ਮੁੰਬਈ— ਸੋਮਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਦਰਜ ਕੀਤੀ ਗਈ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਸੋਨੇ ਦੀ ਕੀਮਤ 191 ਰੁਪਏ ਵੱਧ ਕੇ 50,890 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਦਿਨ ਇਹ 50,699 ਰੁਪਏ ਪ੍ਰਤੀ ਦਸ ਗ੍ਰਾਮ ਸੀ।
ਉੱਥੇ ਹੀ, ਚਾਂਦੀ 992 ਰੁਪਏ ਦੀ ਵੱਡੀ ਛਲਾਂਗ ਲਾ ਕੇ 61,857 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਦਿਨ ਚਾਂਦੀ 60,856 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
ਕੌਮਾਂਤਰੀ ਬਾਜ਼ਾਰ 'ਚ ਸੋਨਾ ਹਾਜ਼ਰ 0.54 ਫੀਸਦੀ ਦੀ ਬੜ੍ਹਤ ਨਾਲ 1,888.01 ਡਾਲਰ ਪ੍ਰਤੀ ਔਂਸ 'ਤੇ ਰਿਹਾ। ਇਸੇ ਤਰ੍ਹਾਂ ਅਮਰੀਕੀ ਸੋਨਾ ਵਾਇਦਾ ਵੀ 0.32 ਫੀਸਦੀ ਮਹਿੰਗਾ ਹੋ ਕੇ 1,883.40 ਡਾਲਰ ਪ੍ਰਤੀ ਔਂਸ 'ਤੇ ਰਿਹਾ। ਚਾਂਦੀ 1.65 ਫੀਸਦੀ ਦੀ ਤੇਜ਼ੀ ਨਾਲ 24.02 ਡਾਲਰ ਪ੍ਰਤੀ ਔਂਸ ਬੋਲੀ ਗਈ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਕਾਰੋਬਾਰੀਆਂ ਵੱਲੋਂ ਤਾਜ਼ਾ ਸੌਦਿਆਂ ਦੀ ਖਰੀਦਦਾਰੀ ਨਾਲ ਸੋਨੇ ਦੀਆਂ ਵਾਇਦਾ ਕੀਮਤਾਂ 'ਚ ਤੇਜ਼ੀ ਆਈ। ਗੌਰਤਲਬ ਹੈ ਕਿ ਸੋਨਾ 56,200 ਰੁਪਏ ਪ੍ਰਤੀ ਦਸ ਗ੍ਰਾਮ ਦੇ ਰਿਕਾਰਡ ਪੱਧਰ ਤੋਂ ਥੱਲ੍ਹੇ ਚੱਲ ਰਿਹਾ ਹੈ। ਹਾਲਾਂਕਿ, ਪਿਛਲੇ ਸਾਲ ਨਾਲੋਂ ਇਹ ਹੁਣ ਵੀ ਕਾਫ਼ੀ ਮਹਿੰਗਾ ਵਿਕ ਰਿਹਾ ਹੈ। ਚਾਂਦੀ ਵੀ 80 ਹਜ਼ਾਰ ਰੁਪਏ ਦੇ ਉੱਚ ਪੱਧਰ ਤੋਂ ਹੇਠਾਂ ਹੈ।
ਦੀਵਾਲੀ ਮੌਕੇ ਆਮ ਆਦਮੀ ਲਈ ਖ਼ੁਸ਼ਖ਼ਬਰੀ, ਹੁਣ 50 ਰੁਪਏ ਸਸਤੇ 'ਚ ਬੁੱਕ ਕਰੋ LPG ਸਿਲੰਡਰ
NEXT STORY