ਨਵੀਂ ਦਿੱਲੀ- ਸੋਨੇ 'ਚ ਪਿਛਲੇ ਕੁਝ ਦਿਨਾਂ ਤੋਂ 2 ਹਜ਼ਾਰ ਰੁਪਏ ਤੋਂ ਵੱਧ ਦਾ ਉਛਾਲ ਆ ਚੁੱਕਾ ਹੈ। ਵੀਰਵਾਰ ਨੂੰ ਐੱਮ. ਸੀ. ਐੱਕਸ. 'ਤੇ ਸੋਨੇ ਦੀ ਵਾਇਦਾ ਕੀਮਤ ਕਾਰੋਬਾਰ ਦੌਰਾਨ 46,500 ਰੁਪਏ 10 ਗ੍ਰਾਮ ਨੂੰ ਪਾਰ ਕਰ ਗਈ। ਇਸ ਤੋਂ ਪਹਿਲਾਂ 30 ਮਾਰਚ ਨੂੰ ਸੋਨਾ 44,423 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਸੀ। ਇਸ ਪੱਧਰ ਤੋਂ ਸੋਨੇ ਦੀ ਕੀਮਤ 2,148 ਰੁਪਏ ਵੱਧ ਗਈ ਹੈ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਜੂਨ ਡਿਲਿਵਰੀ ਵਾਲਾ ਸੋਨਾ ਤਕਰੀਬਨ ਤਿੰਨ ਵਜੇ 46,571 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਟ੍ਰੇਡ ਕਰ ਰਿਹਾ ਸੀ।
ਉੱਥੇ ਹੀ, ਚਾਂਦੀ ਇਸ ਦੌਰਾਨ 342 ਰੁਪਏ ਦੀ ਛਲਾਂਗ ਲਾ ਕੇ 66,976 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਕੌਮਾਂਤਰੀ ਬਾਜ਼ਾਰ ਵਿਚ ਸੋਨੇ-ਚਾਂਦੀ ਵਿਚ ਉਛਾਲ ਕਾਰਨ ਕੀਮਤਾਂ ਵਿਚ ਇੱਥੇ ਵੀ ਤੇਜ਼ੀ ਦਿਸੀ। ਕੌਮਾਂਤਰੀ ਬਾਜ਼ਾਰ ਵਿਚ ਸੋਨਾ 1,742 ਡਾਲਰ ਪ੍ਰਤੀ ਔਂਸ, ਜਦੋਂ ਕਿ ਚਾਂਦੀ 25.26 ਡਾਲਰ ਪ੍ਰਤੀ ਔਂਸ 'ਤੇ ਚੱਲ ਰਹੇ ਸਨ।
ਇਹ ਵੀ ਪੜ੍ਹੋ- ਵੱਡਾ ਝਟਕਾ! ਪੰਜਾਬ ਸਰਕਾਰ ਨੇ ਮਹਿੰਗਾ ਕੀਤਾ ਪੈਟਰੋਲ-ਡੀਜ਼ਲ, ਜਾਣੋ ਮੁੱਲ
ਯੂ. ਐੱਸ. ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ਨੂੰ ਕੁਝ ਹੋਰ ਸਮੇਂ ਤੱਕ ਲਈ ਘੱਟ ਰੱਖਣ ਦੀ ਵਚਨਬੱਧਤਾ ਜਤਾਈ ਹੈ, ਜਦੋਂ ਕਿ ਗੋਲਡ ਨਿਵੇਸ਼ਕ ਮਹਿੰਗਾਈ ਵਧਣ ਵਿਚਕਾਰ ਇਹ ਮੰਨ ਰਹੇ ਹਨ ਕਿ ਜਿੰਨੀ ਜਲਦੀ ਹੋ ਸਕੇ ਵਿਆਜ ਦਰਾਂ ਵਿਚ ਜਨਵਰੀ 2022 ਦੇ ਸ਼ੁਰੂ ਤੱਕ ਵਾਧਾ ਹੋਣਾ ਚਾਹੀਦਾ ਹੈ, ਨਹੀਂ ਤਾਂ ਮਹਿੰਗਾਈ ਕਾਬੂ ਤੋਂ ਬਾਹਰ ਹੋ ਸਕਦੀ ਹੈ। ਗੌਰਤਲਬ ਹੈ ਕਿ ਵਿਆਜ ਦਰਾਂ ਘੱਟ ਹੋਣ ਨਾਲ ਜਿੱਥੇ ਕਰਜ਼ ਲੈਣ ਵਾਲਿਆਂ ਨੂੰ ਫਾਇਦਾ ਹੁੰਦਾ ਹੈ ਉੱਥੇ ਹੀ ਮਹਿੰਗਾਈ ਵਧਣ ਵਿਚਕਾਰ ਬਚਤ ਖ਼ਾਤਾਧਾਰਕਾਂ ਨੂੰ ਨੁਕਸਾਨ ਹੁੰਦਾ ਹੈ। ਇਸ ਸਮੇਂ ਸੋਨੇ ਦੀਆਂ ਕੀਮਤਾਂ ਵਿਚ ਉਥਲ-ਪੁਥਲ ਦੇ ਕਈ ਕਾਰਕ ਹਨ। ਬਾਂਡ ਯੀਲਡ ਤੇ ਡਾਲਰ ਵਿਚ ਵਾਧਾ-ਘਾਟਾ ਵੀ ਇਨ੍ਹਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਇਹ ਵੀ ਪੜ੍ਹੋ- ਬਿਰਲਾ ਦਾ ਇਹ IPO ਹੋਵੇਗਾ ਲਾਂਚ, ਇਕ ਹੀ ਦਿਨ 'ਚ ਹੋ ਸਕਦੈ ਮੋਟਾ ਮੁਨਾਫ਼ਾ
►ਸੋਨੇ 'ਚ ਇਸ ਸਾਲ ਨਿਵੇਸ਼ ਦੇ ਲਿਹਾਜ ਨਾਲ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ
ਮੁੰਬਈ ਵਾਸੀਆਂ ਲਈ ਖ਼ੁਸ਼ਖ਼ਬਰੀ , ਜਲਦ ਹੀ Water Taxi ਤੇ Ropax ਨਾਲ ਹੈਵੀ ਟ੍ਰੈਫਿਕ ਤੋਂ ਮਿਲੇਗੀ ਰਾਹਤ
NEXT STORY