ਨਵੀਂ ਦਿੱਲੀ- ਸੋਨਾ 47 ਹਜ਼ਾਰ ਤੋਂ ਸਸਤਾ ਹੋਣ ਦੀ ਉਡੀਕ ਕਰ ਰਹੇ ਖ਼ਰੀਦਦਾਰਾਂ ਲਈ ਰਾਹਤ ਭਰੀ ਖ਼ਬਰ ਹੈ। ਇਸ ਦੀ ਕੀਮਤ ਹਾਜ਼ਰ ਸਰਾਫ਼ਾ ਬਾਜ਼ਾਰ ਦੇ ਨਾਲ-ਨਾਲ ਵਾਇਦਾ ਬਾਜ਼ਾਰ ਵੀ ਘੱਟ ਗਈ ਹੈ। ਸ਼ਾਮ ਤਕਰੀਬਨ 4 ਵਜੇ ਐੱਮ. ਸੀ. ਐਕਸ. 'ਤੇ ਸੋਨਾ 211 ਰੁਪਏ ਲੁੜਕ ਕੇ 46,882 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ, ਜਦੋਂ ਕਿ ਕਾਰੋਬਾਰ ਵਿਚ ਇਸ ਨੇ 47,299 ਰੁਪਏ ਦਾ ਪੱਧਰ ਵੀ ਛੂਹਿਆ ਸੀ।
ਉੱਥੇ ਹੀ, ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸੋਨੇ ਦੀ ਕੀਮਤ ਵੀਰਵਾਰ ਨੂੰ 61 ਰੁਪਏ ਵੱਧ ਕੇ 46,472 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਕਾਰੋਬਾਰੀ ਸੈਸ਼ਨ ਯਾਨੀ ਬੁੱਧਵਾਰ ਨੂੰ ਇਹ 46,411 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਸੀ।
ਇਹ ਵੀ ਪੜ੍ਹੋ- HUL ਨੂੰ 2,100 ਕਰੋੜ ਰੁ: ਤੋਂ ਵੱਧ ਮੁਨਾਫਾ, ਨਿਵੇਸ਼ਕਾਂ ਨੂੰ ਦਿੱਤੀ ਵੱਡੀ ਸੌਗਾਤ
ਹਾਲਾਂਕਿ, ਚਾਂਦੀ ਦੋਹਾਂ ਬਾਜ਼ਾਰਾਂ ਵਿਚ ਮਹਿੰਗੀ ਹੋਈ ਹੈ। ਐੱਮ. ਸੀ. ਐਕਸ. 'ਤੇ ਚਾਂਦੀ ਇਸ ਦੌਰਾਨ ਲਗਭਗ 300 ਰੁਪਏ ਚੜ੍ਹ ਕੇ 69,350 ਰੁਪਏ ਪ੍ਰਤੀ ਕਿਲੋ 'ਤੇ ਸੀ। ਉੱਥੇ ਹੀ, ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿਚ ਵੀ ਚਾਂਦੀ 1,776 ਰੁਪਏ ਦੀ ਵੱਡੀ ਛਲਾਂਗ ਲਾ ਕੇ 68,785 ਰੁਪਏ ਪ੍ਰਤੀ ਕਿਲੋ ਹੋ ਗਈ। ਪਿਛਲੇ ਸੈਸ਼ਨ ਵਿਚ ਚਾਂਦੀ 67,009 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ ਸੀ। ਕੌਮਾਂਤਰੀ ਬਾਜ਼ਾਰ ਵਿਚ ਸੋਨਾ ਮਾਮੂਲੀ ਘੱਟ ਕੇ 1,777 ਡਾਲਰ ਪ੍ਰਤੀ ਔਂਸ 'ਤੇ ਸੀ, ਜਦੋਂ ਕਿ ਚਾਂਦੀ 26.29 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਰਹੀ। ਗੌਰਤਲਬ ਹੈ ਕਿ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਸਥਿਰ ਰੱਖਣ ਮਗਰੋਂ ਅੱਜ ਜ਼ਿਆਦਾਤਰ ਇਕੁਇਟੀ ਬਾਜ਼ਾਰਾਂ ਵਿਚ ਰੌਣਕ ਰਹੀ।
ਇਹ ਵੀ ਪੜ੍ਹੋ- ਗੱਡੀ, ਬਾਈਕ ਦੀ ਟੈਂਕੀ ਨਹੀਂ ਹੈ ਫੁਲ, ਤਾਂ ਹੁਣ ਮਹਿੰਗਾ ਪਵੇਗਾ ਪੈਟੋਰਲ, ਡੀਜ਼ਲ
►ਸੋਨੇ 'ਤੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਵੱਡੀ ਡੀਲ! ਇਸ ਬਿਜ਼ਨੈੱਸ 'ਚ ਅੰਬਾਨੀ ਨੂੰ ਸਿੱਧੇ ਟੱਕਰ ਦੇਣ ਜਾ ਰਹੇ ਨੇ ਟਾਟਾ
NEXT STORY