਸ਼ਨ 'ਚ 94,000 ਰੁਪਏ 'ਤੇ ਬੰਦ ਹੋਈ ਸੀ।
ਇਹ ਵੀ ਪੜ੍ਹੋ : ਬਿਨਾਂ RC ਤੋਂ ਡਰਾਈਵਿੰਗ ਕਰਨ 'ਤੇ ਭੁਗਤਣਾ ਪੈ ਸਕਦਾ ਹੈ ਮੋਟਾ ਚਲਾਨ! ਬਚਣ ਲਈ ਅਪਣਾਓ ਇਹ ਟ੍ਰਿਕ
ਸੋਨਾ ਜਲਦ ਹੀ ਬਣਾ ਸਕਦਾ ਹੈ ਨਵਾਂ ਰਿਕਾਰਡ
ਦਿੱਲੀ ਵਿੱਚ ਸੋਨੇ ਦੀ ਕੀਮਤ ਦਾ ਰਿਕਾਰਡ 82,400 ਰੁਪਏ ਪ੍ਰਤੀ 10 ਗ੍ਰਾਮ ਹੈ, ਜੋ ਪਿਛਲੇ ਸਾਲ ਅਕਤੂਬਰ ਵਿੱਚ ਬਣਿਆ ਸੀ। ਮੌਜੂਦਾ ਵਾਧੇ ਨੂੰ ਦੇਖਦੇ ਹੋਏ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਪੱਧਰ ਜਲਦੀ ਹੀ ਪਾਰ ਹੋ ਸਕਦਾ ਹੈ। ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 700 ਰੁਪਏ ਦੀ ਛਾਲ ਮਾਰ ਕੇ 82,000 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ। ਵੀਰਵਾਰ ਨੂੰ ਸੋਨੇ ਦੀ ਕੀਮਤ 81,300 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ।
ਇਹ ਵੀ ਪੜ੍ਹੋ : ਫੋਨ 'ਤੇ ਠੱਗਣ ਵਾਲਿਆਂ ਦੀ ਆਈ ਸ਼ਾਮਤ! ਕੇਂਦਰ ਲਿਆਇਆ ਨਵੀਂ ਐਪ, ਇੰਝ ਕਰੇਗੀ ਕੰਮ
ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ-ਚਾਂਦੀ ਸਸਤੀ
ਵਿਸ਼ਵ ਪੱਧਰ 'ਤੇ ਸੋਨਾ ਅਤੇ ਚਾਂਦੀ ਸਸਤੀ ਹੋ ਗਈ ਹੈ। ਕਾਮੈਕਸ ਸੋਨਾ ਫਿਊਚਰਜ਼ 2,729.80 ਡਾਲਰ ਪ੍ਰਤੀ ਔਂਸ 'ਤੇ ਡਿੱਗਿਆ, ਜਦੋਂ ਕਿ ਚਾਂਦੀ ਦੇ ਫਿਊਚਰਜ਼ 31.26 ਡਾਲਰ ਪ੍ਰਤੀ ਔਂਸ 'ਤੇ ਰਿਕਾਰਡ ਕੀਤੇ ਗਏ। ਹਾਲਾਂਕਿ, ਭਾਰਤ ਵਿੱਚ ਗਹਿਣਿਆਂ ਦੀ ਵਧਦੀ ਮੰਗ ਘਰੇਲੂ ਬਾਜ਼ਾਰ ਵਿੱਚ ਕੀਮਤਾਂ ਨੂੰ ਵਧਾ ਰਹੀ ਹੈ।
ਇਹ ਵੀ ਪੜ੍ਹੋ : EPFO ਦੇ 7 ਕਰੋੜ ਤੋਂ ਵੱਧ ਸਬਸਕ੍ਰਾਇਬਰ ਲਈ ਨਵਾਂ ਅਪਡੇਟ, ਹੋਣ ਜਾ ਰਹੇ ਕਈ ਅਹਿਮ ਬਦਲਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਕਦ ਲੈਣ-ਦੇਣ 'ਤੇ ਲੱਗ ਸਕਦੈ 100% ਜੁਰਮਾਨਾ, ਜਾਣੋ ਕੀ ਕਹਿੰਦੇ ਹਨ ਨਿਯਮ
NEXT STORY