ਨਵੀਂ ਦਿੱਲੀ — ਅੱਜ ਭਾਰਤ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਕਮੀ ਆਈ ਹੈ। ਐਮ.ਸੀ.ਐਕਸ. 'ਤੇ ਅਕਤੂਬਰ ਵਿਚ ਸੋਨੇ ਦਾ ਵਾਅਦਾ ਪੰਜ ਦਿਨਾਂ ਵਿਚ ਚੌਥੀ ਵਾਰ ਟੁੱਟਿਆ। ਅੱਜ ਇਹ 0.27% ਦੀ ਕਮੀ ਦੇ ਨਾਲ 49,771 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਐਮ.ਸੀ.ਐਕਸ. 'ਤੇ ਚਾਂਦੀ ਵਾਅਦਾ 0.5 ਪ੍ਰਤੀਸ਼ਤ ਦੀ ਘਾਟ ਨਾਲ 59329 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ।
ਸੋਨਾ ਹੋਇਆ ਹੈ ਇਸ ਹਫਤੇ 2 ਹਜ਼ਾਰ ਰੁਪਏ ਸਸਤਾ
ਪਿਛਲੇ ਸੈਸ਼ਨ 'ਚ ਸੋਨੇ ਦੀਆਂ ਕੀਮਤਾਂ 'ਚ 0.64 ਫੀਸਦੀ ਭਾਵ 300 ਰੁਪਏ ਦੀ ਤੇਜ਼ੀ ਰਹੀ, ਜਦੋਂਕਿ ਚਾਂਦੀ 1.8 ਫੀਸਦੀ ਭਾਵ 1060 ਰੁਪਏ ਪ੍ਰਤੀ ਕਿਲੋਗ੍ਰਾਮ ਵਧੀ। ਇਸ ਹਫਤੇ ਭਾਰਤ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਈ ਹੈ। ਇਸ ਹਫਤੇ ਸੋਨਾ 2000 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 9,000 ਰੁਪਏ ਪ੍ਰਤੀ ਕਿਲੋਗ੍ਰਾਮ ਸਸਤੇ ਹੋਏ ਹਨ।
ਇਹ ਵੀ ਦੇਖੋ : ਹੁਣ ਨਿਵੇਸ਼ ਸਲਾਹਕਾਰ ਨਹੀਂ ਵਸੂਲ ਸਕਣਗੇ ਵਾਧੂ ਫ਼ੀਸ, SEBI ਨੇ ਜਾਰੀ ਕੀਤੀਆਂ ਗਾਈਡਲਾਈਂਸ
ਗਲੋਬਲ ਬਾਜ਼ਾਰਾਂ ਵਿਚ ਕੀਮਤ
ਗਲੋਬਲ ਬਾਜ਼ਾਰਾਂ ਵਿਚ ਸੋਨੇ ਦੀ ਕੀਮਤ ਮਜ਼ਬੂਤ ਡਾਲਰ ਦੇ ਕਾਰਨ ਦਬਾਅ ਵਿਚ ਰਹੀ। ਇਸ ਹਫਤੇ ਹਾਜਿਰ ਸੋਨਾ 4 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਘੱਟ ਗਿਆ। ਅੱਜ ਇਸ 'ਚ 0.2 ਪ੍ਰਤੀਸ਼ਤ ਦੀ ਗਿਰਾਵਟ ਆਈ ਅਤੇ ਇਹ 1,864.47 ਡਾਲਰ ਪ੍ਰਤੀ ਔਂਸ ਹੋ ਗਿਆ। ਹੋਰ ਕੀਮਤੀ ਧਾਤਾਂ ਵਿਚ ਚਾਂਦੀ 1.1 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 22.95 ਡਾਲਰ ਪ੍ਰਤੀ ਔਂਸ 'ਤੇ ਆ ਗਈ, ਪਲੈਟੀਨਮ 0.3% ਦੀ ਗਿਰਾਵਟ ਦੇ ਨਾਲ 846.72 ਡਾਲਰ ਅਤੇ ਪੈਲੇਡੀਅਮ ਫਲੈਟ 2,226.44 ਡਾਲਰ 'ਤੇ ਸਪਾਟ ਰਿਹਾ। ਡਾਲਰ ਇੰਡੈਕਸ ਇਸ ਹਫਤੇ 1.5 ਪ੍ਰਤੀਸ਼ਤ ਵੱਧ ਸੀ, ਜੋ ਅਪ੍ਰੈਲ ਦੀ ਸ਼ੁਰੂਆਤ ਤੋਂ ਸਭ ਤੋਂ ਵਧੀਆ ਪੱਧਰ ਹੈ।
ਇਹ ਵੀ ਦੇਖੋ : ਹਵਾਈ ਯਾਤਰੀਆਂ ਲਈ ਖ਼ੁਸ਼ਖਬਰੀ, ਸਿਰਫ਼ ਇਕ ਚੈੱਕਇਨ ਬੈਗੇਜ ਦੀ ਸੀਮਾ ਹੋਈ ਖਤਮ
ਭਾਰਤੀ ਆਉਣ ਵਾਲੇ ਸਮੇਂ 'ਚ ਖ਼ਰਚੇ ਨੂੰ ਲੈ ਕੇ ਚੌਕਸ, 10 'ਚੋਂ 9 ਨੇ ਜਤਾਈ ਚਿੰਤਾ : ਸਰਵੇ
NEXT STORY