ਨਵੀਂ ਦਿੱਲੀ— ਸਰਾਫਾ ਬਾਜ਼ਾਰ 'ਚ ਅੱਜ ਸੋਨਾ 100 ਰੁਪਏ ਮਹਿੰਗਾ ਤੇ ਚਾਂਦੀ 150 ਰੁਪਏ ਸਸਤੀ ਹੋਈ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਮਵਾਰ ਨੂੰ ਸੋਨਾ 100 ਰੁਪਏ ਚੜ੍ਹ ਕੇ 31,850 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਕੌਮਾਂਤਰੀ ਪੱਧਰ 'ਤੇ ਰਹੀ ਤੇਜ਼ੀ ਵਿਚਕਾਰ ਵਿਆਹਾਂ-ਸ਼ਾਦੀਆਂ ਦੀ ਮੰਗ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਮਹਿੰਗਾ ਹੋਇਆ ਹੈ।
ਇਸ ਦੌਰਾਨ ਉਦਯੋਗਿਕ ਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਸੁਸਤ ਹੋਣ ਕਾਰਨ ਚਾਂਦੀ 150 ਰੁਪਏ ਸਸਤੀ ਹੋ ਕੇ 37,450 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਕੌਮਾਂਤਰੀ ਬਾਜ਼ਾਰ 'ਚ ਲੰਡਨ ਦਾ ਸੋਨਾ ਹਾਜ਼ਰ ਅੱਜ 3.35 ਡਾਲਰ ਦੀ ਤੇਜ਼ੀ 'ਚ 1,226.05 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।
ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ ਚਾਰ ਡਾਲਰ ਉਛਲ ਕੇ 1,227.20 ਡਾਲਰ ਪ੍ਰਤੀ ਔਂਸ 'ਤੇ ਵਿਕਿਆ। ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਅਮਰੀਕਾ-ਚੀਨ ਵਿਵਾਦ ਅਤੇ ਯੂਰੋ ਖੇਤਰ 'ਚ ਜਾਰੀ ਸੰਕਟ ਕਾਰਨ ਨਿਵੇਸ਼ਕਾਂ ਦਾ ਰੁਝਾਨ ਸੁਰੱਖਿਅਤ ਨਿਵੇਸ਼ 'ਚ ਵਧਿਆ ਹੈ। ਹਾਲਾਂਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੀ ਮਜਬੂਤੀ ਨਾਲ ਸੋਨੇ ਦੀ ਚਮਕ ਸੀਮਤ ਰਹੀ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ ਵੀ 0.15 ਡਾਲਰ ਦੀ ਤੇਜ਼ੀ 'ਚ 14.38 ਡਾਲਰ ਪ੍ਰਤੀ ਔਂਸ ਵਿਕੀ।
ਭਾਰਤ ਦੁਨੀਆ ਦਾ ਉੱਚ ਖੰਡ ਉਤਪਾਦਕ ਦੇਸ਼ ਬਣਨ ਲਈ ਤਿਆਰ
NEXT STORY