ਨਵੀਂ ਦਿੱਲੀ— ਫਾਈਜ਼ਰ ਵੱਲੋਂ ਕੋਰੋਨਾ ਵੈਕਸੀਨ ਦੀ 90 ਫੀਸਦੀ ਸਫਲਤਾ ਦੀ ਰਿਪੋਰਟ ਦੇਣ ਪਿੱਛੋਂ ਪਿਛਲੇ ਸੈਸ਼ਨ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦਰਜ ਹੋਈ ਪਰ ਮੰਗਲਵਾਰ ਨੂੰ ਇਨ੍ਹਾਂ ਦੀਆਂ ਕੀਮਤਾਂ 'ਚ ਫਿਰ ਤੇਜ਼ੀ ਵੇਖੀ ਜਾ ਰਹੀ ਹੈ।
ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐੱਕਸ.) 'ਤੇ ਸੋਨੇ ਦੀ ਕੀਮਤ 916 ਰੁਪਏ ਵੱਧ ਕੇ 50,664 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ, ਜਦੋਂ ਕਿ ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 2,500 ਰੁਪਏ ਡਿੱਗ ਕੇ 49 ਹਜ਼ਾਰ ਰੁਪਏ ਦੇ ਨਜ਼ਦੀਕ ਬੰਦ ਹੋਇਆ ਸੀ।
ਉੱਥੇ ਹੀ, ਐੱਮ. ਸੀ. ਐਕਸ. 'ਤੇ ਚਾਂਦੀ ਵੀ ਅੱਜ ਕਾਰੋਬਾਰ ਦੌਰਾਨ 1,788 ਰੁਪਏ ਚੜ੍ਹ ਕੇ 62,642 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ, ਜੋ ਬੀਤੇ ਦਿਨ 4,600 ਰੁਪਏ ਡਿੱਗੀ ਸੀ।
ਕੌਮਾਂਤਰੀ ਬਾਜ਼ਾਰ 'ਚ ਵੀ ਸੋਨੇ ਦੀਆਂ ਕੀਮਤਾਂ ਬੀਤੇ ਸੈਸ਼ਨ 'ਚ 5 ਫੀਸਦੀ ਡਿੱਗਣ ਮਗਰੋਂ ਅੱਜ ਤੇਜ਼ੀ 'ਚ ਹਨ। ਹਾਜ਼ਰ ਸੋਨਾ 0.5 ਫੀਸਦੀ ਵੱਧ ਕੇ 1,871.81 ਡਾਲਰ ਪ੍ਰਤੀ ਔਂਸ 'ਤੇ ਸੀ। ਚਾਂਦੀ ਇਸ ਦੌਰਾਨ 0.1 ਫੀਸਦੀ ਚੜ੍ਹ ਕੇ 24.10 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਮਰੀਕਾ 'ਚ ਰਾਹਤ ਪੈਕੇਜ ਆਉਣ ਦੀ ਸੰਭਾਵਨਾ ਨਾਲ ਸੋਨੇ ਨੂੰ ਹੇਠਲੇ ਪੱਧਰ 'ਤੇ ਸਮਰਥਨ ਮਿਲਿਆ। ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲੇ ਅਤੇ ਅਮਰੀਕੀ ਚੋਣ ਨਤੀਜਿਆਂ 'ਚ ਕਾਨੂੰਨੀ ਪੇਚ ਫਸਣ ਦੇ ਡਰ ਨਾਲ ਪੈਦਾ ਹੋਈ ਚਿੰਤਾ ਨੇ ਵੀ ਨਿਵੇਸ਼ਕਾਂ ਨੂੰ ਸੋਨੇ ਦੀ ਖਰੀਦਦਾਰੀ ਵੱਲ ਖਿੱਚਿਆ ਹੈ। ਓਧਰ ਫੈਡਰਲ ਰਿਜ਼ਰਵ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਆਉਣ ਵਾਲੇ ਮਹੀਨਿਆਂ 'ਚ ਮਹਾਮਾਰੀ ਕਾਰਨ ਆਰਥਿਕ ਹਾਲਾਤ ਖ਼ਰਾਬ ਹੁੰਦੇ ਹਨ ਤਾਂ ਪ੍ਰਮੁੱਖ ਬਾਜ਼ਾਰ ਪ੍ਰਭਾਵਿਤ ਹੋ ਸਕਦੇ ਹਨ।
Amazon ਦੀ ਨਵੀਂ ਸਕੀਮ, ਹੁਣੇ ਕਰੋ ਖ਼ਰੀਦਦਾਰੀ-ਮਹੀਨੇ ਬਾਅਦ ਕਰੋ ਭੁਗਤਾਨ
NEXT STORY