ਨਵੀਂ ਦਿੱਲੀ- ਫਲਿੱਪਕਾਰਟ, ਐਮਾਜ਼ੋਨ, ਰਿਲਾਇੰਸ ਰਿਟੇਲ ਅਤੇ ਗ੍ਰੋਫਰਸ ਨਾਲ ਸਿੱਧਾ ਮੁਕਾਬਲਾ ਕਰਨ ਲਈ ਟਾਟਾ ਦੀ ਵੱਡੀ ਡੀਲ ਨੂੰ ਹਰੀ ਝੰਡੀ ਮਿਲ ਗਈ ਹੈ। ਭਾਰਤ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਨੇ ਵੀਰਵਾਰ ਨੂੰ ਟਾਟਾ ਡਿਜੀਟਲ ਨੂੰ ਆਨਲਾਈਨ ਕਿਰਿਆਨਾ ਦੁਕਾਨ ਬਿਗ ਬਾਸਕਿਟ ਵਿਚ ਵੱਡੀ ਹਿੱਸੇਦਾਰੀ ਖ਼ਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ। ਟਾਟਾ ਡਿਜੀਟਲ ਬਿਗ ਬਾਸਕਿਟ ਵਿਚ 64.3 ਫ਼ੀਸਦੀ ਹਿਸੇਦਾਰੀ ਖ਼ਰੀਦ ਰਹੀ ਹੈ।
ਬਿਗ ਬਾਸਕਿਟ ਵਿਚ ਅਲੀਬਾਬਾ ਵੀ ਨਿਵੇਸ਼ਕ ਹੈ, ਜਿਸ ਦੀ ਤਕਰੀਬਨ ਇਸ ਵਿਚ 29 ਫ਼ੀਸਦੀ ਹਿੱਸੇਦਾਰੀ ਹੈ। ਹੁਣ ਇਹ ਹਿੱਸੇਦਾਰੀ ਟਾਟਾ ਡਿਜੀਟਲ ਕੋਲ ਜਾਵੇਗੀ।
ਇਹ ਵੀ ਪੜ੍ਹੋ- LPG ਤੋਂ ਲੈ ਕੇ ਬੈਂਕ ਖਾਤਾਧਾਰਕਾਂ ਤੱਕ ਲਈ 1 ਮਈ ਤੋਂ ਬਦਲ ਜਾਣਗੇ ਨਿਯਮ
ਟਾਟਾ ਨੇ ਬਿਗ ਬਾਸਕਿਟ ਵਿਚ ਹਿੱਸੇਦਾਰੀ ਨੂੰ ਤਕਰੀਬਨ 9,300 ਕਰੋੜ ਰੁਪਏ ਵਿਚ ਖਰੀਦਣ ਦੀ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਟਾਟਾ ਸੰਨਜ਼ ਦੀ ਇਕਾਈ ਟਾਟਾ ਡਿਜੀਟਲ ਦੇ ਸੁਪਰਮਾਰਕੀਟ ਗ੍ਰੋਸਰੀ ਕੰਪਨੀ ਬਿਗ ਬਾਸਕਿਟ ਵਿਚ ਉਤਰਨ ਨਾਲ ਆਨਲਾਈਨ ਕਿਰਿਆਨਾ ਕਾਰੋਬਾਰ ਵਿਚ ਮੁਕਾਬਲਾ ਛਿੜਨ ਦੀ ਚਰਚਾ ਹੈ। ਟਾਟਾ ਨੇ ਬਿਗ ਬਾਸਕਿਟ ਵਿਚ ਵਿਚ ਹਿੱਸੇਦਾਰੀ ਖ਼ਰੀਦਣ ਦਾ ਫ਼ੈਸਲਾ ਪ੍ਰਾਇਮਰੀ ਅਤੇ ਸੈਕੰਡਰੀ ਸ਼ੇਅਰ ਖ਼ਰੀਦ ਦੇ ਮਾਧਿਅਮ ਨਾਲ ਕਰਨ ਦਾ ਫ਼ੈਸਲਾ ਕੀਤਾ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਇਸ ਡੀਲ ਯਾਨੀ ਸੌਦੇ ਦੇ ਪੂਰਾ ਹੋਣ ਤੋਂ ਬਾਅਦ ਬਿਗ ਬਾਸਕਿਟ ਨੂੰ ਸਾਲ 2022-23 ਵਿਚ ਸ਼ੇਅਰ ਬਾਜ਼ਾਰ ਵਿਚ ਸੂਚੀਬੱਧ ਕਰਾਉਣ ਦੀ ਯੋਜਨਾ ਵੀ ਹੈ। ਇਸ ਡੀਲ ਨਾਲ ਟਾਟਾ ਨੂੰ ਆਨਲਾਈਨ ਗ੍ਰੋਸਰੀ ਕਾਰੋਬਾਰ ਵਿਚ ਪੈਰ ਜਮਾਉਣ ਵਿਚ ਮਦਦ ਮਿਲੇਗੀ।
ਇਹ ਵੀ ਪੜ੍ਹੋ- HUL ਨੂੰ 2,100 ਕਰੋੜ ਰੁ: ਤੋਂ ਵੱਧ ਮੁਨਾਫਾ, ਨਿਵੇਸ਼ਕਾਂ ਨੂੰ ਦਿੱਤੀ ਵੱਡੀ ਸੌਗਾਤ
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਸੋਨੇ ਦੀ ਮੰਗ 'ਚ ਵੱਡਾ ਉਛਾਲ, ਪਹਿਲੀ ਤਿਮਾਹੀ 'ਚ 140 ਟਨ 'ਤੇ ਪਹੁੰਚੀ
NEXT STORY