ਨਵੀਂ ਦਿੱਲੀ - ਅੱਜ ਘਰੇਲੂ ਬਾਜ਼ਾਰ 'ਚ ਸੋਨੇ ਦੀ ਵਾਇਦਾ ਕੀਮਤ ਵਿਚ ਗਿਰਾਵਟ ਦੇਖਣ ਨੂੰ ਮਿਲੀ, ਪਰ ਚਾਂਦੀ ਦਾ ਵਾਇਦਾ ਭਾਅ 'ਚ ਵਾਧਾ ਦਰਜ ਕੀਤਾ ਗਿਆ ਹੈ। ਪੀਲੀ ਧਾਤੂ ਕਰੀਬ 5 ਮਹੀਨੇ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਐੱਮ.ਸੀ.ਐੱਕਸ. 'ਤੇ ਸੋਨੇ ਦੀ ਕੀਮਤ ਮਾਮੂਲੀ ਟੁੱਟ ਕੇ 46050 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਹੈ। ਚਾਂਦੀ 'ਚ 0.26 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਅਤੇ ਇਹ 61233 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਪੀਲੀ ਧਾਤੂ ਪਿਛਲੇ ਸਾਲ ਦੇ ਉੱਚ ਪੱਧਰ (56200 ਰੁਪਏ ਪ੍ਰਤੀ 10 ਗ੍ਰਾਮ) ਤੋਂ 10150 ਰੁਪਏ ਹੇਠਾਂ ਹੈ। ਪਿਛਲੇ ਸੈਸ਼ਨ 'ਚ ਸੋਨਾ 1.7 ਫ਼ੀਸਦੀ ਭਾਵ 807 ਰੁਪਏ ਸਸਤਾ ਹੋਇਆ ਸੀ ਅਤੇ ਚਾਂਦੀ 'ਚ 3.5 ਫ਼ੀਸਦੀ ਭਾਵ 2150 ਰੁਪਏ ਦੀ ਗਿਰਾਵਟ ਆਈ ਸੀ। ਪਿਛਲੇ ਤਿੰਨ ਸੈਸ਼ਨਾਂ ਵਿਚ ਸੋਨਾ 1200 ਰੁਪਏ ਟੁੱਟਿਆ।
ਇਹ ਵੀ ਪੜ੍ਹੋ : 1 ਲੀਟਰ ਤੋਂ ਘੱਟ ਕੰਟੇਨਰ 'ਚ ਵਿਕਣ ਵਾਲੇ ਨਾਰੀਅਲ ਤੇਲ 'ਤੇ ਲੱਗ ਸਕਦਾ ਹੈ 18% GST
ਜਾਣੋ ਗਲੋਬਲ ਬਾਜ਼ਾਰ 'ਚ ਕੀਮਤ
ਗੋਲਬਲ ਬਾਜ਼ਾਰਾਂ 'ਚ ਪਿਛਲੇ ਸੈਸ਼ਨ ਵਿਚ ਤੇਜ਼ ਗਿਰਾਵਟ ਦੇ ਬਾਅਦ ਹਾਜਿਰ ਸੋਨੇ ਦੀ ਕੀਮਤ 1,754.86 ਡਾਲਰ ਪ੍ਰਤੀ ਔਂਸ 'ਤੇ ਸਪਾਟ ਰਹੀ। ਅਗਲੇ ਹਫਤੇ ਫੈਡਰਲ ਰਿਜ਼ਰਵ ਦੀ ਬੈਠਕ ਤੋਂ ਪਹਿਲਾਂ ਨਿਵੇਸ਼ਕ ਚੌਕੰਨੇ ਹਨ। ਹੋਰ ਕੀਮਤੀ ਧਾਤੂਆਂ ਵਿਚ ਚਾਂਦੀ ਵੀਰਵਾਰ ਨੂੰ ਇਕ ਮਹੀਨੇ ਦੇ ਹੇਠਲੇ ਪੱਧਰ 'ਤੇ ਪਹੁੰਚਣ ਤੋਂ ਬਾਅਦ 22.93 ਡਾਲਰ ਪ੍ਰਤੀ ਔਂਸ 'ਤੇ ਸਪਾਟ ਰਹੀ ਜਦੋਂਕਿ ਪਲੈਟਿਨਮ 0.6 ਫ਼ੀਸਦੀ ਵਧ ਕੇ 938.88 ਡਾਲਰ ਹੋ ਗਿਆ।
ਇਹ ਵੀ ਪੜ੍ਹੋ : Zee Entertainment 'ਚ ਵਿਵਾਦ ਵਿਚਾਲੇ ਰਾਕੇਸ਼ ਝੁਨਝੁਨਵਾਲਾ ਨੇ ਖ਼ਰੀਦੀ ਹਿੱਸੇਦਾਰੀ, ਕਮਾਏ 20 ਕਰੋੜ
ਮਿਸਡ ਕਾਲ ਦੇ ਕੇ ਪਤਾ ਲਗਾਓ ਸੋਨੇ ਦਾ ਭਾਅ
ਜ਼ਿਕਰਯੋਗ ਹੈ ਕਿ ਸੋਨੇ-ਚਾਂਦੀ ਦੀਆਂ ਕੀਮਤਾਂ ਬਾਰੇ ਤੁਸੀਂ ਅਸਾਨੀ ਨਾਲ ਘਰ ਬੈਠੇ ਪਤਾ ਲਗਾ ਸਕਦੇ ਹੋ। ਇਸ ਲਈ ਤੁਹਾਨੂੰ ਸਿਰਫ਼ ਇਸ ਨੰਬਰ 8955664433 'ਤੇ ਮਿਸਡ ਕਾਲ ਦੇਣਾ ਹੈ ਅਤੇ ਤੁਹਾਨੂੰ ਤੁਹਾਡੇ ਫੋਨ 'ਤੇ ਮੈਸੇਜ ਆ ਜਾਵੇਗਾ। ਇਸ ਨਾਲ ਤੁਹਾਨੂੰ ਨਵੀਂਆਂ ਕੀਮਤਾਂ ਬਾਰੇ ਜਾਣਕਾਰੀ ਮਿਲ ਜਾਵੇਗੀ।
ਇਹ ਵੀ ਪੜ੍ਹੋ : 15 ਅਕਤੂਬਰ ਤੋਂ ਲੋੜਵੰਦ ਲੋਕਾਂ ਤੱਕ ਕਰਜ਼ਾ ਪਹੁੰਚਾਉਣ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ : ਵਿੱਤ ਮੰਤਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਕ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅੱਜ ਹੋਵੇਗੀ GST ਕੌਂਸਲ ਦੀ ਮੀਟਿੰਗ, ਪੈਟਰੋਲ-ਡੀਜ਼ਲ ਬਾਰੇ ਲਿਆ ਜਾ ਸਕਦਾ ਹੈ ਇਹ ਫੈਸਲਾ
NEXT STORY