ਨੈਸ਼ਨਲ ਡੈਸਕ- ਬਿਹਾਰ 'ਚ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 12 ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ਵਿਚ 25 ਸਾਲਾ ਲੋਕ ਗਾਇਕਾ ਮੈਥਿਲੀ ਠਾਕੁਰ ਦਾ ਨਾਮ ਵੀ ਹੈ, ਜਿਸ ਨੂੰ ਅਲੀਨਗਰ ਤੋਂ ਭਾਜਪਾ ਦੀ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ ਗਿਆ ਹੈ।
ਇਹ ਵੀ ਪੜ੍ਹੋ: ਮਸ਼ਹੂਰ ਗਾਇਕ ਦੀ ਮੌਤ ਦੇ ਮਾਮਲੇ 'ਚ ਵੱਡੀ ਕਾਰਵਾਈ ! 5 ਮੁਲਜ਼ਮਾਂ ਨੂੰ ਭੇਜਿਆ ਗਿਆ ਜੇਲ੍ਹ

ਦੱਸ ਦੇਈਏ ਕਿ ਇਸ ਤੋਂ ਇਕ ਦਿਨ ਪਹਿਲਾਂ ਹੀ ਮੈਥਿਲੀ ਭਾਜਪਾ ਵਿਚ ਸ਼ਾਮਲ ਹੋਈ ਸੀ। ਪਟਨਾ ’ਚ ਭਾਜਪਾ ਮੀਡੀਆ ਸੈਂਟਰ ’ਚ ਆਯੋਜਿਤ ਮਿਲਣ ਸਮਾਰੋਹ ’ਚ ਪਾਰਟੀ ਦੇ ਸੂਬਾ ਪ੍ਰਧਾਨ ਦਿਲੀਪ ਜੈਸਵਾਲ ਨੇ ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਕੀਤਾ ਸੀ। ਮਿਥਿਲਾ ਖੇਤਰ ਦੀ ਲੋਕਪ੍ਰਿਯ ਗਾਇਕਾ ਮੈਥਿਲੀ ਠਾਕੁਰ ਦੇ ਸੋਸ਼ਲ ਮੀਡੀਆ ’ਤੇ ਵੱਡੀ ਗਿਣਤੀ ’ਚ ਪ੍ਰਸ਼ੰਸਕ ਹਨ।
ਇਹ ਵੀ ਪੜ੍ਹੋ: ਕੌਣ ਬਣੇਗਾ ਕਰੋੜਪਤੀ 'ਚ ਉੱਠੀ ਪੰਜਾਬ ਦੇ ਹੜ੍ਹ ਦੀ ਗੱਲ, ਦਿਲਜੀਤ ਦੌਸਾਂਝ ਕਰਨਗੇ ਜਿੱਤੀ ਹੋਈ ਰਕਮ ਦਾਨ

ਜ਼ਿਕਰਯੋਗ ਹੈ ਕਿ ਬਿਹਾਰ ਦੀ ਮੌਜੂਦਾ ਸਰਕਾਰ ਦਾ ਕਾਰਜਕਾਲ 22 ਨਵੰਬਰ 2025 ਨੂੰ ਖ਼ਤਮ ਹੋ ਰਿਹਾ ਹੈ ਤੇ ਚੋਣ ਕਮਿਸ਼ਨ ਨੇ ਨਵੀਂ ਸਰਕਾਰ ਦੀ ਚੋਣ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਸੂਬੇ 'ਚ ਇਸ ਵਾਰ 2 ਪੜਾਵਾਂ 'ਚ ਚੋਣਾਂ ਹੋਣਗੀਆਂ। ਪਹਿਲੇ ਪੜਾਅ ਦੀ ਵੋਟਿੰਗ 6 ਨਵੰਬਰ ਨੂੰ, ਜਦਕਿ ਦੂਜੇ ਪੜਾਅ ਲਈ 11 ਨਵੰਬਰ ਨੂੰ ਵੋਟਿੰਗ ਹੋਵੇਗੀ। ਚੋਣਾਂ ਦੇ ਨਤੀਜਿਆਂ ਦਾ ਐਲਾਨ 14 ਨਵੰਬਰ ਨੂੰ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਰਾਜਵੀਰ ਜਵੰਦਾ ਦੇ ਸੋਸ਼ਲ ਮੀਡੀਆ 'ਤੇ ਪਰਿਵਾਰ ਨੇ ਪਾਈ ਭਾਵੁਕ ਪੋਸਟ, ਸਭ ਦੀਆਂ ਅੱਖਾਂ ਹੋਈਆਂ ਨਮ

ਕੌਣ ਹੈ ਮੈਥਿਲੀ ਠਾਕੁਰ?
ਮੈਥਿਲੀ ਠਾਕੁਰ ਇੱਕ ਮਸ਼ਹੂਰ ਪਲੇਬੈਕ ਗਾਇਕਾ ਹੈ ਜੋ ਭਾਰਤੀ ਸ਼ਾਸਤਰੀ ਅਤੇ ਲੋਕ ਸੰਗੀਤ ਦੀ ਆਪਣੇ ਰੂਹਾਨੀ ਪੇਸ਼ਕਾਰੀ ਲਈ ਮਸ਼ਹੂਰ ਹੈ। ਬਿਹਾਰ ਦੇ ਮਧੂਬਨੀ ਜ਼ਿਲ੍ਹੇ ਦੇ ਬੇਨੀਪੱਟੀ ਵਿੱਚ ਜਨਮੀ, ਉਹ ਸੰਗੀਤਕਾਰਾਂ ਦੇ ਇੱਕ ਪਰਿਵਾਰ ਤੋਂ ਆਉਂਦੀ ਹੈ। ਉਸਦੇ ਮਾਤਾ-ਪਿਤਾ, ਰਮੇਸ਼ ਠਾਕੁਰ ਅਤੇ ਭਾਰਤੀ ਠਾਕੁਰ, ਦਿੱਲੀ ਵਿੱਚ ਸਥਿਤ ਮੈਥਿਲ ਸੰਗੀਤਕਾਰ ਅਤੇ ਸੰਗੀਤ ਅਧਿਆਪਕ ਹਨ।
ਇਹ ਵੀ ਪੜ੍ਹੋ: ਕੈਂਸਰ ਤੋਂ ਜੰਗ ਹਾਰ ਗਿਆ ਇਕ ਹੋਰ ਮਸ਼ਹੂਰ ਗਾਇਕ ! ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਰਜ਼ੀ ਡੇਟਿੰਗ ਐਪ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ ! 16 ਔਰਤਾਂ ਸਣੇ 17 ਨੂੰ ਕੀਤਾ ਗ੍ਰਿਫ਼ਤਾਰ
NEXT STORY