ਨਵੀਂ ਦਿੱਲੀ— ਬੁੱਧਵਾਰ ਸੋਨੇ ਦੀ ਕੀਮਤ 'ਚ ਬੜ੍ਹਤ, ਜਦੋਂ ਕਿ ਚਾਂਦੀ 'ਚ ਗਿਰਾਵਟ ਦਰਜ ਹੋਈ। ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 150 ਰੁਪਏ ਵਧ ਕੇ 33,030 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ। ਉੱਥੇ ਹੀ, ਚਾਂਦੀ ਦੀ ਕੀਮਤ 225 ਰੁਪਏ ਦੀ ਕਮੀ ਨਾਲ 37,325 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤੀ ਗਈ। ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਜਿਊਲਰਾਂ ਵੱਲੋਂ ਖਰੀਦਦਾਰੀ ਵਧਣ ਨਾਲ ਸੋਨੇ ਦੀ ਮੰਗ ਚੜ੍ਹੀ, ਜਦੋਂ ਕਿ ਉਦਯੋਗਿਕ ਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਫਿਕੀ ਰਹਿਣ ਨਾਲ ਚਾਂਦੀ ਦੀ ਕੀਮਤ ਗਿਰਾਵਟ ਨਾਲ 37,325 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
ਵਿਦੇਸ਼ੀ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਲੰਡਨ ਦਾ ਸੋਨਾ ਹਾਜ਼ਰ 5.65 ਡਾਲਰ ਵਧ ਕੇ 1,284.70 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਉੱਥੇ ਹੀ, ਅਮਰੀਕੀ ਸੋਨਾ ਵਾਇਦਾ ਦੀ ਕੀਮਤ 1,284.40 ਡਾਲਰ ਪ੍ਰਤੀ ਔਂਸ ਬੋਲੀ ਗਈ। ਇਸ 'ਚ 7.30 ਡਾਲਰ ਦੀ ਤੇਜ਼ੀ ਦਰਜ ਹੋਈ।
ਬਾਜ਼ਾਰ ਮਾਹਰਾਂ ਮੁਤਾਬਕ, ਅਮਰੀਕਾ ਤੇ ਚੀਨ ਵਿਚਕਾਰ ਜਾਰੀ ਤਣਾਤਣੀ ਕਾਰਨ ਗਲੋਬਲ ਵਿਕਾਸ ਦੀ ਰਫਤਾਰ ਸੁਸਤ ਹੋਣ ਦੇ ਖਦਸ਼ੇ ਕਾਰਨ ਸੋਨੇ ਦੀ ਚਮਕ ਵਧੀ ਹੈ। ਹਾਲਾਂਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਮਜਬੂਤ ਬਣੇ ਰਹਿਣ ਨਾਲ ਇਹ ਬੜ੍ਹਤ ਸੀਮਤ ਰਹੀ। ਵਿਦੇਸ਼ੀ ਬਾਜ਼ਾਰਾਂ 'ਚ ਚਾਂਦੀ ਹਾਜ਼ਰ 0.07 ਡਾਲਰ ਦੀ ਤੇਜ਼ੀ ਨਾਲ 14.59 ਡਾਲਰ ਮਹਿੰਗੀ ਹੋ ਕੇ 14.59 ਡਾਲਰ ਪ੍ਰਤੀ ਔਂਸ 'ਤੇ ਵਿਕੀ।
ਅਮਰੀਕਾ ਨੇ ਭਾਰਤ ਨੂੰ ਮੁਦਰਾ ਦੀ ਨਿਗਰਾਨੀ ਕਮੇਟੀ ਚੋਂ ਬਾਹਰ ਕੱਢਿਆ
NEXT STORY