ਨਵੀਂ ਦਿੱਲੀ - ਮੁੰਬਈ ਵਾਸੀਆਂ ਲਈ ਰਾਹਤ ਭਰੀ ਖ਼ਬਰ ਹੈ। ਜਲਦੀ ਹੀ ਮੁੰਬਈ ਦੇ ਲੋਕ ਟ੍ਰੈਫਿਕ ਤੋਂ ਛੁਟਕਾਰਾ ਪਾ ਸਕਦੇ ਹਨ। ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਨੇ ਬੁੱਧਵਾਰ ਨੂੰ ਮੁੰਬਈ ਵਿਚ ਵਾਟਰ ਟੈਕਸੀ ਅਤੇ ਰੋਪੈਕਸ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਮੁੰਬਈ ਦੀ ਜਨਤਕ ਆਵਾਜਾਈ ਪ੍ਰਣਾਲੀ ਨੂੰ ਵੱਡਾ ਹੁਲਾਰਾ ਮਿਲ ਰਿਹਾ ਹੈ। ਬੰਦਰਗਾਹਾਂ, ਸਮੁੰਦਰੀ ਜ਼ਹਾਜ਼ ਅਤੇ ਜਲ ਮਾਰਗ ਮੰਤਰਾਲਾ ਇਹ ਸਹੂਲਤ ਲਿਆਏਗਾ। ਇਸ ਉਪਰਾਲੇ ਨਾਲ ਸੜਕ ਵਿਚ ਭਾਰੀ ਟ੍ਰੈਫਿਕ ਤੋਂ ਛੁਟਕਾਰਾ ਮਿਲੇਗਾ, ਸਮੇਂ ਦੀ ਬਚਤ ਹੋਵੇਗੀ ਅਤੇ ਯਾਤਰਾ ਦਾ ਖ਼ਰਚਾ ਵੀ ਘਟੇਗਾ।
ਮੁੰਬਈ ਵਿਚ ਲੰਬੇ ਜਾਮ ਅਤੇ ਸਿਗਨਲਾਂ ਦੇ ਕਾਰਨ 10 ਮਿੰਟ ਦੀ ਯਾਤਰਾ ਲਈ ਕਈ ਘੰਟਿਆ ਦਾ ਸਮਾਂ ਬਰਬਾਦ ਹੋ ਜਾਂਦਾ ਹੈ। ਇਸ ਨਾਲ ਸਮਾਂ ਤਾਂ ਬਰਬਾਦ ਹੁੰਦਾ ਹੀ ਹੈ ਅਤੇ ਇਸ ਨਾਲ ਕਿਰਾਏ ਦੀ ਲਾਗਤ ਵੀ ਵਧਦੀ ਹੈ। ਮੰਡਾਵੀਆ ਨੇ ਕਿਹਾ ਕਿ ਵਾਟਰ ਟੈਕਸੀਆਂ ਮਈ 2021 ਤੋਂ ਮੁੰਬਈ ਵਿਚ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ। ਰੋਪੈਕਸ ਫੈਰੀ ਸਰਵਿਸ ਲਈ 4 ਨਵੇਂ ਰੂਟ ਇਸ ਸਾਲ ਦੇ ਅੰਤ ਵਿਚ ਯਾਨੀ ਦਸੰਬਰ 2021 ਵਿਚ ਸ਼ੁਰੂ ਕੀਤੇ ਜਾਣਗੇ। ਦਰਜਨ ਰੂਟਾਂ 'ਤੇ ਵਾਟਰ ਟੈਕਸੀਆਂ ਚਲਾਈਆਂ ਜਾਣਗੀਆਂ।
ਇਹ ਵੀ ਪੜ੍ਹੋ : ਟੈਸਲਾ ਕਾਰ ਕੰਪਨੀ ਦਾ ਵੱਡਾ ਐਲਾਨ, ਨੌਕਰੀ ਲਈ ਨਹੀਂ ਹੋਵੇਗੀ ਕਿਸੇ ਡਿਗਰੀ ਦੀ ਲੋੜ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਿਰਲਾ ਦਾ ਇਹ IPO ਹੋਵੇਗਾ ਲਾਂਚ, ਇਕ ਹੀ ਦਿਨ 'ਚ ਹੋ ਸਕਦੈ ਮੋਟਾ ਮੁਨਾਫ਼ਾ
NEXT STORY