ਨਵੀਂ ਦਿੱਲੀ— ਤਿਉਹਾਰੀ ਖਰੀਦਦਾਰੀ ਸ਼ੁਰੂ ਹੋਣ ਤੋਂ ਪਹਿਲਾਂ ਸੋਨੇ ਅਤੇ ਚਾਂਦੀ 'ਚ ਲਗਾਤਾਰ ਉਥਲ-ਪੁਥਲ ਦੇਖਣ ਨੂੰ ਮਿਲ ਰਹੀ ਹੈ। ਬੁੱਧਵਾਰ ਨੂੰ ਸੋਨੇ ਦੀ ਕੀਮਤ ਐੱਮ. ਸੀ. ਐਕਸ 'ਤੇ ਘੱਟ ਕੇ 50,008 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ, ਜੋ ਪਿਛਲੇ ਕਾਰੋਬਾਰੀ ਦਿਨ 50,526 ਰੁਪਏ 'ਤੇ ਰਹੀ ਸੀ। ਉੱਥੇ ਹੀ, ਚਾਂਦੀ ਦੋ ਦਿਨਾਂ 'ਚ 2,500 ਰੁਪਏ ਲੁੜਕ ਕੇ 59,440 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
ਗਲੋਬਲ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਰਥਿਕ ਸਹਾਇਤਾ ਪੈਕੇਜ ਨੂੰ ਲੈ ਕੇ ਡੈਮੋਕ੍ਰੇਟਸ ਨਾਲ ਅਚਾਨਕ ਗੱਲਬਾਤ ਮੁਅੱਤਲ ਕਰਨ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਇਕ ਹਫ਼ਤੇ ਦੇ ਹੇਠਲੇ ਪੱਧਰ 'ਤੇ ਆ ਗਈਆਂ।
ਸੋਨਾ ਹਾਜ਼ਰ ਪਿਛਲੇ ਸੈਸ਼ਨ ਤੋਂ 2 ਫੀਸਦੀ ਡਿੱਗ ਕੇ 1,877.15 ਡਾਲਰ ਪ੍ਰਤੀ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਤੋਂ ਇਲਾਵਾ ਡਾਲਰ ਦੀ ਮਜਬੂਤੀ ਨਾਲ ਵੀ ਸੋਨੇ ਦੀਆਂ ਕੀਮਤਾਂ ਨੂੰ ਨੁਕਸਾਨ ਪੁੱਜਾ। ਇਸ ਦੌਰਾਨ ਡਾਲਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ 0.2 ਫੀਸਦੀ ਉਪਰ ਚੱਲ ਰਿਹਾ ਸੀ। ਹਾਲਾਂਕਿ, ਇਸ ਚਾਂਦੀ 'ਚ 0.7 ਫੀਸਦੀ ਦੀ ਤੇਜ਼ੀ ਨਾਲ 23.25 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਦਿਸੀ। ਕੋਟਕ ਸਕਿਓਰਿਟੀਜ਼ ਨੇ ਇਕ ਨੋਟ 'ਚ ਕਿਹਾ, ''ਯੂਰਪ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਦੁਬਾਰਾ ਵਾਧਾ ਅਤੇ ਬ੍ਰੈਗਜ਼ਿਟ ਸਮਾਂ ਬਿਨਾਂ ਕਿਸੇ ਡੀਲ ਦੇ ਖ਼ਤਮ ਹੋਣ ਦੇ ਖਦਸ਼ੇ ਅਤੇ ਚਿੰਤਾਵਾਂ ਕਾਰਨ ਡਾਲਰ ਨੂੰ ਮਜਬੂਤੀ ਮਿਲੀ, ਜਿਸ ਨਾਲ ਸੋਨੇ 'ਚ ਗਿਰਾਵਟ ਦਰਜ ਹੋਈ।''
ਇਨ੍ਹਾਂ ਸਕੀਮਾਂ 'ਚ FD ਤੋਂ ਹੋਵੇਗੀ ਮੋਟੀ ਕਮਾਈ, ਸਰਕਾਰ ਦੇ ਰਹੀ ਪੂਰੀ ਗਾਰੰਟੀ
NEXT STORY