ਨਵੀਂ ਦਿੱਲੀ — ਅੱਜਕੱਲ੍ਹ ਦੇਸ਼ ਵਿਚ ਤਿਉਹਾਰਾਂ ਦਾ ਮੌਸਮ ਚੱਲ ਰਿਹਾ ਹੈ। ਇਸ ਮੌਸਮ ਵਿਚ ਲੋਕਾਂ ਕੋਲ ਅਕਸਰ ਪੈਸੇ ਦੀ ਘਾਟ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿਚ ਤੁਸੀਂ ਆਪਣੇ ਦੋਸਤਾਂ ਜਾਂ ਪਰਿਵਾਰ ਵਾਲਿਆਂ ਤੋਂ ਪੈਸਾ ਉਧਾਰ ਲੈਂਦੇ ਹੋ। ਇਨ੍ਹਾਂ ਤੋਂ ਇਲਾਵਾ ਮਾਰਕੀਟ ਵਿਚ ਵੀ ਬਹੁਤ ਸਾਰੇ ਵਿਕਲਪ ਹਨ। ਇਨ੍ਹੀਂ ਦਿਨੀਂ ਦੇਸ਼ ਦੀਆਂ ਕਈ ਕੰਪਨੀਆਂ 'ਬਾਏ ਨਾਓ ਪੇਅ ਆਫਟਰ' ਤਹਿਤ ਕਈ ਯੋਜਨਾਵਾਂ ਪੇਸ਼ ਕਰ ਰਹੀਆਂ ਹਨ। ਇਸ ਮੌਕੇ ਈ-ਕਾਮਰਸ ਕੰਪਨੀ ਐਮਾਜ਼ੋਨ ਵੀ 'ਹੁਣ ਖਰੀਦੋ ਪੇਅ ਲੇਟਰ' ਦੀ ਸਹੂਲਤ ਪ੍ਰਦਾਨ ਕਰ ਰਹੀ ਹੈ। ਕੰਪਨੀ ਨੇ ਇਸ ਸਰਵਿਸ ਨੂੰ 'ਐਮਾਜ਼ੋਨ ਪੇਅ ਲੇਟਰ' ਦਾ ਨਾਮ ਦਿੱਤਾ ਹੈ। ਇਸ ਦੇ ਜ਼ਰੀਏ ਕੰਪਨੀ ਉਪਭੋਗਤਾਵਾਂ ਨੂੰ ਕ੍ਰੈਡਿਟ ਲਿਮਿਟ ਦਿੰਦੀ ਹੈ। ਉਪਭੋਗਤਾ ਕ੍ਰੈਡਿਟ ਸਮਾਂ ਮਿਆਦ ਦੇ ਅੰਦਰ ਖ਼ਰਚ ਕਰ ਸਕਦੇ ਹਨ ਅਤੇ ਅਗਲੇ ਮਹੀਨੇ ਭੁਗਤਾਨ ਕਰ ਸਕਦੇ ਹਨ।
Amazon Pay Later ਦੀ ਕਿਵੇਂ ਕਰ ਸਕਦੇ ਹੋ ਵਰਤੋਂ
ਐਮਾਜ਼ੋਨ ਪੇਅ ਲੇਟਰ ਸਰਵਿਸ ਦੀ ਵਰਤੋਂ 'Amazon.in ' ਜਾਂ ਐਮਾਜ਼ੋਨ ਐਪ 'ਤੇ ਕੀਤੀ ਜਾ ਸਕਦੀ ਹੈ। ਤੁਸੀਂ ਇਸ ਐਮਾਜ਼ੋਨ ਸਕੀਮ ਦੀ ਵਰਤੋਂ ਰੋਜ਼ਾਨਾ ਇਸਤੇਮਾਲ ਦੀਆਂ ਜ਼ਰੂਰੀ ਚੀਜ਼ਾਂ ਤੋਂ ਲੈ ਕੇ ਘਰੇਲੂ ਉਪਕਰਣਾਂ, ਇਲੈਕਟ੍ਰਾਨਿਕ ਗੈਜੇਟਸ, ਕਰਿਆਨੇ, ਬਿਜਲੀ ਦੇ ਬਿੱਲ, ਮੋਬਾਈਲ ਅਤੇ ਉਪਯੋਗਤਾ ਬਿਲ ਜਿਵੇਂ ਡੀ.ਟੀ.ਐਚ. ਰਿਚਾਰਜ ਤੱਕ ਕਰ ਸਕਦੇ ਹੋ। ਹਾਲਾਂਕਿ ਤੁਸੀਂ ਇਸ ਯੋਜਨਾ ਦੀ ਵਰਤੋਂ ਗਿਫਟ ਕਾਰਡ ਖਰੀਦਣ ਜਾਂ ਐਮਾਜ਼ਾਨ ਪੇ ਬੈਲੇਂਸ ਵਿਚ ਪੈਸੇ ਲੋਡ ਕਰਨ ਲਈ ਨਹੀਂ ਵਰਤ ਸਕਦੇ ਹੋ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ: ਤਿਉਹਾਰੀ ਮੌਸਮ 'ਚ ਕਾਜੂ-ਬਦਾਮ ਸਮੇਤ ਇਹ ਸੁੱਕੇ ਮੇਵੇ ਹੋਏ ਸਸਤੇ, ਜਾਣੋ ਨਵੇਂ ਭਾਅ
