ਬਿਜਨੈੱਸ ਡੈਸਕ- ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ, 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 779 ਰੁਪਏ ਡਿੱਗ ਕੇ 88,306 ਰੁਪਏ ਰਹਿ ਗਈ ਹੈ। ਇਸ ਤੋਂ ਪਹਿਲਾਂ ਇਹ 89,085 ਰੁਪਏ ਪ੍ਰਤੀ 10 ਗ੍ਰਾਮ ਸੀ। ਚਾਂਦੀ ਦੀ ਗੱਲ ਕਰੀਏ ਤਾਂ ਇਸਦੀ ਕੀਮਤ 812 ਰੁਪਏ ਡਿੱਗ ਕੇ 89,580 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ, ਜਦੋਂ ਕਿ ਪਹਿਲਾਂ ਇਹ 90,392 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
ਇਹ ਵੀ ਪੜ੍ਹੋ: ਜਾਪਾਨ-ਫਰਾਂਸ ਨੂੰ ਨਚਾਉਣ ਵਾਲੇ ਮਸ਼ਹੂਰ ਕਲਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ
ਦੋਵੇਂ ਧਾਤਾਂ ਨੇ ਹਾਲ ਹੀ ਵਿੱਚ ਰਿਕਾਰਡ ਪੱਧਰ ਨੂੰ ਛੂਹਿਆ ਸੀ। ਚਾਂਦੀ 28 ਮਾਰਚ ਨੂੰ 1,00,934 ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਸੀ ਅਤੇ ਸੋਨਾ 3 ਅਪ੍ਰੈਲ ਨੂੰ 91,205 ਰੁਪਏ ਪ੍ਰਤੀ 10 ਗ੍ਰਾਮ ਦੇ ਆਲ ਟਾਈਮ ਹਾਈ 'ਤੇ ਪਹੁੰਚ ਗਿਆ ਸੀ। ਸੋਨਾ ਸਿਰਫ਼ 2 ਕਾਰੋਬਾਰੀ ਦਿਨਾਂ ਵਿੱਚ 2,708 ਰੁਪਏ ਸਸਤਾ ਹੋ ਗਿਆ ਹੈ। ਪਿਛਲੇ ਹਫ਼ਤੇ ਦੇ ਅੰਤ ਵਿੱਚ ਇਹ 91,014 ਰੁਪਏ ਪ੍ਰਤੀ 10 ਗ੍ਰਾਮ 'ਤੇ ਸੀ। ਇਸੇ ਤਰ੍ਹਾਂ, ਚਾਂਦੀ ਵੀ 92,910 ਤੋਂ 3,330 ਰੁਪਏ ਡਿੱਗ ਕੇ ਮੌਜੂਦਾ ਪੱਧਰ 'ਤੇ ਆ ਗਈ ਹੈ।
ਇਹ ਵੀ ਪੜ੍ਹੋ: ਕੀ ਤੁਹਾਨੂੰ ਵੀ ਕਿਸੇ ਨੂੰ ਛੂਹਣ 'ਤੇ ਲੱਗਦਾ ਹੈ ਕਰੰਟ? ਜਾਣੋ ਇਸਦੇ ਪਿੱਛੇ ਕਾਰਨ
4 ਮਹਾਨਗਰਾਂ ਵਿੱਚ ਸੋਨੇ ਦੀ ਕੀਮਤ
- ਦਿੱਲੀ ਵਿੱਚ 10 ਗ੍ਰਾਮ 22 ਕੈਰੇਟ ਸੋਨੇ ਦੇ ਦੀ ਕੀਮਤ 82,400 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 89,880 ਰੁਪਏ ਹੈ।
- ਮੁੰਬਈ ਵਿੱਚ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 82,250 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 89,730 ਰੁਪਏ ਹੈ।
- ਕੋਲਕਾਤਾ ਵਿੱਚ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 82,250 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 89,730 ਰੁਪਏ ਹੈ।
- ਚੇਨਈ ਵਿੱਚ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 82,250 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 89,730 ਰੁਪਏ ਹੈ।
ਇਹ ਵੀ ਪੜ੍ਹੋ: ਮਲਾਇਕਾ ਅਰੋੜਾ ਖਿਲਾਫ ਜ਼ਮਾਨਤੀ ਵਾਰੰਟ ਜਾਰੀ, ਸੈਫ ਨਾਲ ਜੁੜਿਆ ਹੈ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਜ਼ਾਰ ਨੇ ਦਿਖਾਈ ਰੈਲੀ : ਸੈਂਸੈਕਸ 1000 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 22,535 ਪੱਧਰ 'ਤੇ ਹੋਇਆ ਬੰਦ
NEXT STORY