ਨਵੀਂ ਦਿੱਲੀ- ਗਲੋਬਲ ਸੰਕੇਤਾਂ ਵਿਚਕਾਰ ਸੋਨਾ ਤੇ ਚਾਂਦੀ ਗਿਰਾਵਟ ਵਿਚ ਦੇਖਣ ਨੂੰ ਮਿਲ ਰਹੇ ਹਨ। ਸੋਨੇ ਨੇ 2018 ਤੋਂ ਬਾਅਦ ਪਹਿਲੀ ਵਾਰ ਤਿਮਾਹੀ ਗਿਰਾਵਟ ਦਰਜ ਕੀਤੀ ਹੈ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਜੂਨ ਡਿਲਿਵਰੀ ਵਾਲਾ ਸੋਨਾ ਸੋਮਵਾਰ ਨੂੰ ਕਾਰੋਬਾਰ ਦੇ ਸ਼ੁਰੂ ਵਿਚ 0.14 ਫ਼ੀਸਦੀ ਡਿੱਗ ਕੇ 45,335 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਚਾਂਦੀ ਵੀ ਗਿਰਾਵਟ ਨਾਲ 65,070 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ। ਹਾਲਾਂਕਿ, ਦੋਵੇਂ ਬਹੁਮੁੱਲੀ ਧਾਤਾਂ ਸੀਮਤ ਦਾਇਰੇ ਵਿਚ ਹਨ।
ਪਿਛਲੇ ਸਾਲ ਅਗਸਤ ਵਿਚ 56,200 ਰੁਪਏ ਦੇ ਸਰਵਉੱਚ ਪੱਧਰ ਨੂੰ ਛੂਹਣ ਪਿੱਛੋਂ ਸੋਨਾ ਹੇਠਾਂ ਵੱਲ ਰੁਝਾਨ 'ਤੇ ਹੈ। 2021 ਦੀ ਪਹਿਲੀ ਤਿਮਾਹੀ ਵਿਚ ਇਹ ਲਗਭਗ 5,000 ਪ੍ਰਤੀ 10 ਗ੍ਰਾਮ ਹੇਠਾਂ ਡਿੱਗਿਆ ਹੈ।
ਇਹ ਵੀ ਪੜ੍ਹੋ- ਬੈਂਕ FD ਨਹੀਂ, ਡਾਕਘਰ ਦੀ ਇਸ ਸਕੀਮ 'ਤੇ ਬੰਪਰ ਕਮਾਈ ਕਰਨ ਦਾ ਮੌਕਾ
ਡਾਲਰ ਵਿਚ ਉਛਾਲ ਤੇ ਬਾਂਡ ਯੀਲਡ ਚੜ੍ਹਨ ਨਾਲ ਗਲੋਬਲ ਬਾਜ਼ਾਰਾਂ ਵਿਚ ਸੋਨਾ ਲਗਭਗ ਸਥਿਰ ਚੱਲ ਰਿਹਾ ਹੈ। ਹਾਜ਼ਰ ਸੋਨਾ 1,728.60 ਡਾਲਰ ਪ੍ਰਤੀ ਔਂਸ 'ਤੇ ਸੀ। ਨਿਵੇਸ਼ਕਾਂ ਦੀ ਨਜ਼ਰ ਹੁਣ ਬਾਈਡੇਨ ਦੇ 2.25 ਟ੍ਰਿਲੀਅਨ ਡਾਲਰ ਦੇ ਇੰਫਰਾਸਟ੍ਰਕਟਰ ਪ੍ਰਸਤਾਵ 'ਤੇ ਹੋਣ ਵਾਲੀ ਬਹਿਸ 'ਤੇ ਹੋਵੇਗੀ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਸੰਕਰਮਣ ਦੇ ਵੱਧ ਰਹੇ ਮਾਮਲੇ ਵੀ ਚਿੰਤਾ ਵਧਾ ਰਹੇ ਹਨ। ਕਈ ਦੇਸ਼ਾਂ ਵਿਚ ਇਸ ਵਜ੍ਹਾ ਨਾਲ ਮੁੜ ਤੋਂ ਤਾਲਾਬੰਦੀ ਲਾਈ ਜਾ ਰਹੀ ਹੈ, ਅਜਿਹੀ ਸਥਿਤੀ ਵਿਚਕਾਰ ਸੋਨੇ ਦੀ ਮੰਗ ਵੱਧ ਸਕਦੀ ਹੈ। ਵਿਸ਼ਲੇਸ਼ਕ ਸੰਭਾਵਨਾ ਜਤਾਉਂਦੇ ਹਨ ਕਿ ਸੋਨਾ 45,700 ਰੁਪਏ ਪ੍ਰਤੀ 10 ਗ੍ਰਾਮ ਦਾ ਪੱਧਰ ਜਲਦ ਛੂਹ ਸਕਦਾ ਹੈ।
ਇਹ ਵੀ ਪੜ੍ਹੋ- SBI ਨੇ ਮਹਿੰਗਾ ਕੀਤਾ ਹੋਮ ਲੋਨ, ਇਨ੍ਹਾਂ ਲਈ ਜ਼ੋਰਦਾਰ ਝਟਕਾ, ਛੋਟ ਵੀ ਬੰਦ
ਆਨੰਦ ਮਹਿੰਦਰਾ ਨੇ ਨਿਭਾਇਆ ਵਾਅਦਾ, ਨਟਰਾਜਨ ਤੇ ਸ਼ਾਰਦੁਲ ਤੋਂ ਬਾਅਦ ਇਸ ਖਿਡਾਰੀ ਨੂੰ ਵੀ ਦਿੱਤੀ ਤੋਹਫ਼ੇ ’ਚ ‘ਥਾਰ’
NEXT STORY