EMI ਦਾ ਵਿਕਲਪ ਵੀ
ਜੇਕਰ ਤੁਸੀਂ ਐਮਾਜ਼ੋਨ ਪਲੇਟਫਾਰਮ 'ਤੇ 3000 ਰੁਪਏ ਤੋਂ ਵੱਧ ਦੀ ਕੋਈ ਖਰੀਦਦਾਰੀ ਜਾਂ ਬਿੱਲ ਦਾ ਭੁਗਤਾਨ ਕਰਦੇ ਹੋ, ਤਾਂ ਐਮਾਜ਼ਾਨ ਪੇ ਲੇਟਰ ਦਾ ਗਾਹਕ ਇਸ ਨੂੰ ਈ.ਐੱਮ.ਆਈ. ਵਿਚ ਬਦਲ ਸਕਦਾ ਹੈ। EMI ਵੱਧ ਤੋਂ ਵੱਧ 12 ਮਹੀਨਿਆਂ ਲਈ ਹੋ ਸਕਦੀ ਹੈ। ਐਮਾਜ਼ਾਨ ਪੇ ਲੈਟਰ ਆਪਣੇ ਗ੍ਰਾਹਕ ਨੂੰ ਆਟੋ-ਰੀਪਮੈਂਟ ਦਾ ਵਿਕਲਪ ਵੀ ਦਿੰਦਾ ਹੈ। ਇਕ ਵਾਰ ਵਿਚ ਬਕਾਇਆ ਰਕਮ ਦੀ ਅਦਾਇਗੀ ਕਰਨ 'ਤੇ ਕੋਈ ਵਾਧੂ ਖਰਚਾ ਨਹੀਂ ਅਦਾ ਕਰਨਾ ਪਵੇਗਾ।
ਇਹ ਵੀ ਪੜ੍ਹੋ : 1 ਕਰੋੜ ਤੋਂ ਵੱਧ ਪੈਨਸ਼ਨਰਾਂ ਲਈ ਖ਼ੁਸ਼ਖ਼ਬਰੀ: ਹੁਣ ਘਰ ਬੈਠੇ ਇਸ ਤਰ੍ਹਾਂ ਬਣੇਗਾ ਜੀਵਨ ਸਰਟੀਫ਼ਿਕੇਟ
Amazon Pay Later ਨੂੰ ਕਿਵੇਂ ਚਾਲੂ ਕੀਤਾ ਜਾਵੇ
1. ਆਪਣੇ ਸਮਾਰਟਫੋਨ 'ਤੇ ਐਮਾਜ਼ੋਨ ਐਪ ਖੋਲ੍ਹੋ ਅਤੇ ਐਮਾਜ਼ਾਨ ਪੇਅ ਸੈਕਸ਼ਨ 'ਤੇ ਜਾਓ।
2. Amazon Pay Later 'ਤੇ ਕਲਿਕ ਕਰੋ।
3. ਫਿਰ Sign up in 60 seconds 'ਤੇ ਕਲਿਕ ਕਰੋ।
4. ਹੁਣ ਪੈਨ ਨੰਬਰ ਦਾਖਲ ਕਰੋ।
5. ਇਸ ਤੋਂ ਬਾਅਦ ਆਧਾਰ ਨੰਬਰ ਦਾਖਲ ਕਰੋ ਅਤੇ ਓ.ਟੀ.ਪੀ. ਦਿਓ।
6. ਤੁਰੰਤ ਤੁਹਾਨੂੰ ਐਮਾਜ਼ਾਨ ਪੇਅ ਲੇਟਰ ਦੀ ਕ੍ਰੈਡਿਟ ਲਿਮਟ ਦੇ ਦਿੱਤੀ ਜਾਏਗੀ।
ਇਹ ਵੀ ਪੜ੍ਹੋ : ਨਵੇਂ ਲੇਬਰ ਨਿਯਮਾਂ ਦੇ ਤਹਿਤ 40 ਤੋਂ ਵੱਧ ਦੇ ਕਰਮਚਾਰੀਆਂ ਦੀ ਹੋਵੇਗੀ ਮੁਫਤ ਸਿਹਤ ਜਾਂਚ
ਫਾਈਜ਼ਰ ਵੈਕਸੀਨ ਤੇ ਚੋਣਾਂ 'ਚ NDA ਦੀ ਬੜ੍ਹਤ ਨਾਲ ਸੈਂਸੈਕਸ 43,000 ਤੋਂ ਪਾਰ
NEXT STORY